ਝਾਕੀ ਦੇ ਮਾਮਲੇ ’ਤੇ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਜਾਖੜ ’ਤੇ ਵਿੰਨ੍ਹੇ ਨਿਸ਼ਾਨੇ

Chief Minister Mann

ਪ੍ਰਧਾਨ ਮੰਤਰੀ ਸ਼ਹੀਦਾਂ ਤੋਂ ਵੱਡੇ ਨਹੀਂ, ਜਿਹੜੇ ਇਹ ਤੈਅ ਕਰਨ ਕਿ ਕਿਸ ਨੂੰ ਦਿਖਾਉਣਾ ਕਿਸ ਨੂੰ ਨਹੀਂ | Chief Minister Mann

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Mann) ਨੇ ਇੱਥੇ ਪੈ੍ਰਸ ਕਾਨਫਰੰਸ ਦੌਰਾਨ ਝਾਕੀ ਦੇ ਮਾਮਲੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖ਼ੜ ਨੂੰ ਆੜੇ ਹੱਥੀ ਲਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਖ਼ੜ ਨਵੇਂ ਨਵੇਂ ਭਾਜਪਾ ’ਚ ਗਏ ਹਨ, ਜਿੰਨਾਂ ਨੂੰ ਹਾਲੇ ਝੂਠ ਬੋਲਣਾ ਨਹੀਂ ਆਉਂਦਾ। ਉਨਾਂ ਬਿਨਾਂ ਨਾਂਅ ਲਏ ਭਾਰਤੀ ਜਨਤਾ ਪਾਰਟੀ ’ਤੇ ਹਮਲਾ ਬੋਲਦਿਆਂ ਕਿਹਾ ਕਿ ‘ਉੱਥੇ ਸਕਿਰਿਪਟ ਦਿੱਤੀ ਜਾਂਦੀ ਹੈ। ਜਿਸ ਨੂੰ ਇੰਨਾਂ ਵੱਲੋਂ ਹੂ- ਬ ਹੂ ਬੋਲਣਾ ਹੁੰਦਾ ਹੈ। ਇਸ ਲਈ ਉਨਾਂ ਦੀ ਜਾਖ਼ੜ ਨਾਲ ਹਮਦਰਦੀ ਹੈ।

ਉਨਾਂ ਕਿਹਾ ਕਿ ਉਨਾਂ ਦੀ ਕੀ ਔਕਾਤ ਹੈ ਕਿ ਉਹ 26 ਜਨਵਰੀ ਜਾਂ 15 ਅਗਸਤ ’ਤੇ ਝਾਕੀ ’ਚ ਸ਼ਹੀਦ- ਏ- ਆਜ਼ਮ ਸ. ਭਗਤ ਸਿੰਘ ਜਾਂ ਹੋਰ ਕਿਸੇ ਵੀ ਮਹਾਨ ਸ਼ਹੀਦਾਂ ਦੀ ਫੋਟੋ ਦੇ ਬਰਾਬਰ ਆਪਣੀ ਫੋਟੋ ਲਗਾ ਸਕਣ। ਅਜਿਹਾ ਕੰਮ ਉਹ ਕਦੇ ਨਹੀਂ ਕਰ ਸਕਦੇ। ਜਿਸ ਨਾਲ ਕਿਸੇ ਸ਼ਹੀਦ ਦਾ ਅਪਮਾਨ ਹੋਵੇ। ਹਾਂ ਜੇਕਰ ਜਾਖੜ ਜੇਕਰ ਉਨਾਂ ਦੀ ਫੋਟੋ ਕਿਸੇ ਵੀ ਝਾਕੀ ’ਤੇ ਕਿਸੇ ਵੀ ਡਿਜਾਇਨ ’ਚ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।

Also Read : ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖੜ ਨੂੰ ਚੈਲੇਂਜ

ਨਾਲ ਹੀ ਜਾਖੜ ਇਹ ਵੀ ਵਾਅਦਾ ਕਰਨ ਕਿ ਜੇਕਰ ਉਹ ਝੂਠੇ ਸਾਬਤ ਹੋਏ ਤਾਂ ਉਹ ਪੰਜਾਬ ’ਚ ਨਹੀਂ ਵੜਨਗੇ। ਉਨਾਂ ਕਿਹਾ ਕਿ ਜਾਖੜ ਪਹਿਲਾਂ ਵੀ ਕਹਿੰਦੇ ਸੀ ਕਿ ਉਨਾਂ ਦੇ ਪਿਤਾ ਦੀ ਫੋਟੋ ਇੰਦਰਾ ਗਾਂਧੀ ਨਾਲ ਨਹੀਂ। ਜੇਕਰ ਉਹ ਸੱਚੇ ਹੁੰਦਾ ਤਾਂ ਇੱਥੇ ਹੀ ਪੀਏਯੂ ’ਚ ਹੋਈ ਬਹਿਸ ਵਿੱਚ ਹਿੱਸਾ ਜਰੂਰ ਲੈਂਦੇ ਜੋ ਉਨਾਂ ਨੇ ਨਿੱਤ ਨਿੱਤ ਦੀ ਕਿੱਚ ਕਿੱਚ ਖਤਮ ਕਰਨ ਲਈ ਹੀ ਰੱਖੀ ਸੀ ਪਰ ਅਫ਼ਸੋਸ ਇਹ ਉੱਥੇ ਪਹੁੰਚਣ ਦੀ ਬਜਾਇ ਆਏ ਦਿਨ ਝੂਠ ਬੋਲ ਬੋਲ ਕੇ ਪੰਜਾਬ ਦੇ ਲੋਕਾਂ ਨੂੰੂ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ।

ਮਾਨ ਨੇ ਅੱਗੇ ਕਿਹਾ ਕਿ ਜਿਹੜੇ ਝਾਕੀ ਦੇ ਮੁੱਦੇ ’ਤੇ ਹੁਣ ਝੂਠ ਬੋਲ ਰਹੇ ਹਨ ਉਹ ਦੂਜੇ ਪਾਸੇ ਇਹ ਵੀ ਮੰਨ ਰਹੇ ਹਨ ਕਿ ਇਸ ਤੋਂ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਨੂੰ ਦਿੱਲੀ ਵਿਖੇ ਸ਼ਾਮਲ ਨਹੀਂ ਕੀਤਾ ਗਿਆ। ਜਿਸ ਦੌਰਾਨ ਇਹ ਵੀ ਕਦੇ ਸੱਤਾ ’ਚ ਹੋਣਗੇ, ਜਿੰਨਾਂ ਉਸ ਸਮੇਂ ਕੇਂਦਰ ਦੇ ਧੱਕੇ ਦਾ ਵਿਰੋਧ ਨਹੀਂ ਕੀਤਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੀ ਸ਼ਹੀਦਾਂ ਤੋਂ ਵੀ ਵੱਡੇ ਹੋ ਗਏ। ਜਿਹੜੇ ਇਹ ਤੈਅ ਕਰਨਗੇ ਕਿ ਝਾਕੀ ’ਚ ਕਿਸ ਨੂੰ ਦਿਖਾਉਣਾ, ਕਿਸ ਨੂੰ ਨਹੀਂ। ਉਨਾਂ ਇਸ ਸਮੇਂ ਆਪਣੇ ਕੋਲ ਮੌਜੂਦ ਵੱਖ ਵੱਖ ਰਾਜਾਂ ਦੀਆਂ ਝਾਕੀਆਂ ਦੇ ਡਿਜਾਇਨ ਵੀ ਦਿਖਾਉਂਦਿਆਂ ਸਵਾਲ ਕੀਤਾ ਕਿ ਪੰਜਾਬ ਕਿਸ ਗੱਲੋਂ ਹੋਰਨਾਂ ਸੂਬਿਆਂ ਨਾਲੋਂ ਘੱਟ ਹੈ। ਜਿਸ ਦੀ ਝਾਕੀ ਨੂੰ ਦਿੱਲੀ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ।

‘20 ਤੋਂ ਦਿੱਲੀ ’ਚ ਹਰ ਰੋਜ ਕੱਢਾਂਗੇ ਝਾਕੀ’

ਮੁੱਖ ਮੰਤਰੀ ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਹਰ ਹਾਲਤ 26 ਜਨਵਰੀ ਨੂੰ ਦਿੱਲੀ ’ਚ ਪੰਜਾਬ ਦੀ ਝਾਕੀ ਕੱਢਣਗੇ। ਇਹ ਹੀ ਨਹੀਂ ਉਹ ਉਸੇ ਝਾਕੀ ਨੂੰ 20 ਜਨਵਰੀ ਨੂੰ ਹੀ ਪੰਜਾਬ ਭਵਨ ਦਿੱਲੀ ਲਿਜਾ ਕੇ ਖੜਾਉਣਗੇ। ਜਿੱਥੇ ਉਹ ਰੋਜ਼ ਦਿੱਲੀ ਦੀਆਂ ਸੜਕਾਂ ’ਤੇ ਪੰਜਾਬ ਦੀ ਝਾਕੀ ਕੱਢ ਕੇ ਉਥੋਂ ਦੇ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਕਰਵਾਉਣਗੇ ਤੇ ਪੁੱਛਣਗੇ ਕੀ ਇਹ ਉਨਾਂ ਲਈ ਸਤਿਕਾਰਯੋਗ ਨਹੀਂ।