ਟੀਮ ਇੰਡੀਆ ਦੀ ਜ਼ੋਰਦਾਰ ਵਾਪਸੀ, ਜੜੇਜਾ, ਅਸ਼ਵਿਨ ਦਾ ਜਾਦੂ

India vs Australia

ਆਸਟਰੇਲੀਆ 113 ’ਤੇ ਸਿਮਟੀ | India vs Australia

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਵਿੰਦਰ ਜੜੇਜਾ (ਸੱਤ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (ਤਿੰਨ ਵਿਕਟਾਂ) ਦੀ ਭਾਰਤੀ ਸਪਿੱਨ ਜੋੜੀ ਨੇ ਬਾਰਡਰ ਗਾਵਸਕਰ ਟਰਾਫ਼ੀ ਦੇ ਦੂਜੇ ਟੈਸਟ ਦੀ ਦੂਜੀ ਪਾਰੀ ’ਚ ਐਤਵਾਰ ਨੂੰ ਮਹਿਮਾਨ ਆਸਟਰੇਲੀਆ ਨੂੰ ਸਿਰਫ਼ 113 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਭਾਰਤ ਨੂੰ ਇਹ ਟੈਸਟ ਜਿੱਤ ਕੇ ਸੀਰੀਜ ’ਚ 2-0 ਦਾ ਅਜਯ ਵਾਧਾ ਬਣਾਉਣ ਲਈ 115 ਦੌੜਾਂ ਦੀ ਲੋੜ ਹੈ। ਆਸਟਰੇਲੀਆ ਨੇ ਮੈਚ ਦੇ ਦੂਜੇ ਦਿਨ ਤੇਜ਼ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 12 ਓਵਰਾਂ ’ਚ ਇੱਕ ਵਿਕਟ ਗੁਆ ਕੇ 61 ਦੌੜਾਂ ਬਣਾਈਆਂ ਸਨ, ਪਰ ਤੀਜੇ ਦਿਨ ਉਸ ਦੀ ਇੱਕ ਨਾ ਚੱਲੀ। ਕੰਗਾਰੂਆਂ ਨੇ ਕਰੀਬ ਡੇਢ ਘੰਟੇ ਦੀ ਖੇਡ ’ਚ ਸਿਰਫ਼ 52 ਦੌੜਾਂ ਬਣਾ ਕੇ ਨੌਂ ਵਿਕਟਾਂ ਗੁਆਈਆਂ। (India vs Australia)

ਅਸ਼ਵਿਨ ਨੇ ਦਿਨ ਦੇ ਪਹਿਲੇ ਓਵਰ ’ਚ ਹੀ ਖ਼ਤਰਨਾਕ ਦਿਸ ਰਹੇ ਟੈ੍ਰਵਿਸ ਹੈੱਡ ਨੂੰ ਵਿਕਟ ਕੀਪਰ ਸ੍ਰੀਕਰ ਭਰਤ ਦੇ ਹੱਥੋਂ ਕੈਚ ਆਊਟ ਕਰਵਾਇਆ। ਹੈੱਡ ਨੇ 46 ਗੇਂਦਾਂ ’ਤੇ ਛੇ ਚੌਕਿਆਂ ਅਤੇ ਇੱਕ ਛੱਕੇ ਨਾਲ 43 ਦੌੜਾਂ ਬਣਾਈਆਂ, ਹਾਲਾਂਕਿ ਉਨ੍ਹਾਂ ਤੋਂ ਬਾਅਦ ਆਸਟਰੇਲੀਆਈ ਬੱਲੇਬਾਜ਼ 40 ਦਾ ਅੰਕੜਾ ਨਹੀਂ ਛੂਹ ਸਕਿਆ। ਕੁਝ ਦੇਰ ਬਾਅਦ ਜੜੇਜਾ ਨੇ ਮਾਰਨਸ ਲਾਬੁਸ਼ੇਨ (35) ਨੂੰ ਬੋਲਡ ਕੀਤਾ, ਜਦੋਂਕਿ ਸਟੀਵ ਸਮਿਥ ਅਤੇ ਮੈਟ ਰੇਂਸ਼ਾ ਅਸ਼ਵਿਨ ਦੀ ਗੇਂਦ ’ਤੇ ਲੱਤ ਅੜਿੱਕਾ ਲੱਗਾ। ਇਸ ਤੋਂ ਇਲਾਵਾ ਜੜੇਜਾ ਨੇ ਪੀਟਰ ਹੈਂਡਸਕਾਂਬ, ਪੈਟ ਕਮਿਸ ਅਤੇ ਮੈਥਿਊ ਕੁਹਨੇਮਾਨ ਨੂੰ ਜ਼ੀਰੋ ’ਤੇ ਆਊਟ ਕੀਤਾ, ਜਦੋਂਕਿ ਏਲੇਕਸ ਕੈਰੀ ਸੱਤ ਦੌੜਾਂ ਦਾ ਯੋਗਦਾਨ ਦੇ ਸਕੇ। ਇਹ ਟੈਸਟ ਕ੍ਰਿਕਟ ’ਚ ਜੜੇਜਾ ਦੇ ਕੈਰੀਅਰ ਦਾ ਸਰਵਸੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਇੰਗਲੈਂਡ ਦੇ ਖਿਲਾਫ਼ 2016 ’ਚ ਆਇਆ ਸੀ ਜਦੋਂ ਉਨ੍ਹਾਂ ਨੇ 48 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।