ਅੱਧੀ ਰਾਤ ਨੂੰ ਭਿਆਨਕ ਤੂਫ਼ਾਨ ਕਾਰਨ ਚਾਰੇ ਪਾਸੇ ‘ਤਬਾਹੀ’, ਇੱਕ ਮੌਤ ਦੀ ਖ਼ਬਰ

Strom
ਬਰਨਾਲਾ ਸ਼ਹਿਰ ਵਿਚ 100 ਸਾਲ ਪੁਰਾਣਾ ਬਰੋਟੇ ਦਾ ਦਰੱਖਤ ਡਿੱਗਣ ਕਾਰਨ ਬਹੁਤ ਪੁਰਾਣ ਜਵਾਹਰ ਲਾਲ ਨਹਿਰੂ ਦਾ ਬੁੱਤ ਨੁਕਸਾਨਿਆ।

ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਨੁਕਸਾਨ | Terrible Storm

ਸੰਗਰੂਰ/ਬਰਨਾਲਾ (ਗੁਰਪ੍ਰੀਤ ਸਿੰਘ)। ਲੰਘੀ ਰਾਤ ਨੂੰ ਆਏ ਤੂਫਾਨ (Terrible Storm) ਕਾਰਨ ਬਰਨਾਲਾ ਸੰਗਰੂਰ ਤੇ ਨੇੜਲੇ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਬਰਨਾਲ ਜ਼ਿਲ੍ਹੇ ਦੇ ਪਿੰਡ ਰੂੜੇ ਕੇ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਵੀ ਪਤਾ ਲੱਗਿਆ ਹੈ। ਇਸ ਤੋਂ ਇਲਾਵਾ ਬਿਜਲੀ ਦੇ ਖੰਭੇ, ਦਰੱਖਤ, ਲੋਕਾਂ ਦੇ ਘਰਾਂ ਦੀਆਂ ਛੱਤਾਂ, ਦੀਵਾਰਾਂ ਵੱਡੇ ਪੱਧਰ ’ਤੇ ਡਿੱਗ ਪਈਆਂ ਕਈ ਥਾਵਾਂ ਤੇ ਲੰਘੀ ਰਾਤ ਤੋਂ ਹੀ ਬਿਜਲੀ ਬੰਦ ਹੋ ਗਈ ਹੈ ਜਿਹੜੀ ਹਾਲੇ ਵੀ ਤੱਕ ਨਹੀਂ ਆਈ।

ਬਿਜਲੀ ਹੋਈ ਗੁਲ, ਵੱਡੇ ਪੱਧਰ ਤੇ ਦਰੱਖਤ ਟੁੱਟੇ

ਹਾਸਲ ਹੋਈ ਜਾਣਕਾਰੀ ਮੁਤਾਬਕ 17 ਮਈ ਦੀ ਅੱਧੀ ਰਾਤ 12 ਵਜੇ ਦੇ ਕਰੀਬ ਆਏ ਭਿਆਨਕ ਤੂਫ਼ਾਨ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ। ਇਹ ਤੂਫ਼ਾਨ ਏਨਾ ਤੇਜ਼ ਸੀ ਕਿ ਮਿੰਟਾਂ ਵਿੱਚ ਹੀ ਸਾਰਾ ਕੁਝ ਮਲੀਆਮੇਟ ਕਰ ਗਿਆ। ਲਗਾਤਾਰ ਦੋ ਘੰਟੇ ਚੱਲੀ ਤੇਜ਼ ਹਨੇਰੀ, ਮੀਂਹ ਤੇ ਝੱਖੜ ਕਾਰਨ ਲੋਕਾਂ ਵਿੱਚ ਇਕਦਮ ਦਹਿਸ਼ਤ ਦਾ ਮਾਹੌਲ ਬਣ ਗਿਆ। ਏਨੀ ਤੇਜ਼ੀ ਨਾਲ ਵਾਪਰੇ ਇਸ ਘਟਨਾਕ੍ਰਮ ਕਾਰਨ ਘਰਾਂ ਵਿੱਚ ਬੱਚੇ ਡਰ ਗਏ। ਲੋਕ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੀ ਖ਼ਬਰਸਾਰ ਲੈਂਦੇ ਰਹੇ ਅਤੇ ਆਪੋ ਆਪਣੇ ਇਲਾਕਿਆਂ ਦਾ ਹਾਲ ਦੱਸਦੇ ਰਹੇ।

Strom
ਬਰਨਾਲਾ ਸ਼ਹਿਰ ਵਿਚ 100 ਸਾਲ ਪੁਰਾਣਾ ਬਰੋਟੇ ਦਾ ਦਰੱਖਤ ਡਿੱਗਣ ਕਾਰਨ ਬਹੁਤ ਪੁਰਾਣ ਜਵਾਹਰ ਲਾਲ ਨਹਿਰੂ ਦਾ ਬੁੱਤ ਨੁਕਸਾਨਿਆ।

ਪੂਰਾ ਦੋ ਘੰਟੇ ਚੱਲੇ ਇਸ ਤੇਜ਼ ਤੂਫਾਨ ਦੇ ਨੁਕਸਾਨ ਦਾ ਸਵੇਰ ਸਮੇਂ ਪਤਾ ਲੱਗਿਆ ਜਦੋਂ ਹਰ ਪਾਸੇ ਮਿੱਟੀ ਧੂੜ, ਦਰੱਖਤਾਂ ਦੇ ਡਾਹਣੇ, ਸੜਕਾਂ ਤੇ ਖਿਲਰੇ ਵਿਖਾਈ ਦਿੱਤੀ। ਇਸ ਤੂਫਾਨ ਕਾਰਨ ਪਾਵਰਕੌਮ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਖੰਭੇ ਤੇ ਤਾਰਾਂ ਟੁੱਟਣ ਕਾਰਨ ਪੂਰੀ ਰਾਤ ਤੋਂ ਬਿਜਲੀ ਬੰਦ ਚੱਲ ਰਹੀ ਹੈ। ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ ਪਰ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ।

ਇਸ ਤੋਂ ਇਲਾਵਾ ਬਰਨਾਲਾ ਸ਼ਹਿਰ ਦਾ 100 ਸਾਲ ਪੁਰਾਣਾ ਬਰੋਟੇ ਦਾ ਦਰੱਖਤ ਜਿਹੜਾ ਸਦਰ ਬਾਜ਼ਾਰ ਦੇ ਇੱਕ ਕੋਨੇ ਤੇ ਖੜ੍ਹਾ ਸੀ, ਉਹ ਹਨੇਰੀ ਕਾਰਨ ਡਿੱਗ ਪਿਆ ਅਤੇ ਇਸ ਦੇ ਹੇਠਾਂ ਖੜ੍ਹੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਬੁੱਤ ਵੀ ਟੁੱਟ ਦੇ ਡਿੱਗ ਪਿਆ। ਇਹ ਬੁੱਤ ਵੀ ਕਾਫ਼ੀ ਸਮੇਂ ਤੋਂ ਸਦਰ ਬਾਜ਼ਾਰ ਵਿੱਚ ਲੱਗਿਆ ਹੋਇਆ ਸੀ। ਅੱਜ ਸਵੇਰੇ ਲੋਕ ਇਸ ਬੁੱਤ ਦੁਆਲੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਿਸੇ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।