Abhijit Deepke: ਦਿੱਲੀ ’ਚ ਪੈਰ ਰੱਖਦੇ ਹੀ ਸੀਜੇਪੀ ਮੁਖੀ ਅਭਿਜੀਤ ਦੀਪਕੇ ਨੂੰ ਪੁਲਿਸ ਹਿਰਾਸਤ ’ਚ ਲਿਆ
ਦਿੱਲੀ ’ਚ ਪੈਰ ਰੱਖਦੇ ਹੀ ਸੀਜੇਪੀ ਮੁਖੀ ਅਭਿਜੀਤ ਦੀਪਕੇ ਨੂੰ ਪੁਲਿਸ ਹਿਰਾਸਤ ’ਚ ਲਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਜੰਤਰ-ਮੰਤਰ ਪ੍ਰਦਰਸ਼ਨ ਲਈ ਦਿੱਲੀ ਪਹੁੰਚੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਜਹਾਜ਼ ’ਚ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੇ ਨਾਲ ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਵੀ ਹਨ। ਦਿੱਲੀ ਪੁਲਿਸ ਇਸ ਸਮੇਂ ਸੀਜੇਪੀ ਵਰਕਰਾਂ ਨੂੰ ਕਿਸੇ ਵੀ ਕੀਮਤ ’ਤੇ ਜੰਤਰ-ਮੰਤਰ ਜਾਣ ਤੋਂ ਰੋਕਣ ਲਈ ਅਲਰਟ ’ਤੇ ਹੈ। ਦੀਪਕੇ, ਸੌਰਭ ਤੇ ਰਾਂਕਾ ਦੇ ਨਾਲ, ਅੱਜ ਜੰਤਰ-ਮੰਤਰ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਏ। ਉਨ੍ਹਾਂ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਉਨ੍ਹਾਂ ਨੂੰ ਉੱਥੇ ਹਿਰਾਸਤ ’ਚ ਲੈ ਲਿਆ ਗਿਆ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਜੀਤ ਨੇ ਕਿਹਾ ਕਿ ਉਹ ਗ੍ਰਿਫ਼ਤਾਰ ਹੋਣ ਲਈ ਆਏ ਹਨ।
ਦਿੱਲੀ ਪੁਲਿਸ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਹਾ, ‘ਨਹੀਂ, ਇਹ ਗ੍ਰਿਫ਼ਤਾਰੀ ਨਹੀਂ ਹੈ। ਕਿਰਪਾ ਸਹਿਯੋਗ ਕਰੋ।’ ਇਸ ਤੋਂ ਪਹਿਲਾਂ, ਅੱਜ ਸੀਜੇਪੀ ਦੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਨੂੰ ਹਿਰਾਸਤ ਵਿੱਚ ਲੈ ਲਿਆ, ਜੋ ਹਾਲ ਹੀ ਵਿੱਚ ਜਰਮਨੀ ਤੋਂ ਵਾਪਸ ਆਏ ਸੀ। ਰਾਠੀ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਹਿਰਾਸਤ ’ਚ ਲਿਆ ਗਿਆ। ਦਿੱਲੀ ਪੁਲਿਸ ਸਵੇਰੇ 7:48 ਵਜੇ ਉਨ੍ਹਾਂ ਦੇ ਘਰ (ਸੈਂਟਰਲ ਪਾਰਕ ਵਿਹਾਰ, ਸੈਕਟਰ 56) ਵਿੱਚ ਦਾਖਲ ਹੋਈ, ਜਿੱਥੇ ਰਾਠੀ ਦਾ ਪਰਿਵਾਰ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਦੇ ਕੱਪੜਿਆਂ ਵਿੱਚ ਦਿੱਲੀ ਪੁਲਿਸ ਦੇ ਲਗਭਗ 50 ਕਰਮਚਾਰੀ ਪਿਛਲੀ ਰਾਤ ਧਰੁਵ ਦੇ ਘਰ ਦੇ ਬਾਹਰ ਅਤੇ ਆਲੇ-ਦੁਆਲੇ ਤਾਇਨਾਤ ਕੀਤੇ ਗਏ ਸਨ। ਰਾਠੀ ਕੁਝ ਦਿਨ ਪਹਿਲਾਂ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਜਰਮਨੀ ਤੋਂ ਵਾਪਸ ਆਏ ਸੀ। ਧਰੁਵ ਰਾਠੀ ਮਸ਼ਹੂਰ ਯੂਟਿਊਬਰ, ਸੋਸ਼ਲ ਮੀਡੀਆ ਪ੍ਰਭਾਵਕ, ਰਾਜਨੀਤਿਕ ਤੇ ਸਮਾਜਿਕ ਟਿੱਪਣੀਕਾਰ ਹਨ। Abhijit Deepke
ਇਹ ਵੀ ਪੜ੍ਹੋ : Punjab Weather Alert: ਪੰਜਾਬ ਦੇ ਇਹ ਜ਼ਿਲ੍ਹਿਆਂ ’ਚ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦਾ ਅਲਰਟ
ਉਨ੍ਹਾਂ ਨੂੰ ਮੁੱਖ ਤੌਰ ’ਤੇ ਮੌਜੂਦਾ ਘਟਨਾਵਾਂ, ਸਮਾਜਿਕ-ਰਾਜਨੀਤਿਕ ਮੁੱਦਿਆਂ, ਵਾਤਾਵਰਣ ਤੇ ਇਤਿਹਾਸ ਵਰਗੇ ਵਿਸ਼ਿਆਂ ’ਤੇ ਵਿਸ਼ਲੇਸ਼ਣਾਤਮਕ ਵੀਡੀਓ ਬਣਾਉਣ ਲਈ ਜਾਣਿਆ ਜਾਂਦਾ ਹੈ। 8 ਅਕਤੂਬਰ, 1994 ਨੂੰ ਹਰਿਆਣਾ ਦੇ ਰੋਹਤਕ ’ਚ ਇੰਜੀਨੀਅਰ ਪਿਤਾ ਤੇ ਅਧਿਆਪਕ ਦੇ ਘਰ ਜਨਮੇ ਧਰੁਵ ਰਾਠੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ 17 ਸਾਲ ਦੀ ਉਮਰ ਵਿੱਚ ਜਰਮਨੀ ਚਲੇ ਗਏ ਸੀ। ਆਪਣੀ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ, ਧਰੁਵ ਨੇ 2014 ਵਿੱਚ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ। ਸ਼ੁਰੂ ਵਿੱਚ, ਉਨ੍ਹਾਂ ਨੇ ਆਈਫੋਨ ਦੀ ਵਰਤੋਂ ਕਰਕੇ ਯਾਤਰਾ ਵਲੌਗ ਬਣਾਏ ਤੇ ਅਪਲੋਡ ਕੀਤੇ। ਬਾਅਦ ਵਿੱਚ ਉਨ੍ਹਾਂ ਨੇ ਡੇਟਾ ਅਤੇ ਗ੍ਰਾਫਿਕਸ ਦੀ ਵਰਤੋਂ ਕਰਕੇ ਦੇਸ਼ ਤੇ ਦੁਨੀਆ ’ਚ ਗੰਭੀਰ ਰਾਜਨੀਤਿਕ, ਆਰਥਿਕ ਤੇ ਸਮਾਜਿਕ ਮੁੱਦਿਆਂ ਨੂੰ ਸਰਲ ਭਾਸ਼ਾ ’ਚ ਸਮਝਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਇਸ ਫੈਕਟ-ਚੈਕਿੰਗ ਤੇ ‘ਐਜੂਕੇਸ਼ਨਲ’ ਅੰਦਾਜ਼ ਨੂੰ ਵਿਆਪਕ ਮਾਨਤਾ ਮਿਲੀ। ਉਨ੍ਹਾਂ ਨੇ ਭਾਰਤੀ ਦਰਸ਼ਕਾਂ ਲਈ ਕਈ ਖੇਤਰੀ ਭਾਸ਼ਾਵਾਂ (ਜਿਵੇਂ ਕਿ ਤਾਮਿਲ, ਤੇਲਗੂ, ਬੰਗਾਲੀ, ਆਦਿ) ’ਚ ਚੈਨਲ ਵੀ ਲਾਂਚ ਕੀਤੇ ਹਨ। ਉਨ੍ਹਾਂ ਦੇ ਸਾਰੇ ਡਿਜੀਟਲ ਪਲੇਟਫਾਰਮਾਂ ’ਤੇ ਕਰੋੜਾਂ ਫਾਲੋਅਰਜ਼ ਹਨ। ਉਨ੍ਹਾਂ ਦੇ ਮੁੱਖ ਯੂਟਿਊਬ ਚੈਨਲ ਦੇ ਹੀ 4 ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ। Abhijit Deepke