ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ

Bathinda Canal
ਬਠਿੰਡਾ : ਨਹਿਰ ਵਿਚੋਂ ਗਾਂ ਨੂੰ ਬਾਹਰ ਕੱਢਦੇ ਹੋਏ ਸੇਵਾਦਾਰ। ਤਸਵੀਰ: ਸੱਚ ਕਹੂੰ ਨਿਊਜ਼

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਇੱਕ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਪ੍ਰੇਮੀ ਸੰਮਤੀ ਦੇ 15 ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਉਸ ਨੂੰ 85 ਮੈਂਬਰ ਪੰਜਾਬ ਰਜਿੰਦਰ ਗੋਇਲ ਇੰਸਾਂ ਰਾਜੂ ਬਠਿੰਡਾ ਨੇ ਫੋਨ ਕਰਕੇ ਦੱਸਿਆ ਕਿ ਨਹਿਰ ਵਿਚ ਇੱਕ ਗਾਂ ਡਿੱਗੀ ਹੋਈ ਹੈ। (Bathinda Canal )

ਇਹ ਵੀ ਪੜ੍ਹੋ : ਔਰਤਾਂ ਲਈ ਪੁਲਿਸ ਨੇ ਕੀਤੀ ਨਵੀਂ ਯੋਜਨਾ ਸ਼ੁਰੂ, ਹੁਣੇ ਪੜ੍ਹੋ

ਕੁਝ ਹੀ ਦੇਰ ਵਿਚ ਉਹ ਹਰਵਿੰਦਰ ਕੌਰਾ ਇੰਸਾਂ, ਚਰਨਾ ਇੰਸਾਂ, ਜਗਦੇਵ ਇੰਸਾਂ, ਸੁਰੇਸ਼ ਇੰਸਾਂ, ਗੁਰਤੇਜ ਇੰਸਾਂ ਅਤੇ ਰਾਜ ਕੁਮਾਰ ਇੰਸਾਂ ਨੂੰ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਅਤੇ ਸਖਤ ਮਿਹਨਤ ਨਾਲ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਮੌਕੇ ਹਾਜ਼ਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੋਹਨ ਇੰਸਾਂ ਅਤੇ ਸੇਵਾਦਾਰ ਨਹਿਰ ਵਿਚ ਡਿੱਗੇ ਪਸ਼ੂਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾ ਚੁੱਕੇ ਹਨ।