Sad News: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਕੰਗ ਨੂੰ ਡੂੰਘਾ ਸਦਮਾ
ਮਾਤਾ ਬਲਵਿੰਦਰ ਕੌਰ ਨੂੰ ਸਦਮਾ
Sad News: (ਮਨੋਜ ਗੋਇਲ) ਬਾਦਸ਼ਾਹਪੁਰ। ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਵਰਗਵਾਸੀ ਮਾਤਾ ਬਲਵਿੰਦਰ ਕੌਰ ਪਤਨੀ ਰਾਜਿੰਦਰ ਸਿੰਘ ਕੰਗ ਧੂੜੀਆਂ, ਮਾਤਾ (ਸੱਸ), ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਕੰਗ, (ਮਾਤਾ), ਕਰਮ ਸਿੰਘ ਕੰਗ ਅਤੇ ਗੁਰਵਿੰਦਰ ਸਿੰਘ ਕੰਗ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਮਾਤਾ ਜੀ ਸਦੀਵੀ ਵਿਛੋੜਾ ਦੇ ਗਏ।
ਇਹ ਵੀ ਪੜ੍ਹੋ: Body Donation: ਸ਼ਾਹ ਸਤਿਨਾਮ ਜੀ ਪੁਰਾ ਦੀ ਸੱਚਖੰਡ ਵਾਸੀ ਨੇਤਰਦਾਨੀ ਤੇ ਸਰੀਰਦਾਨੀ ਮਾਤਾ ਨੀਲਮ ਇੰਸਾਂ ਹੋਈ ਅਮਰ
ਜਿਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਬਾਦਸ਼ਾਹਪੁਰ ਮੰਡੀ (ਉਗੋਕੇ) ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਾਜਨੀਤਿਕ ਆਗੂ, ਸਮਾਜ ਸੇਵੀ, ਸਥਾਨਕ ਦੁਕਾਨਦਾਰ, ਵੱਖ-ਵੱਖ ਪਿੰਡਾਂ ਤੋਂ ਜਥੇਬੰਦੀਆਂ ਦੇ ਆਗੂ, ਰਿਸ਼ਤੇਦਾਰ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
