ਟੀ-20 ਵਿਸ਼ਵ ਕੱਪ : ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਨੂੰ ਮਿਲੇ 12 ਕਰੋੜ

ਨਿਊਜ਼ੀਲੈਂਡ ਨੂੰ ਮਿਲੇ 6 ਕਰੋੜ ਰੁਪਏ

  • ਡੇਵਿਡ ਵਾਰਨਰ ਬਣੇ ਪਲੇਅਰ ਆਫ਼ ਦ ਟੂਰਨਾਮੈਂਟ

(ਸੱਚ ਕਹੂੰ ਨਿਊਜ਼) ਆਬੂਧਾਬੀ। ਟੀ-20 ਵਿਸ਼ਵ ਕੱਪ 2021 ਦਾ ਅਸਟਰੇਲੀਆ ਜੇਤੂ ਬਣਿਆ ਹੈ ਅਸਟਰੇਲੀਆ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਫਾਈਨਲ ਮੁਕਾਬਲੇ ’ਚ ਅਸਟਰੇਲੀਆ ਨੇ ਧਮਾਕੇਦਾਰ ਜਿੱਤ ਨਾਲ ਵਿਸ਼ਵ ਕੱਪ ਟਰਾਫ਼ੀ ’ਤੇ ਕਬਜ਼ਾ ਕੀਤਾ। ਚੈਂਪੀਅਨ ਅਸਟਰੇਲੀਆ ਨੂੰ ਟਰਾਫ਼ੀ ਦੇ ਨਾਲ ਲਗਭਗ 12 ਕਰੋੜ ਤੇ ਰਨਰਅਪ ਨਿਊਜ਼ੀਲੈਂਡ ਨੂੰ ਲਗਭਗ 6 ਕਰੋੜ ਰੁਪਏ ਦਾ ਇਨਾਮ ਮਿਲਿਆ। ਸੈਮੀਫਾਈਨਲ ਦੀਆਂ ਟੀਮਾਂ ਪਾਕਿਸਤਾਨ ਤੇ ਇੰਗਲੈਂਡ ਨੂੰ ਲਗਭਗ 3 ਕਰੋੜ ਰੁਪਏ ਮਿਲੇ। ਸੁਪਰ-12 ਤੋਂ ਬਾਹਰ ਹੋਈਆਂ ਟੀਮਾਂ ਨੂੰ ਆਈਸੀਸੀ ਨੇ ਲਗਭਗ 52 ਲੱਖ ਰੁਪਏ ਦਿੱਤੇ।

ਫਾਈਨਲ ਮੁਕਾਬਲੇ ਦੇ ਹੀਰੋ ਰਹੇ ਮਾਰਸ਼ ਤੇ ਵਾਰਨਰ

ਅਸਟਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਆਪਣੇ ਨਾਂਅ ਕੀਤਾ ਹੈ ਇਸ ਜਿੱਤ ਦੇ ਹੀਰੋ ਡੇਵਿਡ ਵਾਰਨਰ ਤੇ ਮਿਚੇਲ ਮਾਰਸ਼ ਰਹੇ। ਦੋਵਾਂ ਨੇ ਅਹਿਮ ਮੈਚ ’ਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾਉਣ ’ਚ ਸਫ਼ਲ ਰਹੇ। ਮਾਰਸ਼ ਨੇ 50 ਗੇਂਦਾਂ ’ਚ 77 ਦੌੜਾਂ ਬਣਾਈਆਂ ਜਿਸ ’ਚ 6 ਚੌਕੇ ਤੇ 4 ਛੱਕੇ ਜੜੇ ਵਾਰਨਰ ਨੇ 38 ਗੇਂਦਾਂ ’ਤੇ 53 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਵਾਰਨਰ ਨੇ ਆਪਣੀ ਪਾਰੀ ’ਚ 3 ਛੱਕੇ ਤੇ 4 ਚੌਕੇ ਲਾਏ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਲੇਅਰ ਆਫ਼ ਦ ਟੂਰਨਾਮੈਂਟ ਦੀ ਟਰਾਫ਼ੀ ਦਿੱਤੀ ਗਈ।

ਕਿਹੜੇ ਬੱਲੇਬਾਜ਼ ਨੇ ਬਣਾਈਆਂ ਸਭ ਤੋਂ ਜਿਆਦਾ ਦੌੜਾਂ

ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜਮ ਨੇ ਟੂਰਨਾਮੈਂਟ ’ਚ ਸਭ ਤੋਂ ਜਿਆਦਾ ਦੌੜਾਂ ਬਣਾਈਆਂ। ਉਨ੍ਹਾਂ 6 ਮੈਚਾਂ ’ਚ 303 ਦੌੜਾਂ ਬਣਾਈਆਂ ਦੂਜੇ ਨੰਬਰ ਅਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ 7 ਮੈਚਾਂ 289 ਦੌੜਾਂ ਤੀਜੇ ਨੰਬਰ ’ਤੇ ਪਾਕਿਸਤਾਨ ਦੇ ਮੁਹੰਮਦ ਰਿਜਵਾਨ 6 ਮੈਚਾਂ ’ਚ 281 ਦੌੜਾਂ ਚੌਥੇ ਸਥਾਨ ਇੰਗਲੈਂਡ ਦੇ ਓਪਨਰ ਬੱਲੇਬਾਜ਼ ਜੋਸ ਬਟਲਰ 6 ਮੈਚਾਂ ’ਚ 269 ਦੌੜਾਂ ਪੰਜਵੇਂ ਸਥਾਨ ’ਤੇ ਸ੍ਰੀਲੰਕਾ ਦੇ ਚਰਿਥ ਅਸਲੰਕਾ 5 ਮੈਚਾਂ ’ਚ 231 ਦੌੜਾਂ ਬਣਾਈਆਂ।