Abohar News: ਮੁਫ਼ਤ ਮੈਡੀਕਲ ਚੈਕਅੱਪ ’ਚ 86 ਮਰੀਜਾਂ ਦਾ ਚੈਕਅੱਪ ਤੇ ਮੁਫ਼ਤ ਦਵਾਈਆਂ ਵੰਡੀਆਂ

ਬੀਮਾਰੀਆਂ ਤੋਂ ਬਚਣ ਤੇਤੰਦਰੁਸਤੀ ਲਈ ਛੇਤੀ ਹਜਮ ਹੋਣ ਵਾਲਾ ਖਾਣਾ ਖਾਓ : ਡਾ. ਭਾਦੂ

Ravinder Sharma Picture
Published On

ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ 172ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ. ਅਬੋਹਰ, ਜ਼ਿਲ੍ਹਾ ਸ੍ਰੀ ਫਾਜਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਿਰਸਾ ਦੇ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ. ਦੀ ਅਗਵਾਈ ਵਿਚ ਲਾਇਆ ਗਿਆ।

Abohar News 2

ਇਸ ਮੌਕੇ ਉਨ੍ਹਾਂ ਦੇ ਨਾਲ ਅੱਖਾਂ ਦੇ ਡਾ. ਨਵੀਨ ਇੰਸਾਂ, ਡਾ. ਗੌਰਵ ਗਰਗ (ਗੁਰੂਗ੍ਰਾਮ), ਡਾ. ਸੁਰਿੰਦਰ ਕੁਮਾਰ ਵੱਲੋਂ ਲੋੜਵੰਦ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ 172ਵੇਂ ਮੈਡੀਕਲ ਚੈਕਅੱਪ ਦੌਰਾਨ ਡਾ. ਸਾਹਿਬਾਨ ਵੱਲੋਂ ਜਨਰਲ ਅਤੇ ਅੱਖਾਂ ਦੇ ਲੋੜਵੰਦ ਬੀਬੀਆਂ ਤੇ ਬਾਈ 86 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

Read Also : Parvinder Singh Jhota ਕਤਲ ਮਾਮਲੇ 'ਚ ਮੁੱਖ ਮੰਤਰੀ ਮਾਨ ਦਾ ਸਖਤ ਐਕਸ਼ਨ, ਆਇਆ ਵੱਡਾ ਬਿਆਨ

ਸੰਖੇਪ ਵਿਚ ਬੋਲਦਿਆਂ ਡਾ. ਸੰਦੀਪ ਭਾਦੂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜ਼ਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸਾਂ ਤੇ ਸੀਐਮਓ ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਾਇਆ ਜਾ ਰਿਹਾ ਹੈ। ਡਾ. ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ਵਿਚ ਪਹੁੰਚੇ ਜ਼ਰੂਰਤਮੰਦ ਮਰੀਜਾਂ ਨੂੰ ਕਿਹਾ ਕਿ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਇਕ ਚੰਗੀ ਜੀਵਨ-ਸ਼ੈਲੀ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੈ।

Abohar News 3

ਉਨ੍ਹਾਂ ਕਿਹਾ ਖਾਣਾ ਸਹੀ ਸਮੇਂ ਤੇ ਖਾਣਾ ਚਾਹੀਦਾ ਹੈ, ਡਾ. ਭਾਦੂ ਨੇ ਕਿਹਾ ਕਿ ਸਵੇਰ ਦਾ ਨਾਸ਼ਤਾ ਕਦੇ ਨਾ ਛੱਡੋ ਅਤੇ ਰਾਤ ਦਾ ਖਾਣਾ ਸੌਣ ਤੋਂ ਘੱਟ ਘੱਟ 2-3 ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡਾ. ਸਦੀਪ ਭਾਦੂ ਨੇ ਕਿਹਾ ਕਿ ਰੋਜ਼ਾਨਾ 30 ਤੋਂ 45 ਮਿੰਟ ਸੈਰ, ਦੌੜ, ਯੋਗਾ, ਸਾਈਕਲ ਚਲਾਉਣਾ ਜਾਂ ਜਿੰਮ ਵਿਚ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਆਖਰ ਵਿੱਚ ਕਿਹਾ ਜੇਕਰ ਹਰ ਕੋਈ ਅਜਿਹੀ ਜੀਵਨ ਸ਼ੈਲੀ ਅਪਣਾ ਲਵੇ ਤਾਂ ਬੀਮਾਰੀਆਂ ਤੋਂ ਕਾਫੀ ਹੱਦ ਬਚਿਆ ਜਾ ਸਕਦਾ ਹੈ।

ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿਚ ਪਹੁੰਚੀ। ਇਸ ਮੌਕੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿਚ ਕ੍ਰਿਸਨ ਲਾਲ ਜੇਈ ਇੰਸਾਂ, ਸਤੀਸ਼ ਕੁਮਾਰ ਇੰਸਾਂ, ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ, ਗੌਰੀ ਸ਼ੰਕਰ ਇੰਸਾਂ ਬਲਾਕ ਪ੍ਰੇਮੀ ਸੇਵਕ ਗੁਰਪਵਿੱਤਰ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿਚ ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ, ਦਿਲਬਾਗ ਸਿੰਘ ਇੰਸਾਂ, ਪ੍ਰਿਥੀ ਰਾਜ ਇੰਸਾਂ, ਰਾਮ ਚੰਦ ਜੇਈ, ਪੈਰਾ ਮੈਡੀਕਲ ਟੀਮ ਵਿਚ ਡਾ. ਗੁਰਮਖ ਇੰਸਾਂ, ਡਾ. ਸੁਰਿੰਦਰ ਇੰਸਾਂ, ਡਾ. ਮਹਿੰਦਰ ਕੁਮਾਰ ਇੰਸਾਂ, ਡਾ. ਸੋਹਨ ਲਾਲ ਇੰਸਾਂ,  ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਸੇਵਾਦਾਰ ਭੈਣਾਂ ਵਿਚ ਸੰਤੋਸ ਇੰਸਾਂ, ਸੋਮਾ ਇੰਸਾਂ, ਨੀਰੂ ਇੰਸਾਂ, ਸੋਨੀਆ ਇੰਸਾਂ, ਨੀਲਮ ਇੰਸਾਂ, ਗਗਨਦੀਪ ਇੰਸਾਂ ਤੋਂ ਇਲਾਵਾ ਕੁਲਵੰਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਬਲਜੀਤ ਸਿੰਘ ਇੰਸਾਂ, ਜਿਉਣ ਸਿੰਘ ਇੰਸਾਂ, ਵਿਪਨ ਇੰਸਾਂ ਆਦਿ ਮੌਜ਼ੂਦ ਸਨ।                                                                                                       

About The Author

Related Posts