ਮੈਡਲਾਂ ਦੀ ਘਾਟ ਤੋਂ ਜਾਗ ਪਈ ਅਮਰਿੰਦਰ ਸਰਕਾਰ

Amarinder Government, Wakes up, Due to lack of Medals

ਹੁਣ ਛੇਵੀਂ ਤੋਂ ਨਹੀਂ ਪਹਿਲੀ ਜਮਾਤ ਤੋਂ ਖੇਡਣਗੇ ਵਿਦਿਆਰਥੀ | Amarinder Government

  • ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ ਤੇ ਦਿੱਤੇ ਨਿਰਦੇਸ਼ | Amarinder Government
  • ਪੁਰਾਣੇ  ਤੇ ਬਿਮਾਰ ਖਿਡਾਰੀਆਂ ਲਈ ਬਣੇਗੀ ਸਿਹਤ ਬੀਮਾ ਸਕੀਮ | Amarinder Government

ਚੰਡੀਗੜ (ਅਸ਼ਵਨੀ ਚਾਵਲਾ)। ਕਾਮਨਵੈਲਥ ਖੇਡਾ ਵਿੱਚ ਮਾੜਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਨੂੰ ਚੰਗੇ ਰਾਹ ਪਾਉਣ ਲਈ ਆਖ਼ਰਕਾਰ ਅਮਰਿੰਦਰ ਸਰਕਾਰ ਜਾਗ ਗਈ ਹੈ। ਜਿਸ ਲਈ ਜਿੱਥੇ ਚੰਗੀ ਖੇਡ ਨੀਤੀ ਤਿਆਰ ਕਰਨ ਲਈ ਵਿਚਾਰਾ ਸ਼ੁਰੂ ਕਰ ਦਿੱਤੀ ਗਈਆ ਹਨ ਤਾਂ ਉਥੇ ਹੀ 6ਵੀਂ ਜਮਾਤ ਦੀ ਥਾਂ ‘ਤੇ ਪਹਿਲੀ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ ਖੇਡਾ ਵੱਲ ਉਤਸਾਹਿਤ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਤਾਂਕਿ ਪੰਜਾਬ ਵਿੱਚ ਚੰਗੇ ਅਤੇ ਨਵੇਂ ਖਿਡਾਰੀ ਤਿਆਰ ਹੋ ਸਕਣ। (Amarinder Government)

ਖੇਡ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਓਲੰਪਿਕ, ਰਾਸ਼ਟਰਮੰਡਲ, ਏਸ਼ੀਆਈ ਆਦਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿਚੋਂ ਤਗਮੇ ਜਿੱਤਣ ਵਾਲਿਆਂ ਖਿਡਾਰੀਆਂ ਨੂੰ ਨਗਦ ਇਨਾਮ ਦੇ ਮੌਜੂਦਾ ਢਾਂਚੇ ‘ਤੇ ਅਧਿਕਾਰੀਆਂ ਨੂੰ ਮੁੜ ਨਜ਼ਰਸਾਨੀ ਕਰਨ ਲਈ ਆਖਿਆ ਹੈ ਤਾਂ ਜੋ ਖਿਡਾਰੀਆਂ ਦੇ ਮਨੋਬਲ ਨੂੰ ਬੜਾਵਾ ਦਿੱਤਾ ਜਾ ਸਕੇ। (Amarinder Government)

ਬੁਨਿਆਦੀ ਢਾਂਚੇ ਦੀ ਵਰਤੋਂ ‘ਤੇ ਜ਼ੋਰ | Amarinder Government

ਕੈਪਟਨ ਅਮਰਿੰਦਰ ਸਿੰਘ ਨੇ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਵਾਲ, ਬੈਡਮਿੰਟਨ, ਅਥਲੈਟਿਕਸ ਅਤੇ ਤੈਰਾਕੀ ਦੇ ਵਾਸਤੇ ਸੂਬੇ ਦੇ ਉੱਤਮ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਸਤੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਖੇਡ ਸਕੱਤਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਗਿੱਦੜਬਾਹ ਵਿਖੇ ‘ਮੈਰਾਥਨ ਦੌੜ 2018’ ਕਰਵਾਈ ਸੀ ਸਕੱਤਰ ਨੇ ਮੁੱਖ ਮੰਤਰੀ ਤੋਂ ਹੋਰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਵੀ ਸ੍ਰੀ ਮੁਕਤਸਰ ਸਾਹਿਬ ਵਾਂਗ ਹੀ ਖੇਡਾਂ ਦੇ ਵਿਕਾਸ ਲਈ ਸਹਿਯੋਗ ਮੰਗਿਆ। (Amarinder Government)