CJP Protest Today: ਸੀਜੇਪੀ ਦਾ ਚੋਣ ਕਮਿਸ਼ਨ ਖਿਲਾਫ਼ ਪ੍ਰਦਰਸ਼ਨ ਅੱਜ

ਦਿੱਲੀ ’ਚ ਮੈਟਰੋ ਬੰਦ ਕਰਨ ’ਤੇ ਸੁਪਰੀਮ ਕੋਰਟ ਦੀ ਰੋਕ, ਸੇਵਾਵਾਂ ਕੰਟਰੋਲ ਤਰੀਕੇ ਨਾਲ ਚੱਲਣਗੀਆਂ, ਮੁਸਾਫ਼ਰਾਂ ਲਈ ਜਾਰੀ ਹੋਵੇਗੀ ਆਵਾਜਾਈ ਸਲਾਹ

Khushdeep Singh Picture
Published On

ਨਵੀਂ ਦਿੱਲੀ (ਏਜੰਸੀ)। ਦਿੱਲੀ ’ਚ 10 ਅਕਤੂਬਰ ਨੂੰ ਕੌਕਰੋਚ ਜਨਤਾ ਪਾਰਟੀ ਸੀਜੇਪੀ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੈਟਰੋ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੈਟਰੋ ਤੇ ਹੋਰ ਰੇਲ ਸੇਵਾਵਾਂ ਕੰਟਰੋਲ ਤਰੀਕੇ ਨਾਲ ਜਾਰੀ ਰੱਖੀਆਂ ਜਾਣ, ਤਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਮੁੱਖ ਜੱਜ ਸੂਰਿਆਕਾਂਤ, ਜੱਜ ਜਾਇਮਾਲਿਆ ਬਾਗਚੀ ਤੇ ਜੱਜ ਵੀ ਮੋਹਨਾ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ ਕੇਂਦਰ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਧਿਕਾਰੀ ਪਾਬੰਦੀਆਂ ’ਤੇ ਦੁਬਾਰਾ ਵਿਚਾਰ ਕਰਨਗੇ ਅਦਾਲਤ ਨੇ ਕਿਹਾ ਕਿ ਸੁਰੱਖਿਆ ਲਈ ਸਾਵਧਾਨੀ ਭਰਿਆ ਕਦਮ ਚੁੱਕਣਾ ਜ਼ਰੂਰੀ ਹੈ, ਪਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਤੇ ਕੰਟਰੋਲ ਤਰੀਕੇ ਨਾਲ ਚਲਾਉਣ ’ਚ ਫਰਕ ਹੈ ਪਾਬੰਦੀ ਜ਼ਰੂਰਤ ਮੁਤਾਬਕ ਹੋਣੀ ਚਾਹੀਦੀ ਹੈ ਅਦਾਲਤ ਨੇ ਅਧਿਕਾਰੀਆਂ ਨੂੰ ਮੈਟਰੋ ਤੇ ਰੇਲ ਸੇਵਾਵਾਂ ਦੇ ਸੰਚਾਲਨ ਨਾਲ ਜੁੜੇ ਫੈਸਲਿਆਂ ਦਾ ਵੱਡਾ ਪ੍ਰਚਾਰ ਕਰਨ ਤੇ ਮੁਸਾਫ਼ਰਾਂ ਦੀ ਸਹੂਲਤ ਲਈ ਆਵਾਜਾਈ ਸਲਾਹ ਜਾਰੀ ਕਰਨ ਨੂੰ ਕਿਹਾ, ਤਾਂ ਕਿ ਲੋਕ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਬਣਾ ਸਕਣ।

ਇਹ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੀ ਜਵਾਬਦੇਹੀ ਦੀ ਮੰਗ ਸਬੰਧੀ ਤਜਵੀਜ਼ਤ ਹੈ ਦਿੱਲੀ ਪੁਲਿਸ ਨੇ ਸੁਰੱਖਿਆ, ਆਵਾਜ਼ਾਈ ਤੇ ਕਾਨੂੰਨ-ਵਿਵਸਥਾ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਸਹੀ ਬਦਲਵੇਂ ਸਥਾਨ ਤੈਅ ਕਰਨ ’ਤੇ ਵਿਚਾਰ ਕਰਨ ਨੂੰ ਕਿਹਾ ਅਦਾਲਤ ਨੇ ਪ੍ਰਦਰਸ਼ਨ ਦੇ ਆਯੋਜਕਾਂ ਨੂੰ ਸੁਣਵਾਈ ਲਈ ਪਟੀਸ਼ਨ ਦਾਇਰ ਕਰਨ ਦੀ ਛੋਟ ਵੀ ਦਿੱਤੀ ਸੰਯੁਕਤ ਕਿਸਾਨ ਮੋਰਚਾ ਨੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਹੋਣ ਵਾਲੇ ਐੱਸਆਈਆਰ ਅੰਦੋਲਨ ਦੀ ਹਮਾਇਤ ਕੀਤੀ ਹੈ ਮੋਰਚਾ ਨੇ ਦਿੱਲੀ ਪੁਲਿਸ ਤੇ ਭਾਜਪਾ-ਆਰਐੱਸਐੱਸ ਦੀ ਅਗਵਾਈ ਵਾਲੇ ਸੂਬਿਆਂ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਰੋਕ ਜਾਂ ਦਮਨਾਤਮਕ ਕਾਰਵਾਈ ਮਨਜ਼ੂਰ ਨਹੀਂ ਕੀਤੀ ਜਾਵੇਗੀ ਐੱਸਕੇਐੱਮ ਨੇ ਕੇਂਦਰ ਸਰਕਾਰ ’ਤੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਤੇ ਦੇਸ਼ ’ਚ ਅਣ-ਐਲਾਨੀ ਐਮਰਜੰਸੀ ਵਰਗੀ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ ਹੈ। CJP Protest Today

ਇਹ ਵੀ ਪੜ੍ਹੋ : Babu Singh Maan: ਬਾਬੂ ਸਿੰਘ ਮਾਨ ਤੋਂ ‘ਗੀਤਕਾਰ ਮਾਨ ਮਰਾੜ੍ਹਾਂ ਵਾਲੇ’ ਤੱਕ ਦਾ ਸਫਰ

57 ਮੈਟਰੋ ਸਟੇਸ਼ਨ ਬੰਦ ਕਰਨ ’ਤੇ ਉੱਠੇ ਸਵਾਲ | CJP Protest Today

ਤਜਵੀਜ਼ਤ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਦੇ 57 ਮੈਟ੍ਰੋ ਸਟੇਸ਼ਨ ਬੰਦ ਕਰਨ ਤੇ ਨਵੀਂ ਦਿੱਲੀ ਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ’ਤੇ ਆਉਣ ਵਾਲੀਆਂ ਕਈ ਰੇਲਗੱਡੀਆਂ ਨੂੰ ਰੱਦ ਕਰਨ ਜਾਂ ਉਨ੍ਹਾਂ ਦੇ ਸਮੇਂ ’ਚ ਬਦਲਾਅ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਮੈਟ੍ਰੋ ਸੇਵਾਵਾਂ ’ਤੇ ਪੂਰੀ ਤਰ੍ਹਾਂ ਰੋਕ ਨਾ ਲਾਉਣ ਦਾ ਨਿਰਦੇਸ਼ ਦਿੱਤਾ।

‘ਲਾਲ ਹਿੱਟ ਜਨਤਾ ਪਾਰਟੀ’ ਦੇ ਬੈਨਰ ਹੇਠ ਨੌਜਵਾਨਾਂ ਦੀ ਵਿਰੋਧੀ ਧਿਰ ਖਿਲਾਫ਼ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ ਦਿੱਲੀ ਦੇ ਕਨਾਟ ਪਲੇਸ ਕੋਲ ਜਨਪਥ ਰੋਡ ’ਤੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਖਿਲਾਫ਼ ਤੇ ਦਿੱਲੀ ਪੁਲਿਸ ਤੇ ਸਰਕਾਰ ਦੀ ਹਮਾਇਤ ’ਚ ‘ਹਿੱਟ ਜਨਤਾ ਪਾਰਟੀ’ ਦੇ ਬੈਨਰ ਹੇਠ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਨੌਜਵਾਨਾਂ ਵੱਲੋਂ ਵਿਰੋਧੀ ਪਾਰਟੀਆਂ ’ਤੇ ਪ੍ਰਦਰਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ‘ਲਾਲ ਹਿੱਟ ਜਨਤਾ ਪਾਰਟੀ’ ਦੇ ਬੈਨਰ ਹੇਠਾਂ ਨੌਜਵਾਨਾਂ ਨੇ ਸਰਕਾਰ ਤੋਂ ਪ੍ਰਦਰਸ਼ਨ ਦੀ ਇਜਾਜ਼ਤ ਮੰਗੀ ਹੈ ਆਈਏਐੱਨਐੱਸ ਨਾਲ ਗੱਲ ਕਰਦਿਆਂ ‘ਲਾਲ ਹਿੱਟ ਜਨਤਾ ਪਾਰਟੀ’ ਦੇ ਬੈਨਰ ਹੇਠ ਵਿਰੋਧੀ ਪਾਰਟੀਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਇੱਕ ਨੌਜਵਾਨ ਨੇ ਕਿਹਾ, ‘ਅਸੀਂ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਸਹਿਣ ਨਹੀਂ ਕਰ ਸਕਦੇ ਹਾਂ, ਇਸ ਲਈ ਅਸੀਂ ਇੱਥੇ ਆਏ ਹਾਂ ਪੁਲਿਸ ਦੀ ਇੰਨੀ ਪੁਖਤਾ ਤਿਆਰੀ ਹੋਣੀ ਚਾਹੀਦੀ ਹੈ ਕਿ ‘ਕਾਕਰੋਚਾਂ’ ਨੂੰ ਇੱਥੇ ਨਹੀਂ ਆਉਣ ਦੇਣਾ ਚਾਹੀਦਾ’। CJP Protest Today

About The Author

Related Posts