ਸਵੇਰੇ 3 ਵਜੇ ਤਕਨੀਕੀ ਖ਼ਰਾਬੀ ਕਾਰਨ ਕੁਝ ਸਮਾਂ ਕੰਮ ਰੁਕਿਆ

prepare-ambulance-fatehvir-singh-sangrur-dera-sacha-sauda-sirsa

ਸਵੇਰੇ 3 ਵਜੇ ਤਕਨੀਕੀ ਖ਼ਰਾਬੀ ਕਾਰਨ ਕੁਝ ਸਮਾਂ ਕੰਮ ਰੁਕਿਆ

ਸੁਨਾਮ ਸ਼ਹੀਦ ਊਧਮ ਸਿੰਘ ਵਾਲਾ (ਸੱਚ ਕਹੂੰ ਨਿਊਜ਼)।

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਅੱਜ ਐਤਵਾਰ ਸਵੇਰੇ 3 ਵਜੇ ਆਖ਼ਰੀ ਪਾਈਪ ਪਾਉਣ ਦਾ ਕੰਮ ਬਾਕੀ ਰਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਤੱਕ ਪਹੁੰਚਣ ਲਈ ਸਿਰਫ਼ 7 ਫੁੱਟ ਦਾ ਫ਼ਾਸਲਾ ਹੀ ਰਹਿ ਗਿਆ ਹੈ। ਇਸ ਦੌਰਾਨ ਬਚਾਅ ਕਾਰਜਾਂ ‘ਚ ਕੁਝ ਸਮੇਂ ਲਈ ਰੁਕਾਵਟ ਆਉਣ ਕਾਰਨ ਥੋੜ੍ਹਾ ਸਮਾਂ ਲੱਗ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਆਖਰੀ ਪਾਈਪ ਨੂੰ ਨਵੇਂ ਕੀਤੇ ਜਾ ਰਹੇ ਬੋਰਵੈੱਲ ਦੇ ਉੱਪਰ ਫਿੱਟ ਕੀਤਾ ਜਾ ਰਿਹਾ ਹੈ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਐੱਨਡੀਆਰਐਫ ਦੇ ਮੈਂਬਰ ਲਗਾਤਾਰ ਸਾਰੀ ਰਾਤ ਤੋਂ ਬਚਾਅ ਕਾਰਜਾਂ ‘ਤੇ ਲੱਗੇ ਹੋਏ ਹਨ। ਤਕਨੀਕੀ ਟੀਮ ਵੱਲੋਂ ਰੁਕੇ ਹੋਏ ਕੰਮ ਦਾ ਜਾਇਜ਼ਾ ਲੈ ਕੇ ਉਸ ਨੂੰ ਦੁਬਾਰਾ ਦਰੁਸਤ ਕਰਕੇ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।