House Collapse News: ਸੁਨਾਮ ’ਚ ਅੱਧੀ ਰਾਤ ਘਰ ਦੀ ਛੱਤ ਡਿੱਗੀ, ਨੌਜਵਾਨ ਵਾਲ-ਵਾਲ ਬਚਿਆ
ਪ੍ਰਸ਼ਾਸਨ ਤੋਂ ਕੀਤੀ ਮੱਦਦ ਦੀ ਮੰਗ
House Collapse News: ਸੁਨਾਮ ਉਧਮ ਸਿੰਘ ਵਾਲਾ, (ਕਰਮ ਥਿੰਦ)। ਸਥਾਨਕ ਗੀਤਾ ਭਵਨ ਰੋਡ ਦੇ ਨੇੜੇ ਦੇਰ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਪਰਿਵਾਰ ਦਾ ਮਾਲੀ ਨੁਕਸਾਨ ਹੋ ਗਿਆ ਪਰ ਕਿਸਮਤ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ: Gas Supply Update: LPG ਸਿਲੰਡਰਾਂ ਦੀ ਵੰਡ ਨੂੰ ਲੈ ਕੇ ਵੱਡੀ ਖ਼ਬਰ: ਕੇਂਦਰ ਨੇ ਨਵਾਂ ਫਾਰਮੂਲਾ ਕੀਤਾ ਤਿਆਰ! ਜਾਣੋ
ਹਾਦਸੇ ਸਬੰਧੀ ਪਰਿਵਾਰ ਦੀ ਮੁਖੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਰ ਰਾਤ ਢਾਈ ਕੁ ਵਜੇ ਦੇ ਕਰੀਬ ਅਚਾਨਕ ਛੱਤ ਡਿੱਗੀ। ਛੱਤ ਹੇਠਾਂ ਸੁੱਤਾ ਉਸ ਦਾ ਨੌਜਵਾਨ ਪੁੱਤਰ ਵਾਲ-ਵਾਲ ਬਚ ਗਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰੀ ਜਾਣੂੰ ਕਰਵਾਇਆ ਗਿਆ ਹੈ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਪਰਿਵਾਰ ਨੂੰ ਇਸ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ’ਤੇ ਸਾਬਕਾ ਨਗਰ ਕੌਂਸਲਰ ਬਿਕਰਮ ਵਿੱਕੀ ਪੁੱਜੇ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਸੰਸਥਾਵਾ ਨੂੰ ਇਸ ਬਾਰੇ ਦੱਸਿਆ ਜਾਵੇਗਾ ਤੇ ਇਹਨਾਂ ਦੀ ਮੱਦਦ ਕਰਵਾਈ ਜਾਵੇਗੀ। House Collapse News
