Gandak River: ਕੁਸ਼ੀਨਗਰ ’ਚ ਗੰਡਕ ਨਦੀ ਤੋਂ ਬਰਾਮਦ 13 ਲਾਸ਼ਾਂ ਨੇਪਾਲ ਨੂੰ ਸੌਂਪਣ ਦੀ ਤਿਆਰੀ

ਨੇਪਾਲ 'ਚ ਆਏ ਹੜ੍ਹਾਂ ਕਾਰਨ ਭਿਆਨਕ ਤਬਾਹੀ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਨੇਪਾਲ ’ਚ ਹੜ੍ਹਾਂ ਕਾਰਨ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚੋਂ ਵਗਦੀ ਗੰਡਕ ਨਦੀ ਵਿੱਚ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਕੁਸ਼ੀਨਗਰ ਪ੍ਰਸ਼ਾਸਨ ਵੱਲੋਂ ਨੇਪਾਲ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਨਦੀ ਵਿੱਚੋਂ ਹੁਣ ਤੱਕ 13 ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 6 ਪੁਰਸ਼ ਤੇ 7 ਔਰਤਾਂ ਸ਼ਾਮਲ ਹਨ। ਨਦੀ ਵਿੱਚੋਂ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਛੇ ਨੂੰ ਕੁਸ਼ੀਨਗਰ ਮੈਡੀਕਲ ਕਾਲਜ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਮੁਰਦਾਘਰ ’ਚ ਜਗ੍ਹਾ ਦੀ ਘਾਟ ਕਾਰਨ, ਬਾਕੀ ਸੱਤ ਲਾਸ਼ਾਂ ਨੂੰ ਗੋਰਖਪੁਰ ਦੇ ਏਮਜ਼ ਭੇਜ ਦਿੱਤਾ ਗਿਆ ਹੈ। ਨਦੀ ’ਚ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਨੂੰ ਵੇਖਦੇ ਹੋਏ, ਐਸਡੀਆਰਐਫ ਤੇ ਐਨਡੀਆਰਐਫ ਟੀਮਾਂ ਗੰਡਕ ਨਦੀ ’ਚ ਲਗਾਤਾਰ ਖੋਜ ਤੇ ਬਚਾਅ ਕਾਰਜ ਚਲਾ ਰਹੀਆਂ ਹਨ। ਕੁਸ਼ੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਇੰਚਾਰਜ ਤੇ ਮੁੱਖ ਵਿਕਾਸ ਅਧਿਕਾਰੀ (ਸੀਡੀਓ), ਵੰਦਿਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਸਾਰੀਆਂ ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਲਾਸ਼ਾਂ ਨੂੰ ਨੇਪਾਲ ਨੂੰ ਸੌਂਪ ਦਿੱਤਾ ਜਾਵੇਗਾ। ਇਸ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਨੇਪਾਲ ਤੋਂ ਭਾਰਤ ਆਉਣ ਵਾਲੇ ਨੇਪਾਲੀ ਨਾਗਰਿਕਾਂ ਤੇ ਆਪਣੇ ਰਿਸ਼ਤੇਦਾਰਾਂ ਦੀ ਭਾਲ ’ਚ ਕੁਸ਼ੀਨਗਰ ਪਹੁੰਚਣ ਵਾਲਿਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ। Nepal Flood

ਇਹ ਵੀ ਪੜ੍ਹੋ : Lionel Messi: ਫੁੱਟਬਾਲ ਦੇ ਇੱਕ ਯੁੱਗ ਦਾ ਅੰਤ! ਮੈਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ

About The Author

Related Posts