ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ; ਸਾਇਨਾ ਨਾ ਪਾਰ ਕਰ ਸਕੀ ਚੀਨੀ ਦੀਵਾਰ

ਸਮੀਰ ਦਾ ਖ਼ਿਤਾਬ ‘ਤੇ ਕਬਜਾ

ਏਜੰਸੀ
ਲਖਨਊ, 25 ਨਵੰਬਰ
ਮੌਜ਼ੂਦਾ ਚੈਂਪੀਅਨ ਸਮੀਰ ਵਰਮਾ ਨੇ ਐਤਵਾਰ ਨੂੰ ਚੀਨੀ ਚੁਣੌਤੀ ਨੂੰ ਢੇਰ ਕਰਦੇ ਹੋਏ ਲਗਾਤਾਰ ਦੂਸਰੀ ਵਾਰ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਖ਼ਿਤਾਬ ‘ਤੇ ਕਬਜਾ ਕਰ ਲਿਆ ਜਦੋਂਕਿ ਸਾਇਨਾ ਦਾ ਚੌਥੀ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਸਾਇਨਾ ਚੀਨੀ ਅੜਿੱਕੇ ਨੂੰ ਪਾਰ ਨਹੀਂ ਕਰ ਸਕੀ ਖ਼ਿਤਾਬੀ ਮੁਕਾਬਲੇ ‘ਚ ਸਾਇਨਾ ਨੂੰ ਚੀਨੀ ਖਿਡਾਰੀ ਹਾਨ ਯੂ ਦੇ ਹੱਥੋਂ 18-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ  ਬਾਬੂ ਬਨਾਰਸੀ ਦਾਸ ਯੂਪੀ ਬੈਡਮਿੰਟਨ ਅਕੈਡਮੀ ‘ਚ 1,50,000 ਡਾਲਰ ਵਾਲੀ ਇਨਾਮੀ ਰਾਸ਼ੀ ਵਾਲੀ ਚੈਂਪੀਅਨਸ਼ਿ ‘ਚ ਸਮੀਰ ਨੇ ਚੀਨੀ ਵਿਰੋਧੀ ਨੂੰ ਲੂ ਗੁਆਂਗਜੂ ਨੂੰ 19-21, 21-16, 21-14 ਨਾਲ ਮਾਤ ਦੇ ਕੇ ਭਾਰਤ ਦਾ ਝੰਡਾ ਲਹਿਰਾਇਆ

 

 

 

ਮੱਧਪ੍ਰਦੇਸ਼ ਦੇ ਭਾਰਤੀ ਸਮੀਰ ਫੁਰਤੀ ਦੇ ਮਾਮਲੇ ‘ਚ ਚੀਨੀ ਖਿਡਾਰੀ ਤੋਂ ਵੀਹ ਸਾਬਤ ਹੋਏ ਪਹਿਲੀ ਗੇਮ 19-21 ਨਾਲ ਗੁਆਉਣ ਤੋਂ ਬਾਅਦ ਸਮੀਰ ਨੇ ਜ਼ਬਰਦਸਤ ਸੰਘਰਸ਼ ਦੀ ਬਦੌਲਤ ਦੂਸਰੀ ਗੇਮ 21-16 ਨਾਲ ਆਪਣੇ ਨਾਂਅ ਕੀਤਾ ਅਤੇ ਤੀਸਰੀ ਗੇਮ ‘ਚ ਸਮੀਰ ਨੇ ਚੀਨੀ ਖਿਡਾਰੀ ਨੂੰ ਨੈੱਟ ਦੇ ਚਾਰੇ ਪਾਸੇ ਭਜਾਉਂਦਿਆਂ 21-14 ਨਾਲ ਜਿੱਤ ਦੀ ਇਬਾਰਤ ਲਿਖ ਦਿੱਤੀ

 

 

ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ

 

ਮਹਿਲਾ ਵਰਗ ‘ਚ ਸਾਇਨਾ ਤੋਂ ਸੋਨ ਤਮਗਾ ਜਿੱਤਣ ਦੀਆਂ ਆਸਾਂ ਸਨ ਪਰ ਉਹ ਨਿਰਾਸ਼ ਕਰ ਗਈ ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ ਹੈ 34 ਮਿੰਟ ਤੱਕ ਚੱਲੇ ਇਸ ਮੁਕਾਬਲੇ ‘ਚ ਸਾਇਨਾ ਨੂੰ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਹਾਨ ਯੂ ਤੋਂ ਸਖ਼ਤ ਚੁਣੌਤੀ ਮਿਲੀ ਥੱਕੀ ਜਿਹੀ ਮਹਿਸੂਸ ਹੋਈ ਸਾਇਨਾ ਦੇ ਹੌਂਸਲੇ ਲਈ ਦਰਸ਼ਕਾਂ ਦੀ ਫੌਜ ਤੋਂ ਇਲਾਵਾ ਉਸਦੇ ਹੋਣ ਵਾਲੇ ਜੀਵਨਸਾਥੀ ਪਰੁਪੱਲੀ ਕਸ਼ਯਪ ਕੋਰਟ ‘ਚ ਮੌਜ਼ੂਦ ਸਨ ਪਰ ਸਾਇਨਾ ਦੇ ਢਿੱਲੇਪਨ ਦਾ ਫਾਇਦਾ ਉਠਾਉਂਦਿਆਂ ਯੂਈ ਨੇ ਦੂਸਰਾ ਦਰਜਾ ਪ੍ਰਾਪਤ ਸਾਇਨਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ  ਹਾਲਾਂਕਿ ਸਾਇਨਾ ਨੇਹਵਾਲ ਦੀ ਹਾਰ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਗ੍ਰਾਂ ਪੀ ‘ਚ ਭਾਰਤੀ ਖ਼ੇਮੇ ‘ਚ ਫੈਲੀ ਨਿਰਾਸ਼ਾ ਨੂੰ ਸਮੀਰ ਵਰਮਾ ਨੇ ਜਿੱਤ ਕੇ ਜਸ਼ਨ ‘ਚ ਬਦਲ ਦਿੱਤਾ

 

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।