Punjab
Punjab Road Accident: ਬੇਕਾਬੂ ਕੰਬਾਈਨ ਨੇ ਤਿੰਨ ਨੂੰ ਲਿਆ ਲਪੇਟ 'ਚ, ਇੱਕ ਨੇ ਤੋੜਿਆ ਦਮ
ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
(ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ/ਮਨੋਜ ਗੋਇਲ) ਪਾਤੜਾ/ਘੱਗਾ। ਸੰਗਰੂਰ ਕੈਂਚੀਆਂ ਵਿਖੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬਾਕੀ ਦੋ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਜੋ ਕਿ ਸੰਗਰੂਰ ਕੈਂਚੀਆ ਵਿਖੇ ਫਰੂਟ ਦਾ ਕੰਮ ਕਰਦਾ ਸੀ। ਅੱਜ ਦੁਪਹਿਰ ਇਕ ਬੇਕਾਬੂ ਹੋਈ ਕੰਬਾਈਨ ਨੰਬਰ PB10DF3308 ਨੇ ਇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਮੌਕੇ ਇੱਕ ਛੋਟੀ ਬੱਚੀ ਜੋ ਕਿ ਫਰੂਟ ਲੈ ਰਹੀ ਸੀ ਅਤੇ ਇਸ ਦੇ ਨਾਲ ਹੀ ਇੱਕ ਫਰੂਟ ਦੀ ਰੇਹੜੀ ਲੱਗੀ ਹੋਈ ਸੀ। ਬੁਰੀ ਤਰ੍ਹਾਂ ਫੱਟੜ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਹਾਦਸੇ ਦੌਰਾਨ ਰਜਿੰਦਰ ਕੁਮਾਰ ਆਪਣੀ ਜਾਨ ਗੁਆ ਬੈਠਾ। ਰਜਿੰਦਰ ਕੁਮਾਰ ਜੋ ਕਿ ਫਰੂਟ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਇਹ ਵੀ ਪੜ੍ਹੋ: Healthy Breakfast Tips: ਸਵੇਰ ਦੇ ਨਾਸ਼ਤੇ ’ਚ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ? ਇੰਜ ਕਰੋ ਬਚਾਅ
ਹੈ। ਪਰਿਵਾਰਿਕ ਮੈਂਬਰਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਸ ਕੰਬਾਈਨ ਮਾਲਕ ਦੇ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਕੰਬਾਈਨ ਮਾਲਕ ਮਿਆਦ ਪੁਗਾ ਚੁੱਕੀ ਆਪਣੀ ਇਹ ਕੰਬਾਈਨ ਸੜਕ ’ਤੇ ਚਲਾ ਰਿਹਾ ਸੀ, ਜੋ ਕਿ ਕਾਨੂੰਨ ਮੁਤਾਬਿਕ ਕਿਸੇ ਵੀ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ।
About The Author