ਅੰਮ੍ਰਿਪਾਲ ਦੀ ਗ੍ਰਿਫ਼ਤਾਰੀ ‘ਤੇ ਸਸਪੈਂਸ ਜਾਰੀ, ਭਾਲ ‘ਚ ਜੁਟੀ ਪੁਲਿਸ

Sach Kahoon Punjabi Desk Picture
Published On

ਚੰਡੀਗੜ੍ਹ। ਪੰਜਾਬ ’ਚ ਖਾਲਿਸਤਾਨ ਸਮੱਰਥਕ ਅੰਮ੍ਰਿਤਪਾਲ ਸਿੰਘ (Amritpal) ਦੀ ਭਾਲ ਵੀ ਜਾਰੀ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਉਸ ਨੂੰ ਲੱਭਣ ਲਈ ਇੱਕ ਮੈਗਾ ਸਰਚ ਅਭਿਆਨ ਚਲਾਇਆ ਹੈ। ਸ਼ਨਿੱਚਰਵਾਰ ਨੂੰ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੁਲਿਸ ਦੇ ਹੱਥੋਂ ਭੱਜਣ ’ਚ ਕਾਮਯਾਬ ਹੋ ਗਿਆ। ਉਸ ਦੀ ਕਾਰ ਨਕੋਦਰ ਵਿੱਚ ਖੜ੍ਹੀ ਮਿਲੀ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦਾ ਮੋਬਾਈਲ ਫੋਨ ਵੀ ਇਸੇ ਗੱਡੀ ਵਿੱਚੋਂ ਮਿਲਿਆ ਹੈ।

ਅੰਮ੍ਰਿਤਪਾਲ (Amritpal) ਦੀ ਗਿ੍ਰਫਤਾਰੀ ਦੀ ਸੂਚਨਾ ਸ਼ਨਿੱਚਰਵਾਰ ਦੁਪਹਿਰ ਨੂੰ ਮਿਲੀ ਪਰ ਪੁਲਿਸ ਵੱਲੋਂ ਦੇਰ ਰਾਤ ਜਾਰੀ ਅਧਿਕਾਰਤ ਪ੍ਰੈੱਸ ਬਿਆਨ ’ਚ ਦੱਸਿਆ ਗਿਆ ਕਿ ਉਹ ਫਰਾਰ ਹੈ। ਅੰਮ੍ਰਿਤਪਾਲ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਨਾਲ ਜੁੜੇ 78 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

About The Author

Related Posts