Sirsa News: 94 ਸਾਲ ਦੇ ਡਾ. ਇਲਮ ਚੰਦ ਇੰਸਾਂ ਨੇ ਸੇਖੋਂ ਇੰਡੀਆ ਏਅਰ ਫੋਰਸ ਮੈਰਾਥਨ ’ਚ ਜਿੱਤਿਆ ਸੋਨਾ

94 ਸਾਲ ਦੇ ਡਾ. ਇਲਮ ਚੰਦ ਇੰਸਾਂ ਨੇ ਸੇਖੋਂ ਇੰਡੀਆ ਏਅਰ ਫੋਰਸ ਮੈਰਾਥਨ ’ਚ ਜਿੱਤਿਆ ਸੋਨਾ

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ਼)। ਮੈਡਲ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ 94 ਸਾਲ ਦੇ ਕੌਮਾਂਤਰੀ ਯੋਗ ਖਿਡਾਰੀ ਤੇ ਵਡੇਰੀ ਉਮਰ ਦੇ ਐਥਲੀਟ ਡਾ. ਇਲਮ ਚੰਦ ਇੰਸਾਂ ਨੇ ਇਸ ਵਾਰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 4 ਅਕਤੂਬਰ ਨੂੰ ਸੇਖੋਂ ਇੰਡੀਆ ਏਅਰ ਫੋਰਸ ਮੈਰਾਥਨ 2026 ’ਚ ਸੋਨ ਜਿੱਤ ਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਡਾ. ਇਲਮ ਚੰਦ ਇੰਸਾਂ ਨੇ ਇੱਥੇ 10 ਕਿੱਲੋਮੀਟਰ ਦੌੜ ਨੂੰ ਇੱਕ ਘੰਟਾ 55 ਮਿੰਟ ’ਚ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ 80 ਸਾਲ ਤੋਂ ਵੱਧ ਉਮਰ ਵਰਗ ਦੇ ਬਜ਼ੁਰਗਾਂ ਨਾਲ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਹੀ ਡਾ. ਇਲਮ ਚੰਦ ਇੰਸਾਂ ਨੇ ਆਪਣੀਆਂ ਸਾਰੀਆਂ ਉਪਲੱਬਧੀਆਂ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਦਿੱਤਾ ਮੈਰਾਥਨ ਦੇ ਸਕੱਤਰ ਤੇ ਆਰਗੇਨਾਈਜ਼ਰ ਨੇ ਮੰਤਰੀ ਨਾਲ ਸਟੇਜ ’ਤੇ ਡਾ. ਇਲਮ ਚੰਦ ਇੰਸਾਂ ਨੂੰ ਬੁਲਾ ਕੇ ਬਹੁਤ ਪ੍ਰਸੰਸਾ ਕੀਤੀ ਉਨ੍ਹਾਂ ਕਿਹਾ ਕਿ 90 ਸਾਲ ਤੋਂ ਵੀ ਵੱਧ ਉਮਰ ਵਾਲੇ, ਇਸ ਉਮਰ ’ਚ ਅਜਿਹੀ ਦੌੜ ਲਾਉਣਾ ਹੈਰਾਨੀਜਨਕ ਹੈ ਤੇ 15 ਹਜ਼ਾਰ ਰੁਪਏ ਨਗਦ ਰਾਸ਼ੀ, ਟਰਾਫ਼ੀ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। Sirsa News

ਇਸ ਮੈਰਾਥਨ ’ਚ 2 ਹਜ਼ਾਰ ਤੋਂ ਵੱਧ ਪ੍ਰਤੀਭਾਗੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿੱਚ ਹਵਾਈ ਫੌਜ ਦੇ ਜਵਾਨਾਂ ਤੇ ਉਨ੍ਹਾਂ ਪਰਿਵਾਰਾਂ, ਸਾਬਕਾ ਫੌਜੀਆਂ, ਦਿਵਿਆਂਗਾਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਅਕਤੀਆਂ ਨੇ ਹਿੱਸਾ ਲਿਆ ਜ਼ਿਕਰਯੋਗ ਹੈ ਕਿ ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਇੱਕੋ-ਇੱਕ ਪਰਮ ਵੀਰ ਚੱਕਰ  (ਪੀਵੀਸੀ) ਜੇਤੂ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਦੀ ਯਾਦ ’ਚ ਕਰਵਾਈ ਜਾਂਦੀ ਹੈ, ਜਿਨ੍ਹਾਂ ਨੇ 1971 ਦੀ ਜੰਗ ’ਚ ਵੀਰਤਾ ਪੇਸ਼ ਕੀਤੀ ਸੀ ਦੱਸਣਯੋਗ ਹੈ ਕਿ ਕੌਮਾਂਤਰੀ ਯੋਗ ਖਿਡਾਰੀ ਡਾ. ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਸ਼ਾਹ ਸਤਿਨਾਮ ਜੀ ਪੁਰਾ ਕਲੋਨੀ ਸਰਸਾ ’ਚ ਰਹਿ ਰਹੇ ਹਨ ਖੇਡ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ’ਚ ਬਤੌਰ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ ਉਦੋਂ ਤੋਂ ਜੇਕਰ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉੱਥੋਂ ਕਈ ਤਗਮੇ ਲੈ ਹੀ ਮੁੜਦੇ ਹਨ ਇਲਮ ਚੰਦ ਇੰਸਾਂ ਹੁਣ ਤੱਕ 551 ਤੋਂ ਵੱਧ ਤਗਮੇ ਜਿੱਤ ਚੁੱਕੇ ਹਨ, ਜਿਸ ’ਚ 113 ਕੌਮਾਂਤਰੀ, 260 ਕੌਮੀ ਤੇ ਹੋਰ ਸਟੇਟ, ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਗਮੇ ਆਪਣੇ ਨਾਂਅ ਕਰ ਚੁੱਕੇ ਹਨ। 

ਇਹ ਵੀ ਪੜ੍ਹੋ : Punjab News: ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ : ਕੇਜਰੀਵਾਲ

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਦ੍ਰਿੜਤਾ ਨੇ ਬਦਲੀ ਜ਼ਿੰਦਗੀ | Sirsa News

ਸੰਨ 2000 ’ਚ ਇਲਮ ਚੰਦ ਇੰਸਾਂ ਕਾਫ਼ੀ ਬਿਮਾਰ ਸਨ, ਚੱਲ-ਫਿਰ ਨਹੀਂ ਸਕਦੇ ਸਨ ਪਰਿਵਾਰਕ ਮੈਂਬਰ ਉਸ ਨੂੰ ਮੰਜੇ ’ਤੇ ਡੇਰਾ ਸੱਚਾ ਸੌਦਾ ਲੈ ਕੇ ਆਏ ਤੇ ਪੂਜਨੀਕ ਗੁਰੂ ਜੀ ਨਾਲ ਇੱਕ ਮੁਲਾਕਾਤ ਕੀਤੀ ਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਤੇ ਯੋਗ ਕਰਨ ਦੀ ਸਲਾਹ ਦਿੱਤੀ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਨੇ ਪੂਰੀ ਲਗਨ ਤੇ ਦ੍ਰਿੜਤਾ ਨਾਲ ਯੋਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਦਿਨਾਂ ’ਚ ਹੀ ਉਹ ਸਰੀਰਕ ਤੌਰ ’ਤੇ ਫਿਟ ਹੋ ਗਏ, ਅਤੇ 2003 ਤੱਕ ਉਨ੍ਹਾਂ ਨੇ ਵੈਟਰਨ ਖੇਡਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਬਦੌਲਤ ਥੋੜੇ੍ਹ ਸਾਲਾਂ ’ਚ ਹੀ ਤਗਮਿਆਂ ਦੀ ਬਰਸਾਤ ਸ਼ੁਰੂ ਹੋ ਗਈ। Sirsa News

About The Author

Related Posts