Sunam News: ਸ਼ੈਲਰ ਦੀ ਕੰਧ ਹੇਠਾਂ ਆਉਣ ਕਾਰਨ ਔਰਤ ਦੀ ਮੌਤ
ਸ਼ੈਲਰ ਦੀ ਕੰਧ ਹੇਠਾਂ ਆਉਣ ਕਾਰਨ ਔਰਤ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ-ਖਡਿਆਲ ਸੜਕ ’ਤੇ ਇੱਕ ਰਾਇਸ ਸ਼ੈਲਰ ਦੀ ਕੰਧ ਹੇਠ ਆਉਣ ਕਾਰਨ ਔਰਤ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮ੍ਰਿਤਕਾ ਦੇ ਭਰਾ ਪਰਮਾ ਨੰਦ ਨੇ ਦੱਸਿਆ ਕਿ ਉਸ ਦੀ ਭੈਣ ਮਨਜੀਤ ਕੌਰ ਵਾਸੀ ਸੁਨਾਮ ਬੀਤੀ ਸ਼ਾਮ ਮੀਂਹ ਪੈਣ ਤੋਂ ਬਾਅਦ ਘਰ ਤੋਂ ਕੀੜਿਆਂ ਦੇ ਭੌਣ ’ਤੇ ਤਿਲ-ਚੌਲੀ ਪਾਉਣ ਗਈ ਸੀ, ਜਦੋਂ ਉਹ ਵਾਪਸ ਘਰ ਪਰਤਣ ਲੱਗੀ ਤਾ ਰਸਤੇ ’ਚ ਬੀਤੀ ਸ਼ਾਮ ਪਏ ਮੀਂਹ ਤੋਂ ਬਾਅਦ ਅਚਾਨਕ ਇੱਕ ਰਾਇਸ ਸੈਲਰ ਦੀ ਕੰਧ ਡਿੱਗ ਗਈ ਤੇ ਕੰਧ ਹੇਠ ਆਉਣ ਕਾਰਨ ਮੇਰੀ ਭੈਣ ਮਨਜੀਤ ਕੌਰ (45) ਪਤਨੀ ਕੁਲਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। Sunam News
ਇਹ ਵੀ ਪੜ੍ਹੋ : Punjab Weather News: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਨਾਲ ਗਰਮੀ ਤੋਂ ਰਾਹਤ, ਅੱਜ ਕਈ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ