Tragic Incident: ਰੇਲ ਗੱਡੀ ਹੇਠ ਆ ਕੇ ਨੌਜਵਾਨ ਨੇ ਕੀਤੀ ਖੁਦਕਸ਼ੀ

Sach Kahoon Punjabi Desk Picture
Published On

Tragic Incident: ਸੁਨਾਮ ਊਧਮ ਸਿੰਘ ਵਾਲਾ,(ਕਰਮ ਥਿੰਦ )। ਜਾਖਲ-ਲੁਧਿਆਣਾ ਰੇਲਵੇ ਲਾਈਨ ‘ਤੇ ਸਥਾਨਕ ਫਲਾਈ ਓਵਰ ਨੇੜੇ ਇਕ ਨੌਜਵਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਖਬਰ ਹੈ। ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਜੀਆਰਪੀ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਨਾਗਰਾ ਦਾ ਜਗਸੀਰ ਸਿੰਘ ਸਾਲ ਕੁ ਪਹਿਲਾਂ ਕਿਸੇ ਵਜ੍ਹਾ ਸਿਰ ‘ਤੇ ਸੱਟ ਲੱਗਣ ਕਾਰਨ ਕੰਮਕਾਜ ਕਰਨ ਤੋਂ ਸਮਰੱਥ ਸੀ।

ਇਹ ਵੀ ਪੜ੍ਹੋ: ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ

ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਸ ਦੇ ਚੱਲਦਿਆਂ ਜਗਸੀਰ ਸਿੰਘ (27) ਪੁੱਤਰ ਗੁਰਚਰਨ ਸਿੰਘ ਵਾਸੀ ਨਾਗਰਾ ਨੇ ਜਾਖਲ-ਲੁਧਿਆਣਾ ਰੇਲਵੇ ਲਾਈਨ ‘ਤੇ ਸ਼ਹਿਰ ਦੇ ਫਲਾਈ ਓਵਰ ਨੇੜੇ ਸੁਨਾਮ ਤੋਂ ਸੰਗਰੂਰ ਜਾ ਰਹੀ ਇਕ ਮਾਲ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ‘ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। Tragic Incident

About The Author

Related Posts