ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖੜ ਨੂੰ ਚੈਲੇਂਜ

Bhagwant Mann

ਕਿਹਾ, ਝਾਂਕੀ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਵਿਖਾ ਦੇਵੇ ਤਾਂ ਸਿਆਸਤ ਛੱਡ ਦੇਵਾਂਗਾ

(ਸੱਚ ਕਹੂੰ ਨਿਊਜ਼ ) ਚੰਡੀਗੜ੍ਹ੍। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਜੰਮ ਕੇ ਵਰ੍ਹੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿੱਚ ਜਾਖੜ ਕਹਿ ਰਹੇ ਹਨ ਕਿ 26 ਜਨਵਰੀ ਦੇ ਕੌਮੀ ਸਮਾਗਮ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖਿਆ ਗਿਆ ਹੈ ਕਿਉਂਕਿ ਉਸ ਝਾਂਕੀ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਲੱਗੀ ਹੈ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਜਾਖੜ ਨੂੰ ਚੈਲੰਜ ਕਰਦੇ ਹਨ ਕਿ ਉਹ ਝਾਂਕੀ ‘ਚ ਜੇਕਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਸਿੰਘ ਮਾਨ ਦੀ ਤਸਵੀਰ ਵਿਖਾ ਦੇਣ।  ਉਹ ਰਾਜਨੀਤੀ ਛੱਡ ਦੇਣਗੇ। (Bhagwant Mann)

ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰ ਨੇ ਕੜਾਕੇ ਦੀ ਠੰਢ ’ਚ ਭਾਖੜਾ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ

ਮੁੱਖ ਮੰਤਰੀ (Bhagwant Mann) ਨੇ ਜਾਖਡ਼ ’ਤੇ ਵਰ੍ਹਦਿਆਂ ਕਿਹਾ ਕਿ ਕਿਹਾ ਝਾਕੀ ’ਚ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ। ਉਨਾਂ ਕਿਹਾ ਜਾਖੜ ਹੁਣੇ-ਹੁਣੇ ਭਾਜਪਾ ’ਚ ਗਏ ਹਨ ਉਨਾਂ ਨੂੰ ਪੂਰੀ ਤਰ੍ਹਾਂ ਹਾਲੇ ਝੂਠ ਬੋਲਣਾ ਨਹੀਂ ਆਉਂਦਾ। ਇਸ ਲਈ ਇਹ ਬਿਆਨ ਦਿੰਦਿਆਂ ਉਨਾਂ ਦੇ ਬੁੱਲ੍ਹ ਕੰਬ ਰਹੇ ਹਨ। ਮਾਨ ਨੇ ਜਾਖੜ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਫੋਟੋ ਨਾ ਲੱਗੀ ਹੋਈ ਤਾਂ ਸੁਨੀਲ ਜਾਖਡ਼ ਪੰਜਾਬ ’ਚ ਨਾ ਵੜਨ।