ਸੁਨਾਮ ਦਾ ਵਿਸ਼ਾਲ ਅਸਟ੍ਰੇਲੀਆ ਦੀ ਆਰਮੀ ‘ਚ ਹੋਇਆ ਭਰਤੀ

Australian Army
ਸੁਨਾਮ: ਆਸਟਰੇਲੀਆ ਦੀ ਆਰਮੀ ਦੀ ਜੁਆਇਨਿੰਗ ਮੌਕੇ ਵਿਸ਼ਾਲ ਕੁਮਾਰ ਆਪਣੇ ਮਾਤਾ ਪਿਤਾ ਨਾਲ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਸ਼ਹਿਰ ਦੇ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਹੇ ਸ੍ਰੀ ਪਵਨ ਕੁਮਾਰ ਤੇ ਲਕਸ਼ਮੀ ਦੇਵੀ ਦੇ ਪੁੱਤਰ ਤੇ ਵਿਵੇਕ ਕੁਮਾਰ ਦੇ ਵੱਡੇ ਭਰਾ ਵਿਸਾਲ ਕੁਮਾਰ ਨੇ ਆਸਟ੍ਰੇਲੀਆ ਦੀ ਆਰਮੀ ਵਿੱਚ ਭਾਰਤੀ ਹੋ ਕੇ ਸੁਨਾਮ ਸ਼ਹਿਰ ਦਾ ਨਾਅ ਰੋਸ਼ਨ ਕੀਤਾ ਹੈ। (Australian Army)

ਰਿਟਾਇਰਡ ਪ੍ਰਿੰਸੀਪਲ ਸ੍ਰੀ ਪਵਨ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਉਹਨਾਂ ਦਾ ਬੇਟਾ ਵਿਸ਼ਾਲ ਕੁਮਾਰ ਅਸਟ੍ਰੇਲੀਆ ਦੀ ਆਰਮੀ ਵਿੱਚ ਭਰਤੀ ਹੋਇਆਂ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਬਹੁਤ ਮਿਹਨਤੀ ਅਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਅਤੇ ਉਹ ਇੱਥੇ ਭਾਰਤ ਵਿੱਚ ਰਹਿੰਦੇ ਹੋਏ ਵੀ ਆਪਣੀ ਪੜ੍ਹਾਈ ਦੇ ਵਿੱਚ ਹਮੇਸ਼ਾ ਅੱਵਲ ਹੀ ਆਉਂਦਾ ਸੀ। ਇੱਥੇ ਤੋਂ ਇਲਾਵਾ ਉਸ ਨੇ ਆਸਟਰੇਲੀਆ ਦੇ ਵਿਚ ਵੀ ਉੱਚ ਡਿਗਰੀ ਪ੍ਰਾਪਤ ਕੀਤੀ ਹੈ। ਅਤੇ ਹੁਣ ਉਸਨੇ ਆਸਟ੍ਰੇਲੀਆ ਆਰਮੀ ਦਾ ਟੈਸਟ ਦਿੱਤਾ ਸੀ ਜੋ ਉਸਨੇ ਪਾਸ ਕੀਤਾ ਹੈ ਅਤੇ ਉਸਨੇ ਨੇ ਡਿਊਟੀ ਜੋਇਨ ਕਰ ਲਈ ਹੈ। ਅਤੇ ਅੱਗੇ ਵਿਸ਼ਾਲ ਦੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਾਲ ਅਸਟ੍ਰੇਲੀਆ ਦੇ ਵਿੱਚ ਪਿਛਲੇ 15 ਸਾਲ ਤੋਂ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਉਮਰ ਅਬਦੁੱਲਾ ਦਾ ਸਹੀ ਸਟੈਂਡ

ਵਿਸ਼ਾਲ ਕੁਮਾਰ ਦੇ ਅਸਟ੍ਰੇਲੀਆ ਦੀ ਆਰਮੀ ਵਿੱਚ ਭਰਤੀ ਹੋਣ ਤੇ ਸ਼ਹਿਰ ਦੇ ਪਤਵੰਤਿਆਂ ਸਮੇਤ ਜਗਦੇਵ ਸਿੰਘ, ਗਗਨ ਧੀਮਾਨ, ਜਗਦੀਸ਼ ਧੀਮਾਨ, ਹਰਪ੍ਰੀਤ ਧੀਮਾਨ, ਅਜੇ ਗੋਇਲ, ਫੁੱਲਣ ਰਾਣੀ, ਬੰਟੀ, ਦਿਨੇਸ਼, ਨਿਤੀਸ਼, ਜੱਗੀ, ਰਵੀ, ਸਾਹਿਲ, ਮਹੇਸ਼ ਗਰਗ, ਨਵੀ ਖਿਪਲਾ, ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਅਤੇ ਸਿਸ਼ੂ ਭਾਰਤੀ ਮਾਡਲ ਹਾਈ ਸਕੂਲ ਦੇ ਸਟਾਫ ਵੱਲੋਂ ਸ਼ੁਭਕਾਮਨਾਵਾ ਦਿੱਤੀਆਂ ਗਈਆਂ।