ਪ੍ਰਦੀਪ ਸਿੰਘ ਕਤਲ ਕਾਂਡ: ਪੁਲਿਸ ਨੇ ਮੁਲਜ਼ਮਾਂ ’ਤੇ ਅੱਤਵਾਦ ਵਿਰੋਧੀ ਕਾਨੂੰਨ ਲਾਗੂ ਕੀਤਾ

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਫਰੀਦਕੋਟ। ਫਰੀਦਕੋਟ ਪੁਲਿਸ ਨੇ ਪ੍ਰਦੀਪ ਸਿੰਘ ਕੋਟਕਪੂਰਾ ਦੇ ਕਤਲ ਕਾਂਡ ’ਚ ਕਾਰਵਾਈ ਕਰਦਿਆਂ ਮੁਲਜ਼ਮਾਂ ’ਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ (ਯੂਏਪੀਏ) ਲਾਗੂ ਕੀਤਾ ਹੈ ਇਹ ਕਾਨੂੰਨ ਅੱਤਵਾਦੀ ਕਾਰਵਾਈਆਂ ’ਚ ਸ਼ਾਮਲ ਅਪਰਾਧੀਆਂ ’ਤੇ ਲਾਗੂ ਹੁੰਦਾ ਹੈ ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ’ਚ ਦੋ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਨੇ ਪ੍ਰਦੀਪ ਸਿੰਘ ਦੇ ਕਤਲ ਨੂੰ ਆਂਤਕੀ ਘਟਨਾ ਕਰਾਰ ਦਿੰਦਿਆਂ ਮੁਲਜ਼ਮਾਂ ਖਿਲਾਫ ਯੂਏਪੀਏ ਦੀਆਂ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਪਹਿਲਾਂ ਹੀ ਗਿ੍ਰਫ਼ਤਾਰ ਸ਼ੂਟਰ ਮਨਪ੍ਰੀਤ ਮਨੀ ਦੇ ਜੀਜੇ ਭੋਲਾ ਸਿੰਘ ਜੋ ਪਹਿਲਾਂ ਹੀ ਫਰੀਦਕੋਟ ਜੇਲ੍ਹ ’ਚ ਬੰਦ ਹੈ ਨੂੰ ਇਸ ਮਾਮਲੇ ’ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਗੈਂਗਸਟਰ ਭੋਲਾ ਸਿੰਘ ਨੇ ਹੀ ਗੈਂਗਸਟਰ ਗੋਲਡੀ ਬਰਾੜ ਨਾਲ ਰਲ ਕੇ ਪ੍ਰਦੀਪ ਸਿੰਘ ਇੰਸਾਂ ਨੂੰ ਕਤਲ ਕਰਨ ਦੀ ਸਾਜਿਸ਼ ਘੜੀ ਸੀ।

Pradeep Singh Murder Case

ਪੁਲਿਸ ਭੋਲੇ ਤੋਂ ਮਾਮਲੇ ਦੀਆਂ ਕੜੀਆਂ ਖੋਲ੍ਹਣ ’ਚ ਲੱਗੀ ਹੋਈ ਹੈ ਫਰੀਦਕੋਟ ਪੁਲਿਸ ਨੇ ਇਸੇ ਮਾਮਲੇ ’ਚ ਜ਼ਿਲ੍ਹੇ ਦੇ ਪਿੰਡ ਹਰੀ ਨੌਂ ਦੇ ਵਾਸੀ ਪਵਨਦੀਪ ਸਿੰਘ ਉਰਫ ਪਵਨ ਨੂੰ ਗਿ੍ਰਫ਼ਤਾਰ ਕਰਕੇ ਉਸ ਤੋਂ 50 ਰੌਂਦ ਬਰਾਮਦ ਕੀਤੇ ਹਨ ਪਵਨ ’ਤੇ ਦੋਸ਼ ਹੈ ਕਿ ਉਸ ਨੇ ਪ੍ਰਦੀਪ ’ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਰੌਂਦ ਮੁਹੱਈਆ ਕਰਵਾਏ ਸਨ। ਪੁਲਿਸ ਨੇ ਪਵਨ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਪਹਿਲਾਂ ਹੀ ਰਿਮਾਂਡ ’ਤੇ ਚੱਲ ਰਹੇ ਭੁਪਿੰਦਰ ਗੋਲਡੀ ਤੇ ਮਨਪ੍ਰੀਤ ਮਨੀ ਦਾ ਰਿਮਾਂਡ 25 ਨਵੰਬਰ ਤੱਕ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts