Kotkapura News: ਕੋਟਕਪੂਰਾ ਦੇ ਤਿੰਨ ਕਾਂਵੜੀਆਂ ਦੀ ਸੜਕ ਹਾਦਸੇ ’ਚ ਮੌਤ, ਸ਼ਹਿਰ ’ਚ ਸੋਗ ਦੀ ਲਹਿਰ

ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ

Ravinder Sharma Picture
Published On

ਕੋਟਕਪੂਰਾ (ਅਜੈ ਮਨਚੰਦਾ)। ਸ਼ਿਵਰਾਤਰੀ ਲਈ ਗੰਗੋਤਰੀ ਤੋਂ ਗੰਗਾਜਲ ਦੀ ਡਾਕ ਕਾਂਵੜ ਲੈ ਕੇ ਵਾਪਸ ਪਰਤ ਰਹੇ ਕੋਟਕਪੂਰਾ ਦੇ ਤਿੰਨ ਕਾਂਵੜੀਆਂ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸਰਹਿੰਦ-ਮੰਡੀ ਗੋਬਿੰਦਗੜ੍ਹ ਦਰਮਿਆਨ ਹਾਈਵੇ ’ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਕੋਟਕਪੂਰਾ ਦੀ ਡਾਕਟਰ ਹਰਪਾਲ ਗਲੀ ਵਾਸੀ ਜਗਦੀਸ਼ ਮਿੱਤਲ (40) ਪੁੱਤਰ ਵੇਦ ਪ੍ਰਕਾਸ਼, ਹਰੀਨੌ ਰੋਡ ਵਾਸੀ ਮਹਿੰਦਰ ਪਾਲ (43) ਪੁੱਤਰ ਪ੍ਰਕਾਸ਼ ਚੰਦ ਅਤੇ ਸੁਰਗਾਪੁਰੀ ਵਾਸੀ ਦੀਪਕ ਕੁਮਾਰ (42) ਪੁੱਤਰ ਰਾਮਚੰਦਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਤਿੰਨੇ ਕਾਂਵੜੀਏ ਕੋਟਕਪੂਰਾ ਤੋਂ ਦੋ ਵੱਖ-ਵੱਖ ਕਾਂਵੜ ਸੰਘਾਂ ਨਾਲ ਗੰਗੋਤਰੀ ਤੋਂ ਡਾਕ ਕਾਂਵੜ ਲਿਆਉਣ ਲਈ ਰਵਾਨਾ ਹੋਏ ਸਨ। ਉਹ 30 ਜੁਲਾਈ ਨੂੰ ਗੰਗੋਤਰੀ ਲਈ ਰਵਾਨਾ ਹੋਏ ਸਨ ਅਤੇ 10 ਅਗਸਤ, ਸੋਮਵਾਰ ਨੂੰ ਕਾਂਵੜ ਲੈ ਕੇ ਕੋਟਕਪੂਰਾ ਵਾਪਸ ਪਰਤਣਾ ਸੀ। ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ ਅਤੇ ਸ਼੍ਰੀ ਰਾਮਬਾਗ ਮੰਦਰ ਤੋਂ ਨਿਊ ਸ਼ਿਵ ਕਾਂਵੜ ਸੰਘ ਦੇ ਜਥੇ ਗੰਗੋਤਰੀ ਲਈ ਰਵਾਨਾ ਹੋਏ ਸਨ। ਵਾਪਸੀ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ।

Read Also : ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ ਨਾਲ ਗਏ ਪੀਬੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਨੇ ਦੱਸਿਆ ਕਿ ਹਾਦਸਾ ਸਰਹਿੰਦ-ਮੰਡੀ ਗੋਬਿੰਦਗੜ੍ਹ ਦਰਮਿਆਨ ਹਾਈਵੇ ’ਤੇ ਰਾਤ ਸਮੇਂ ਵਾਪਰਿਆ। ਸੜਕ ਕਿਨਾਰੇ ਪੈਦਲ ਜਾ ਰਹੇ ਕਾਂਵੜੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨਾਂ ਕਾਂਵੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਤਿੰਨਾਂ ਕਾਂਵੜੀਆਂ ਦੀ ਮੌਤ ਦੀ ਖ਼ਬਰ ਜਿਵੇਂ ਹੀ ਕੋਟਕਪੂਰਾ ਪਹੁੰਚੀ, ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ’ਚ ਲੋਕ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ। ਹਾਦਸੇ ਕਾਰਨ ਕਾਂਵੜ ਸੰਘਾਂ ਅਤੇ ਸ਼ਹਿਰ ਵਾਸੀਆਂ ਵਿੱਚ ਵੀ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ।

About The Author

Related Posts