ਗਰੀਨ ਐਸ ਦੇ ਸੇਵਾਦਾਰ ਨੇ ਕੜਾਕੇ ਦੀ ਠੰਢ ’ਚ ਭਾਖੜਾ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ

Bhakra Canal

(ਮਨੋਜ ਗੋਇਲ/ਸੁਨੀਲ ਚਾਵਲਾ) ਘੱਗਾ/ਸਮਾਣਾ । ਕੜਾਕੇ ਦੀ ਪੈ ਰਹੀ ਠੰਢ ’ਚ ਜਿੱਥੇ ਲੋਕ ਘਰੋਂ ਬਾਹਰ ਨਿਕਲਣਾ ਤੋਂ ਗੁਰੇਜ ਕਰਦੇ ਹਨ ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਠੰਢ ਦੀ ਪਰਵਾਹ ਕੀਤੇ ਬਿਨਾ ਦੂਜਿਆਂ ਦੀ ਜਾਨ ਬਚਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਆਇਆ। ਭਾਖੜਾ ਨਹਿਰ ਵਿੱਚ ਪੈਰ ਫਿਸਲ ਕੇ ਇੱਕ ਵਿਅਕਤੀ ਨਹਿਰ ’ਚ ਡਿੱਗ ਗਿਆ, ਜਿਸ ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਇੱਕ ਜਾਂਬਾਜ਼ ਸੇਵਾਦਾਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਿਲਕੁਲ ਸੁਰੱਖਿਤ ਨਹਿਰ ਵਿੱਚੋਂ ਬਾਹਰ ਕੱਢ ਲਿਆਂਦਾ। (Bhakra Canal)

ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਜਰਨੈਲ ਸਿੰਘ ਇੰਸਾਂ ਵਾਸੀ ਮਵੀ ਕਲਾ ਜੋ ਕਿ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਾਣਾ ਨਜ਼ਦੀਕ ਕੰਮ ’ਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਜਦੋਂ ਉਸ ਨੂੰ ਇੱਕ ਫੋਨ ਆਇਆ ਕਿ ਇੱਕ ਬੰਦਾ ਨਹਿਰ ਵਿੱਚ ਰੁੜਦਾ ਆ ਰਿਹਾ ਹੈ । ਜਰਨੈਲ ਸਿੰਘ ਨੇ ਆਪਣੇ ਕੰਮ ਦੀ ਪਰਵਾਹ ਕੀਤੇ ਬਿਨਾਂ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ । ਨਹਿਰ ਕੋਲ ਪਹੁੰਚੇ ਅਤੇ ਬਿਨਾਂ ਕਿਸੇ ਡਰ ਤੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਆਪਣੇ ਹੋਰ ਸਾਥੀਆਂ ਦੀ ਮੱਦਦ ਨਾਲ ਰੱਸੇ ਦੀ ਮੱਦਦ ਨਾਲ ਇਸ ਵਿਅਕਤੀ ਨੂੰ ਬਿਲਕੁਲ ਸੁਰੱਖਿਤ ਬਾਹਰ ਕੱਢਿਆ ਗਿਆ। (Bhakra Canal)

ਗਰੀਨ ਐਸ ਦੇ ਸੇਵਾਦਾਰ ਦੀ ਆਸ ਪਾਸ ਦੇ ਲੋਕਾਂ ਨੇ ਕੀਤੀ ਸ਼ਲਾਘਾ

Bhakra Canal

ਇਹ ਵੀ ਪਡ਼੍ਹੋ : Punjab ਤੇ ਹਰਿਆਣਾ ’ਚ ਸ਼ੀਤ ਲਹਿਰ ਹੀ ਨਹੀਂ ਸੀਵੀਅਰ ਕੋਲਡ ਡੇ ਦੇ ਬਣੇ ਹਾਲਾਤ, ਜਾਣੋ ਮੌਸਮ ਦਾ ਹਾਲ

ਕੁਝ ਦੇਰ ਬਾਅਦ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਉਸਨੇ ਆਪਣਾ ਨਾਂਅ ਨਵੀਨ ਭੁੱਲਰ ਐਡਵੋਕੇਟ ਦੱਸਿਆ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਉਹ ਅੱਜ ਉਹ ਚੰਡੀਗੜ੍ਹ ਤੋਂ ਬਠਿੰਡਾ ਵਾਪਸ ਆ ਰਿਹਾ ਸੀ ਤਾਂ ਪਸਿਆਣਾ ਨਹਿਰ ’ਤੇ ਸਵੇਰੇ 7 ਵਜੇ ਰੁਕਣ ਤੋਂ ਬਾਅਦ ਉਸ ਦਾ ਪੈਰ ਕਿਸ ਤਰ੍ਹਾਂ ਸਲਿਪ ਹੋ ਗਿਆ ਅਤੇ ਉਹ ਨਹਿਰ ’ਚ ਡਿੱਗ ਗਿਆ।

ਨਹਿਰ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਉਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਸੇਵਾਦਾਰਾਂ ਨੇ ਨਵੀਨ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਬੁਲਾਇਆ ਗਿਆ। ਨਵੀਨ ਭੁੱਲਰ ਨੇ ਜਾਨ ਬਚਾਉਣ ਲਈ ਡੇਰਾ ਸ਼ਰਧਾਲੂ ਜਰਨੈਲ ਸਿੰਘ ਇੰਸਾਂ ਦਾ ਵਾਰ ਵਾਰ ਧੰਨਵਾਦ ਕੀਤਾ l