ਮੁੱਖ ਮੰਤਰੀ ਦਾ ਚਿਹਰਾ ਪਰੰਪਰਾ, ਰਣਨੀਤੀ ਅਤੇ ਪੈਂਤਰੇ

CM Face Sachkahoon

ਮੁੱਖ ਮੰਤਰੀ ਦਾ ਚਿਹਰਾ ਪਰੰਪਰਾ, ਰਣਨੀਤੀ ਅਤੇ ਪੈਂਤਰੇ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਭਖ ਗਿਆ ਹੈ ਜ਼ੋਰ ਅਜ਼ਮਾਈ ਦੇ ਨਾਲ-ਨਾਲ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਬਾਰੇ ਵੀ ਚਰਚਾ ਹੋ ਰਹੀ ਹੈ ਇਹ ਗੱਲ ਦੇਸ਼ ਦੀ ਸਿਆਸਤ ’ਚ ਪਹਿਲੀ ਵਾਰ ਤਾਂ ਨਹੀਂ ਪਰ ਮਹੱਤਵ ਇਸ ਨੂੰ ਹੁਣ ਜ਼ਿਆਦਾ ਦਿੱਤਾ ਜਾ ਰਿਹਾ ਹੈ ਕਿ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਵੇਗਾ ਇਸ ਮਾਮਲੇ ’ਚ ਕੋਈ ਸੰਵਿਧਾਨਕ ਬੰਦਿਸ਼ ਨਹੀਂ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਸੰਵਿਧਾਨ ਅਨੁਸਾਰ ਤਾਂ ਚੋਣਾਂ ਜਿੱਤਣ ਵਾਲੀ ਪਾਰਟੀ ਨੇ ਸਰਕਾਰ ਬਣਾਉਣੀ ਹੁੰਦੀ ਹੈ ਤੇ ਮੁੱਖ ਮੰਤਰੀ ਵੀ ਪਾਰਟੀ ਜਾਂ ਜਿੱਤੇ ਹੋਏ ਵਿਧਾਇਕ ਦਲ ਨੇ ਤੈਅ ਕਰਨ ਹੁੰਦਾ ਹੈ।

ਅਸਲ ’ਚ ਹੁਣ ਪਾਰਟੀਆਂ ਨੇ ਚੋਣ ਜਿੱਤਣ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਫਾਰਮੂਲਾ ਜਾਂ ਪੈਂਤਰਾ ਕੱਢਿਆ ਹੈ ਪਾਰਟੀਆਂ ਮਨੋਵਿਗਿਆਨਕ ਤੌਰ ’ਤੇ ਮੁਹਿਸੂਸ ਕਰਦੀਆਂ ਹਨ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਨਾਂਅ ’ਤੇ ਪਾਰਟੀ ਦੀ ਲਹਿਰ ਬਣ ਸਕਦੀ ਹੈ ਕਈ ਵਾਰ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਤੇ ਕਈ ਵਾਰ ਇਹ ਪਾਰਟੀਆਂ ’ਚ ਫੁੱਟ ਦਾ ਵੀ ਕਾਰਨ ਬਣਦਾ ਹੈ ਇੱਥੋਂ ਤੱਕ ਕਿ ਉਮੀਦਵਾਰਾਂ ਨੂੰ ਟਿਕਟਾਂ ਵੀ ਲੇਟ ਵੰਡੀਆਂ ਜਾਂਦੀਆਂ ਹਨ ਤਾਂ ਕਿ ਫੁੱਟ ਨਾ ਪਵੇ ਕਾਂਗਰਸ ’ਚ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਅਵੱਲੀ ਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਹਾਈਕਮਾਨ ਨੇ ਨਹੀਂ ਚੁਣਨਾ, ਲੋਕਾਂ ਨੇ ਚੁਣਨਾ ਹੈ ਇੱਕ ਤਰ੍ਹਾਂ ਸਿੱਧੂ ਪਾਰਟੀ ਪਰੰਪਰਾ ਜਾ ਹਾਈਕਮਾਨ ਨੂੰ ਵੀ ਨਜ਼ਰਅੰਦਾਜ ਕਰ ਰਹੇ ਹਨ ਦੂਜੇ ਪਾਸੇ ਕਾਂਗਰਸ ਦਾ ਇੱਕ ਸੀਨੀਅਰ ਆਗੂ ਨਵਜੋਤ ਸਿੱਧੂ ਦੇ ਬਿਆਨ ਨੂੰ ਇਹ ਕਹਿ ਕੇ ਕੱਟਦਾ ਹੈ ਕਿ ਮੁੱਖ ਮੰਤਰੀ ਲੋਕਾਂ ਨੇ ਨਹੀਂ, ਵਿਧਾਇਕਾਂ ਨੇ ਚੁਣਨਾ ਹੁੰਦਾ ਹੈ ਕਾਂਗਰਸ ’ਚ ਚਿਹਰੇ ਦੀ ਚਰਚਾ ਕਿਤੇ ਨਾ ਕਿਤੇ ਸਬੰਧਤ ਆਗੂ ਦੀ ਇੱਛਾ ਨੂੰ ਦਰਸਾਉਦੀ ਹੈ।

ਅਸਲ ’ਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਚਿੰਤਾ ਲੋਕਤੰਤਰ ’ਚ ਮੁੱਦਿਆਂ? ਤੋਂ ਉਪਰ ਨਹੀਂ ਹੁੰਦੀ ਮੁੱਖ ਮੰਤਰੀ ਦੇ ਚਿਹਰੇ ਨੂੰ ਗੈਰ ਜਰੂਰੀ ਮਹੱਤਵ ਦੇਣਾ ਮੁੱਦਿਆਂ ਦੀ ਮਹੱਤਤਾ ਨੂੰ ਘਟਾਉਦਾ ਹੈ ਆਮ ਆਦਮੀ ਪਾਰਟੀ ’ਚ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਚਰਚਾ ਚੱਲ ਰਹੀ ਹੈ ਤੇ ਇਸ ਸਬੰਧੀ ਆਮ ਲੋਕਾਂ ਦੀ ਰਾਇ ਮੰਗੀ ਗਈ ਹੈ ਅਸਲ ’ਚ ਲੋਕਾਂ ਨੇ ਸਰਕਾਰ ਚੁਣਨੀ ਹੈ, ਮੁੱਖ ਮੰਤਰੀ ਨਹੀਂ ਅਮਰੀਕਾ ਵਾਂਗ ਭਾਰਤ ’ਚ ਰਾਸ਼ਟਰਪਤੀ ਪ੍ਰਣਾਲੀ ਨਹੀਂ ਇਸ ਲਈ ਭਾਰਤ ਦੇ ਸੂਬਿਆਂ ’ਚ ਮੁੱਖ ਮੰਤਰੀ ਦੀ ਚੋਣ ਨਹੀਂ ਹੁੰਦੀ, ਵਿਧਾਇਕ ਚੁਣੇ ਜਾਂਦੇ ਹਨ ਮੁੱਖ ਮੰਤਰੀ ਦਾ ਮੁੱਦਾ ਪਾਰਟੀ ਦਾ ਅੰਦਰੂਨੀ ਮੁੱਦਾ ਹੈ ਇਸ ਨੂੰ ਗੈਰ ਜਰੂਰੀ ਮਹੱਤਵ ਦੇ ਕੇ ਲੋਕਤੰਤਰ ਨੂੰ ਮੱਧਕਾਲੀ ਨਾਇਕਤਵ ਵੱਲ ਜਾਣ ਵਾਲੀ ਗੱਲ ਹੈ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਮੁੱਖ ਮੰਤਰੀ ਜਾਂ ਮੰਤਰੀ ਦੇ ਅਹੁਦੇ ਵੰਡਣ ਦੀ ਚਰਚਾ ਦੀ ਬਜਾਇ ਮੁੱਦਿਆਂ ਦੀ ਚਰਚਾ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ