ਕੋਰਟ ਨੇ ਦਿੱਤੀ ਮਨਜ਼ੂਰੀ ਵਾਪਸ ਲਈ, ਨਹੀਂ ਲੜ ਸਕਣਗੇ ਮੁਸ਼ੱਰਫ ਚੋਣ 

Musharraf, Election, Able, Return, Sanction, Granted, Court

ਇਸਲਾਮਾਬਾਦ, (ਏਜੰਸੀ)। ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਦੇ ਲਈ ਦਿੱਤੀ ਗਈ ਮਨਜ਼ੂਰੀ ਸੁਪਰੀਮ ਕੋਰਟ ਨੇ ਵਾਪਸ ਲੈ ਲਈ। ਅਦਾਲਤ ਨੇ ਪਿਛਲੇ ਹਫ਼ਤੇ ਉਨ੍ਹਾਂ 25 ਜੁਲਾਈ ਨੂੰ ਪ੍ਰਸਤਾਵਤ ਆਮ ਚੋਣ ਲੜਨ ਦੀ ਆਗਿਆ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰਹ ਚਿਤਰਾਲ ਜ਼ਿਲ੍ਹੇ ਤੋਂ ਅਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ।

ਮੁਸ਼ੱਰਫ ਨੂੰ ਉਨ੍ਹਾਂ ਦੀ ਆਜੀਵਨ ਅਯੋਗਤਾ ਨਾਲ ਜੁੜੇ ਮਾਮਲੇ ਵਿਚ 13 ਜੂਨ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੀ ਆਗਿਆ ਦਿੱਤੀ ਗਈ ਸੀ। ਚੀਫ਼ ਜਸਟਿਸ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਸਾਬਕਾ ਸੈਨਾ ਮੁਖੀ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਣ ਲਈ ਫਟਕਾਰ ਲਾਈ ਸੀ ਅਤੇ ਦੁਪਹਿਰ ਦੋ ਵਜੇ ਪੇਸ਼ ਹੋਣ ਲਈ ਕਿਹਾ ਸੀ। ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਕਮਰ ਅਫ਼ਜਲ ਨੇ ਅਦਾਲਤ ਨੂੰ ਦੱਸਿਆ ਕਿ ਮੁਸ਼ੱਰਫ਼ ਦਾ ਪਰਤਣਾ ਨਿਰਧਾਰਤ ਸੀ ਪਰ ਉਨ੍ਹਾਂ ਦੇ ਲਈ ਤੁਰੰਤ ਆਉਣਾ ਸੰਭਵ ਨਹੀਂ ਸੀ।

ਅਫਜ਼ਲ ਨੇ ਕੋਰਟ ਨੂੰ ਦੱਸਿਆ, ਮੈਂ ਮੁਸ਼ੱਰਫ ਨਾਲ ਗੱਲ ਕੀਤੀ ਹੈ, ਉਹ ਅਜੇ ਹੋਰ ਸਮਾਂ ਚਾਹੁੰਦੇ ਹਨ। ਉਹ ਪਾਕਿਸਤਾਨ ਆਉਣ ਦੀ ਯੋਜਨਾ ਬਣਾ ਰਹੇ ਹਨ ਪਰ ਈਦ ਦੀਆਂ ਛੁੱਟੀਆਂ ਅਤੇ ਬਿਮਾਰੀ ਦੇ ਕਾਰਨ ਊਹ ਤੁਰੰਤ ਯਾਤਰਾ ਨਹੀਂ ਕਰ ਸਕਦੇ ਹਨ। ਇਸ ਤੋਂ ਬਾਅਦ ਚੀਫ਼ ਜਸਟਿਸ ਨੇ ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਅਗਲੀ ਸੁਣਵਾਈ ਤਾਂ ਹੀ ਹੋਵੇਗੀ ਜਦੋਂ ਪੁਟੀਸ਼ਨਕਤਾ ਇਸ ਲਈ ਤਿਆਰ ਹੋਵੇਗਾ। ਜੱਜ ਨੇ ਕਿਹਾ ਕਿ ਅਸੀਂ ਅਣਮਿੱਥੇ ਸਮੇਂ ਲਈ ਅਦਾਲਤ ਦੀ ਸੁਣਵਾਈ ਮੁਲਤਵੀ ਕਰ ਦੇਵਾਂਗੇ, ਇਸ ਨੂੰ ਆਪ ਦੀ ਇੱਛਾ ਅਨੁਸਾਰ ਰੱਖਾਂਗੇ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਮੁਸ਼ੱਰਫ ਨੁੰ ਚੋਣ ਲੜਨ ਦੇ ਲਈ ਦਿੱਤੀ ਗਈ ਆਗਿਆ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ।