ਦੋ ਗੈਂਗਸਟਰ ਹਥਿਆਰਾਂ ਸਮੇਤ ਕਾਬੂ

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਜਲੰਧਰ, ਇੱਥੇ ਸਿਟੀ ਏਰੀਆ ਤੋਂ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਪੁਲਸ ਵਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੋਵਾਂ ਗੈਂਗਸਟਰਾਂ ਦੀ ਪਛਾਣ ਗੋਰਵ ਪੁੱਤਰ ਲੇਟ ਧਰਮ ਪਾਲ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਜੋਂ ਹੋਈ ਹੈ ਜਲੰਧਰ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਆਪਣੇ ਵਿਰੋਧੀ ਗੈਂਗਸਟਰਾਂ ਨਾਲ ਦੁਸ਼ਮਨੀ ਕੱਢਣ ਦੀ ਨੀਅਤ ‘ਚ ਸਨ ਅਤੇ ਉਨ੍ਹਾਂ ਨੂੰ ਮਾਰਨ ਲਈ ਸ਼ਹਿਰ ‘ਚ ਘੁੰਮ ਰਹੇ ਸਨ

ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਪੂਰੇ ਸ਼ਹਿਰ ‘ਚ ਨਾਕੇਬੰਦੀ ਕਰ ਦਿੱਤੀ ਤੇ ਦੋਵਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਉਕਤ ਦੀ ਚੈਂਕਿੰਗ ਦੌਰਾਨ ਉਨ੍ਹਾਂ ਤੋਂ 2 ਪਿਸਟਲ, 32 ਬੋਰ ਆਟੋਮੈਟਿਕ (ਮਾਊਜਰ) ਸਮੇਤ 6 ਰੌਂਦ ਅਤੇ ਕਾਰ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts