ਟੀ-20 ਬਿਗ ਬੈਸ਼ ਲੀਗ : ਸਿਡਨੀ ਥੰਡਰਸ 15 ਦੌੜਾਂ ‘ਤੇ ਆਲ ਆਊਟ

5 ਬੱਲੇਬਾਜ਼ ਨਹੀਂ ਖੋਲ੍ਹ ਸਕੇ ਖਾਤਾ

ਸਿਡਨੀ। ਕਹਿੰਦੇ ਹਨ ਕ੍ਰਿਕਟ ’ਚ ਕੁਝ ਵੀ ਹੋ ਸਕਦਾ ਹੈ। ਟੀ-20 ਕ੍ਰਿਕਟ ਮੈਚ ਦਾ ਰੋਮਾਂਚ ਸਭ ਤੋਂ ਜਿਆਦਾ ਹੁੰਦਾ ਹੈ। ਪਰ ਇੱਥੇ ਹੋਇਆ ਉਲਟ ਕੀ ਇੱਕ ਟੀਮ ਸਿਰਫ 15 ਦੌੜਾਂ ’ਤੇ ਆਲ ਆਊਟ ਹੋ ਗਈ। ਇਹ ਨਜ਼ਾਰਾ ਸਿਡਨੀ ਦੇ ਮੈਦਾਨ ‘ਤੇ ਸ਼ੁੱਕਰਵਾਰ ਨੂੰ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਇਹ ਟੀ-20 ਦਾ ਸਭ ਤੋਂ ਸਕੋਰ ਬਣ ਗਿਆ। ਬਿਗ ਬੈਸ਼ ਲੀਗ (T-20 Big Bash League) ਦੇ ਇੱਕ ਮੈਚ ਵਿੱਚ ਸਿਡਨੀ ਥੰਡਰਸ ਦੀ ਟੀਮ 15 ਦੌੜਾਂ ‘ਤੇ ਆਊਟ ਹੋ ਗਈ।

ਉਹ ਐਡੀਲੇਡ ਸਟ੍ਰਾਈਕਰਜ਼ ਵੱਲੋਂ ਦਿੱਤੇ 140 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਸਿਡਨੀ ਦੇ ਬੱਲੇਬਾਜ਼ਾਂ ਜਿਵੇਂ ਜਿਵੇਂ ਆਉਂਦੇ ਰਹੇ ਤੇ ਜਾਂਦੇ ਰਹੇ। ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਦਰਸ਼ਕ ਵੀ ਇਸ ਮੈਚ ਨੂੰ ਵੇਖ ਕੇ ਹੈਰਾਨ ਸਨ। ਸਿਡਨੀ ਦੇ 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ। ਜਦੋਂਕਿ ਬਾਕੀ 5 ਬੱਲੇਬਾਜ਼ 4 ਦੌੜਾਂ ਤੋਂ ਅੱਗੇ ਨਹੀਂ ਵਧ ਸਕੇ। ਐਡੀਲੇਡ ਵੱਲੋਂ ਸਭ ਤੋਂ ਵੱਧ 5 ਵਿਕਟਾਂ ਹੈਨਰੀ ਥਾਰਨਟਨ ਨੇ ਲਈਆਂ। ਜਦਕਿ ਵੇਸ ਐਗਰ ਨੇ 4 ਵਿਕਟਾਂ ਲਈਆਂ।

ਤੁਰਕੀ ਦੇ ਨਾਂਅ ਸੀ ਸਭ ਤੋਂ ਘੱਟ ਸਕੋਰ ਦਾ ਰਿਕਾਰਡ T-20 Big Bash League

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਤੁਰਕੀ ਦੇ ਨਾਂਅ ਸੀ। ਟੀ-20 ਇੰਟਰਨੈਸ਼ਨਲ ’ਚ ਇਹ ਸਭ ਤੋਂ ਘੱਟ ਸਕੋਰ ਹੈ। ਇਹ ਰਿਕਾਰਡ 2019 ਵਿੱਚ ਬਣਿਆ ਸੀ ਤੁਰਕੀ ਦੀ ਟੀਮ ਨੂੰ ਚੈੱਕ ਗਣਰਾਜ ਨੇ 21 ਦੌੜਾਂ ‘ਤੇ ਆਊਟ ਕਰ ਦਿੱਤੀ ਸੀ। ਗਣਰਾਜ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 278 ਦੌੜਾਂ ਦਾ ਟੀਚਾ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ