ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ 33 ਯੂਨਿਟ ਖੂਨਦਾਨ

Shah Satnam Ji Boys School

(ਸੱਚ ਕਹੂੰ ਨਿਊਜ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ ਕਾਲਜ ਅਤੇ ਪਬਲਿਕ ਰਿਲੇਸ਼ਨ ਹੈਲਥ ਫਾਊਂਡੇਸ਼ਨ ਦੇ ਸਾਂਝੀ ਅਗਵਾਈ ’ਚ ਸੋਮਵਾਰ ਨੂੰ ਕਾਲਜ ਕੰਪਲੈਕਸ ’ਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਸਰਸਾ ਦੇ ਸਾਧਾਰਨ ਹਸਪਤਾਲ ਤੋਂ ਡਾ. ਸੰਪਦਾ, ਡਾ. ਕਰਨੈਲ ਸਿੰਘ , ਡਾ. ਓਮ ਪ੍ਰਕਾਸ਼, ਡਾ. ਗੀਤਾ ਰਾਣੀ, ਡਾ. ਸੰਤੋਸ਼ ਰਾਣੀ ਅਤੇ ਡਾ. ਮਲੂਕ ਸਿੰਘ ਨੇ ਖੂਨਦਾਨ ਕੈਂਪ ’ਚ ਸ਼ਿਰਕਤ ਕੀਤੀ। ਕੈਂਪ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਬਾਅਦ ਤੱਕ ਜਾਰੀ ਰਿਹਾ।

ਖੂਨਦਾਨ ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਨੇ ਕੀਤਾ। ਕੈਂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 33 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਰੈਗੂਲਰ ਤੌਰ ’ਤੇ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਨਾਲ ਸਰੀਰ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਸਗੋਂ ਇਹ ਸਾਨੂੰ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਖੂਨਦਾਨ ਕਰਕੇ ਅਸੀਂ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ। ਖੂਨਦਾਨ ਕੈਂਪ ’ਚ ਕੁੱਲ 33 ਯੂਨਿਟ ਖੂਨਦਾਨ ਇਕੱਠਾ ਹੋਇਆ। ਇਸ ਮੌਕੇ ਸਤਵਿੰਦਰ ਸਿੰਘ, ਪਵਨ ਕੁਮਾਰ, ਸੁਮਿਤ ਸਿੰਗਲਾ, ਡਾ. ਅਨਿਲ ਬੇਨੀਵਾਲ, ਗੌਰਵ ਵਸੁਜਾ, ਰਾਜਿੰਦਰ ਸਿੰਘ, ਡਾ. ਰਾਮੇਸ਼ ਕੁਮਾਰ ਆਦਿ ਹਾਜ਼ਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ