ਟਕਸਾਲੀ ਅਕਾਲੀ ਦਲ ਤੇ ਢੀਂਡਸਿਆਂ ਨੂੰ ਝਟਕਾ

Sach Kahoon Punjabi Desk Picture
Published On

ਅਜਨਾਲਾ ਪਿਓ ਪੁੱਤ ਨੇ ਕੀਤੀ ਘਰ ਵਾਪਸੀ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅਕਾਲੀ ਦਲ ਟਕਸਾਲੀ Akali Dal Taksali ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨੂੰ ਅੱਜ ਸੁਖਬੀਰ ਬਾਦਲ ਤੇ ਅਜਨਾਲਾ ਪਰਿਵਾਰ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਝਟਕਾ ਲੱਗਿਆ। ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅੱਜ ਮੁੜ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਜਨਾਲਾ ਵਿਖੇ ਕਾਂਗਰਸ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਜਨਾਲਾ ਪਿਓ-ਪੁੱਤ ਨੂੰ ਰਾਜਾਸਾਂਸੀ ਵਿਖੇ ਰੱਖੀ ਗਈ ਰੋਸ ਰੈਲੀ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਲ ਲੈ ਗਏ।

  • ਕਈ ਦਿਨਾਂ ਤੋਂ ਚੱਲ ਰਹੀ ਸੀ ਘਰ ਵਾਪਸੀ ਦੀ ਚਰਚਾ।
  • ਅਜਨਾਲਾ ਪਰਿਵਾਰ ਨਾਲ ਹੋਈ ਮੀਟਿੰਗ ਤੋਂ ਮੀਡੀਆ ਨੂੰ ਰੱਖਿਆ ਦੂਰ।
  • ਮੀਟਿੰਗ ਸਮਾਪਤ ਹੁੰਦਿਆਂ ਹੀ ਰੋਸ ਰੈਲੀ ਵੱਲ ਨੂੰ ਹੋਏ ਰਵਾਨਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts