Tranding News: ਖ਼ਰਾਬ ਮੌਸਮ ਦੇ ਬਾਵਜੂਦ ਕੋਸਟ ਗਾਰਡ ਨੇ ਬਚਾਈ 66 ਸਾਲਾ ਮਰੀਜ਼ ਦੀ ਜਾਨ

ਮੌਸਮ ਦੀਆਂ ਚੁਣੌਤੀਆਂ ਦੇ ਬਾਵਜੂਦ ਕੋਸਟ ਗਾਰਡ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮੁਹਿੰਮ ਨੂੰ ਅੰਜਾਮ ਦਿੱਤਾ

Ravinder Sharma Picture
Published On

ਨਵੀਂ ਦਿੱਲੀ (ਏਜੰਸੀ)। ਭਾਰਤੀ ਕੋਸਟ ਗਾਰਡ ਨੇ ਖ਼ਰਾਬ ਮੌਸਮ ਅਤੇ ਬਹੁਤ ਜ਼ਿਆਦਾ ਚੁਣੌਤੀਪੂਰਨ ਹਾਲਾਤਾਂ ਦਰਮਿਆਨ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਕੇ ਇੱਕ 66 ਸਾਲਾ ਵਿਅਕਤੀ ਦੀ ਜਾਨ ਬਚਾਈ। ਭਾਰਤੀ ਕੋਸਟ ਗਾਰਡ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਦੇ ਪ੍ਰਸ਼ਾਸਨ ਅਤੇ ਕੋਚੀ ਅਤੇ ਕਵਰਤੀ ਵਿੱਚ ਕੋਸਟ ਗਾਰਡ ਜ਼ਿਲ੍ਹਾ ਹੈੱਡਕੁਆਰਟਰ ਦੇ ਤਾਲਮੇਲ ਨਾਲ ਇਸ ਕਾਰਵਾਈ ਨੂੰ ਸਫਲਤਾਪੂਰਵਕ ਪੂਰਾ ਕੀਤਾ।

Read Also : ਏਸ਼ਿਆਈ ਖੇਡਾਂ, ਪੰਜਾਬ ਦੇ ਖਿਡਾਰੀਆਂ ਨੇ ਵਧਾਇਆ ਦੇਸ਼ ਦਾ ਮਾਣ

ਮਰੀਜ਼ ਨੂੰ ਤੁਰੰਤ ਦਿਮਾਗ ਅਤੇ ਨਿਊਰੋਲੋਜੀਕਲ ਸਰਜਰੀ ਦੀ ਲੋੜ ਸੀ। ਮਰੀਜ਼ ਨੂੰ ਅਗਤੀ ਤੋਂ ਕੋਚੀ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਕੋਚੀ ਵਿੱਚ ਕੋਸਟ ਗਾਰਡ ਏਅਰ ਐਸਟੈਬਲਿਸ਼ਮੈਂਟ ਤੋਂ ਇੱਕ ਡੋਰਨੀਅਰ ਜਹਾਜ਼ ਭੇਜਿਆ ਗਿਆ। ਉਸ ਦੀ ਨਾਜ਼ੁਕ ਸਿਹਤ ਸਥਿਤੀ ਅਤੇ ਰਸਤੇ ਵਿੱਚ ਮੌਸਮ ਦੀਆਂ ਚੁਣੌਤੀਆਂ ਦੇ ਬਾਵਜੂਦ ਕੋਸਟ ਗਾਰਡ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮੁਹਿੰਮ ਨੂੰ ਅੰਜਾਮ ਦਿੱਤਾ ਜਹਾਜ਼ ’ਤੇ ਮਰੀਜ਼ ਨੂੰ ਨਿਰੰਤਰ ਆਕਸੀਜਨ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਨਾਲ ਉਸ ਦੀ ਸਥਿਤੀ ਨੂੰ ਸੰਭਾਲਦੇ ਹੋਏ ਉਸ ਨੂੰ ਅੱਗੇ ਦੇ ਜ਼ਰੂਰੀ ਇਲਾਜ ਲਈ ਕੋਚੀ ਲਿਜਾਇਆ ਜਾ ਸਕੇ।

About The Author

Related Posts