Nana Patekar Tribute: ਸ਼ਿਖਰ ਧਵਨ ਨੇ ਨਾਨਾ ਪਾਟੇਕਰ ਦੇ ਦੇਹਾਂਤ ’ਤੇ ਪ੍ਰਗਟ ਕੀਤਾ ਸੋਗ

ਕਿਹਾ, ਭਾਰਤੀ ਸਿਨੇਮਾ ਨੇ ਗੁਆ ਦਿੱਤੀ ਇੱਕ ਬਹੁਤ ਹੀ ਖਾਸ ਪ੍ਰਤਿਭਾ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਸਾਬਕਾ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਵੀਰਵਾਰ ਨੂੰ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਧਵਨ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦਾ ‘ਬਹੁਤ ਹੀ ਖਾਸ ਪ੍ਰਤਿਭਾ’ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਧਵਨ ਨੇ ਲਿਖਿਆ, ‘ਅੱਜ ਭਾਰਤੀ ਸਿਨੇਮਾ ਨੇ ਇੱਕ ਬਹੁਤ ਹੀ ਖਾਸ ਪ੍ਰਤਿਭਾ ਗੁਆ ਦਿੱਤੀ ਹੈ। ਨਾਨਾ ਪਾਟੇਕਰ ਸਾਹਿਬ, ਤੁਹਾਡਾ ਕੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਓਮ ਸ਼ਾਂਤੀ।’ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 5:20 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਘਰ ’ਤੇ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ।

ਨਾਨਾ ਪਾਟੇਕਰ ਹਿੰਦੀ ਤੇ ਮਰਾਠੀ ਸਿਨੇਮਾ ਦੇ ਮੋਹਰੀ ਅਦਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ 1978 ਦੀ ਫਿਲਮ ‘ਗਮਨ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਤੇ ‘ਪਰਿੰਦਾ’ ‘ਪ੍ਰਹਾਰ’ ‘ਅੰਗਾਰ’ ‘ਕ੍ਰਾਂਤੀਵੀਰ’ ‘ਤਿਰੰਗਾ’ ‘ਖਾਮੋਸ਼ੀ’ ਤੇ ‘ਅਬ ਤੱਕ ਛੱਪਨ’ ਵਰਗੀਆਂ ਫਿਲਮਾਂ ’ਚ ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨ ਨਾਲ ਆਪਣੀ ਵੱਖਰੀ ਪਛਾਣ ਬਣਾਈ। ਆਪਣੇ ਕਰੀਅਰ ਦੇ ਆਖਰੀ ਪੜਾਵਾਂ ’ਚ ਵੀ, ਨਾਨਾ ਪਾਟੇਕਰ ਵੱਖ-ਵੱਖ ਫਿਲਮਾਂ ਵਿੱਚ ਦਿਖਾਈ ਦਿੰਦੇ ਰਹੇ। ਉਹ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ ਤੇ ਰਿਤੇਸ਼ ਦੇਸ਼ਮੁਖ ਅਭਿਨੀਤ ‘ਹਾਊਸਫੁੱਲ 5’ ਦਾ ਵੀ ਹਿੱਸਾ ਸਨ। ਨਾਨਾ ਪਾਟੇਕਰ ਨੇ ਵਿਸ਼ਾਲ ਭਾਰਦਵਾਜ ਦੀ ਫਿਲਮ ‘ਓ’ ਰੋਮੀਓ’ ’ਚ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ, ਜਿਸ ’ਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ ’ਚ ਸਨ। ਉਨ੍ਹਾਂ ਨੇ ਅਨਿਲ ਕਪੂਰ ਤੇ ਰਾਧਿਕਾ ਮਦਾਨ ਅਭਿਨੀਤ ‘ਸੂਬੇਦਾਰ’ ’ਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ : Nana Patekar: ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ’ਚ ਦੇਹਾਂਤ

About The Author

Related Posts