ਫਰਜ਼ੀ ਵਿਆਹਾਂ ਰਾਹੀਂ ਠੱਗੀਆਂ ਮਾਰਨ ਦਾ ਧੰਦਾ ਬੇਨਕਾਬਚਾਰ ਔਰਤਾਂ ਤੇ ਇੱਕ ਵਿਅਕਤੀ ਗ੍ਰਿਫ਼ਤਾਰ

Women. Arrested, Fraud, Marriages

ਗਿਰੋਹ ਦੀ ਔਰਤ ਮੈਂਬਰ ਤੇ 4 ਪੁਰਸ਼ ਫਰਾਰ | Crime News

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਨੇ ਫਰਜ਼ੀ ਵਿਆਹ ਕਰਵਾਉਣ ਉਪਰੰਤ ਠੱਗੀ ਮਾਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਇਸ ਗਿਰੋਹ ਦੇ ਮੈਂਬਰ ਇੱਕ ਦੂਸਰੇ ਨੂੰ ਫਰਜ਼ੀ ਰਿਸ਼ਤੇਦਾਰ ਦੱਸ ਕੇ ਭੋਲੇ-ਭਾਲੇ ਲੋੜਵੰਦ ਨੌਜਵਾਨਾਂ ਦਾ ਮੋਟੀ ਰਕਮ ਲੈ ਕੇ ਵਿਆਹ ਕਰਵਾ ਦਿੰਦੇ ਸਨ ਉਸ ਮਗਰੋਂ ਇਸ ਗਿਰੋਹ ਨਾਲ ਸਬੰਧਤ ਵਿਆਹੀਆਂ ਲੜਕੀਆਂ ਲੋਕਾਂ ਦੇ ਘਰਾਂ ਵਿੱਚੋਂ ਗਹਿਣੇ ਅਤੇ ਪੈਸਾ ਲੁੱਟ ਕੇ ਫ਼ਰਾਰ ਹੋ ਜਾਂਦੀਆਂ ਸਨ ਵਿਸ਼ੇਸ਼ ਪਹਿਲੂ ਇਹ ਹੈ ਕਿ ਇਹ ਗਿਰੋਹ ਇੱਕ ਜਗ੍ਹਾ ’ਤੇ ਲੁੱਟਣ ਪਿੱਛੋਂ ਆਪਣਾ ਟਿਕਾਣਾ ਬਦਲ ਲੈਂਦਾ ਸੀ ਇਸ ਗਿਰੋਹ ਦੀਆਂ ਸਰਗਰਮੀਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੱਕ ਫੈਲੀਆਂ ਹੋਈਆਂ ਸਨ। (Crime News)

ਇਹ ਵੀ ਪੜ੍ਹੋ : ਜਲੰਧਰ ਤੋਂ ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ, ਨੌਜਵਾਨ ਹੋ ਜਾਣ ਤਿਆਰ

ਬਠਿੰਡਾ ਪੁਲਿਸ ਦੇ ਐਸਪੀ ਗੁਰਬਿੰਦਰ ਸਿੰਘ ਸੰਘਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸੀਆਈਏ ਸਟਾਫ (ਟੂ) ਨੂੰ ਮਿਲੀ ਇਸ ਕਾਮਯਾਬੀ ਦਾ ਖੁਲਾਸਾ ਕੀਤਾ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਜਗਸੀਰ ਸਿੰਘ ਜੱਸੀ ਪੁੱਤਰ ਜਗਦੀਸ਼ ਸਿੰਘ ਵਾਸੀ ਜੌੜੇ ਪੁਲ ਰਾਮਪੁਰਾ,ਅਮਰਜੀਤ ਕੌਰ ਉਰਫ ਅਮਰੋ ਪਤਨੀ ਹਰਪਾਲ ਸਿੰਘ ਤੇ ਛਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀਅਨ ਪਰਸ ਰਾਮ ਨਗਰ ਬਠਿੰਡਾ, ਮਹਿੰਦਰ ਕੌਰ ਉਰਫ ਛਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਰਾਮਪੁਰਾ ਤੇ ਕੁਲਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨੂੰ ਮਤੀ ਦਾਸ ਨਗਰ ’ਚ ਇਨ੍ਹਾਂ ਵੱਲੋਂ ਕਿਰਾਏ ’ਤੇ ਲਈ ਕੋਠੀ ’ਚੋਂ ਗ੍ਰਿਫਤਾਰ ਕੀਤਾ ਹੈ। (Crime News)

ਜਦੋਂ ਇਹ ਫਰਜ਼ੀ ਵਿਆਹ ਦੀ ਯੋਜਨਾ ਬਣਾ ਰਹੇ ਸਨ ਤਾਂ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਇਨ੍ਹਾਂ ਨੂੰ ਦਬੋਚ ਲਿਆ ਪੁਲਿਸ ਵੱਲੋਂ ਇਸ ਗਿਰੋਹ ਨਾਲ ਸਬੰਧਿਤ ਰੇਸ਼ਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੀਰਪੁਰ ਖੁਰਦ, ਮਨਦੀਪ ਕੌਰ ਉਰਫ ਬਿੱਟੂ ਪਤਨੀ ਅਮਨਦੀਪ ਸਿੰਘ ਵਾਸੀ ਸੇਲਬਰਾਹ ਹਾਲ ਕਿਰਾਏਦਾਰ ਮਤੀ ਦਾਸ ਨਗਰ ਬਠਿੰਡਾ ਅਤੇ ਮੁਲਤਾਨ ਵਾਸੀ ਅਜਾਦ ਨਗਰ ਜਿਲ੍ਹਾ ਹਿਸਾਰ ਹਰਿਆਣਾ ਅਤੇ ਨਰੇਸ਼ ਪੁੱਤਰ ਬਿਸ਼ੰਬਰ ਵਾਸੀ ਦਾਂਗ ਖੁਰਦ ਜਿਲ੍ਹਾ ਭਿਵਾਨੀ ਹਰਿਆਣਾ ਦੀ ਤਲਾਸ਼ ਕੀਤੀ ਜਾ ਰਹੀ ਹੈ ਥਾਣਾ ਸਿਵਲ ਲਾਈਨ ਬਠਿੰਡਾ ’ਚ ਇਸ ਗਿਰੋਹ ਸਬੰਧੀ ਧਾਰਾ 494,495,380, 420 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। (Crime News)

ਇਹ ਵੀ ਪੜ੍ਹੋ : ਸੁਨਾਮ ਦਾ ਵਿਸ਼ਾਲ ਅਸਟ੍ਰੇਲੀਆ ਦੀ ਆਰਮੀ ‘ਚ ਹੋਇਆ ਭਰਤੀ

ਇਸ ਮੌਕੇ ਡੀਐਸਪੀ ਜਸਵਿੰਦਰ ਸਿੰਘ ਗਿੱਲ ਅਤੇ ਸੀਆਈਏ ਸਟਾਫ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਹਾਜ਼ਰ ਸਨਗਿਰੋਹ ਨੇ ਕਰਵਾਏ 20 ਵਿਆਹਐਸਪੀ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਮੰਨਿਆ ਹੈ ਕਿ ਉਹ 5 ਫਰਜ਼ੀ ਵਿਆਹ ਕਰਵਾ ਚੁੱਕੀ ਹੈ ਇਸੇ ਤਰ੍ਹਾਂ ਹੀ ਛਿੰਦਰ ਕੌਰ,ਮਹਿੰਦਰ ਕੌਰ,ਅਮਰਜੀਤ ਕੌਰ ਅਤੇ ਜਗਸੀਰ ਸਿੰਘ ਉਰਫ ਜੱਸੀ ਨੇ 10 ਤੋਂ 15 ਫਰਜ਼ੀ ਸ਼ਾਦੀਆਂ ਕਰਵਾਉਣ ਦੀ ਗੱਲ ਕਬੂਲੀ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਪੁਲਿਸ ਡੂੰਘਾਈ ਨਾਲ ਪੁੱਛ-ਗਿਛ ਕਰਕੇ ਹਰ ਤਰ੍ਹਾਂ ਦੀ ਸੂਚਨਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। (Crime News)

ਨਕਲੀ ਰਿਸ਼ਤੇਦਾਰ ਤੇ ਫਰਜ਼ੀ ਬਣਦੀਆਂ ਲਾੜੀਆਂ | Crime News

ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਅਜਿਹੇ ਗਿਰੋਹ ਲੋੜਵੰਦ ਲੜਕਿਆਂ ਦੀ ਤਲਾਸ਼ ਕਰਕੇ ਉਸ ਨੂੰ ਭਰੋਸੇ ’ਚ ਲੈਂਦੇ ਹਨ ਵਿਚੋਲਗੀ ਫੀਸ ਤੈਅ ਕੀਤੀ ਜਾਂਦੀ ਹੈ ਅਤੇ ਮਾਪਿਆਂ ਦੀ ਤਰ੍ਹਾਂ ਲੜਕੀ ਦੀ ਦੇਖ ਦਿਖਾਈ ਤੇ ਰਿਸ਼ਤਾ ਤੈਅ ਕਰਦੇ ਹਨ ਵਿਆਹ ਦੀਆਂ ਬਾਕੀ ਰਸਮਾਂ ਵੀ ਆਮ ਵਿਆਹਾਂ ਦੀ ਤਰ੍ਹਾਂ ਕੀਤੀਆਂ ਜਾਂਦੀਆਂ ਹਨ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਰਹਿਣ ਤੋਂ ਬਾਅਦ ਕਿਸੇ ਨਾ ਕਿਸੇ ਬਹਾਨੇ ਠੱਗ ਲਾੜੀਆਂ ਘਰ ਵਾਲਿਆਂ ਨੂੰ ਮਾਂਜਾ ਲਾਕੇ ਫਰਾਰ ਹੋ ਜਾਂਦੀਆਂ ਹਨ ਐਸਪੀ ਜੀ.ਐਸ ਸੰਘਾ ਨੇ ਦੱਸਿਆ ਕਿ ਪੁਲਿਸ ਇਸ ਗਿਰੋਹ ਦੇ ਸ਼ਿਕਾਰ ਬਣਾਏ ਵਿਅਕਤੀਆਂ ਬਾਰੇ ਪਤਾ ਲਾਵੇਗੀ। (Crime News)