Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ

Sri Ram

ਸ੍ਰੀਰਾਮ ਭਾਰਤੀ ਸੰਸਕ੍ਰਿਤੀ ਦੀ ਚੇਤਨਾ ਦੇ ਪ੍ਰਾਣ ਤੱਤ ਹਨ ਸੰਪੂਰਨ ਭਾਰਤੀ ਸੰਸਕ੍ਰਿਤੀ ’ਚ ਰਾਮ ਨਾਮ ਦੀ ਮਹੱਤਤਾ ਦੀ ਚਰਚਾ ਪਾਈ ਜਾਂਦੀ ਹੈ ਸ੍ਰੀਰਾਮ ਨੇ ਸਮੁੱਚੀ ਕਾਇਨਾਤ ਨੂੰ ਸੱਚ ਦੇ ਰਸਤੇ ’ਤੇ ਚੱਲਣਾ ਸਿਖਾਇਆ ਹੈ ਜੀਵਨ ਦੇ ਪ੍ਰਾਣ ਤੱਤ ਰਾਮ ਹਨ ਭਾਰਤੀ ਲੋਕ ਜੀਵਨ ’ਚ ਰਾਮ ਦਾ ਮਹੱਤਵ ਸਦੀਆਂ ਤੋਂ ਰਿਹਾ ਹੈ ਸ੍ਰੀਰਾਮ ਕਣ-ਕਣ ’ਚ ਮੌਜੂਦ ਹਨ ਸ੍ਰੀਰਾਮ ਭਾਰਤ ਰਾਸ਼ਟਰ ਦੀ ਸ਼ਕਤੀ ਹਨ ਉਹ ਰਾਸ਼ਟਰੀ ਊਰਜਾ ਦੇ ਸਰੋਤ ਹਨ ਉਹ ਰਾਸ਼ਟਰ ਦਾ ਸਰੀਰ ਵੀ ਹਨ ਅਤੇ ਮਨ ਵੀ ਈਸ਼ਵਰੀ ਸੱਤਾ ਸੀ੍ਰਰਾਮ ਜੀ ਦਾ ਸਰੀਰ ਧਾਰਨ ਕਰਕੇ ਭਾਰਤ ਦੀ ਧਰਤੀ ’ਤੇ ਉੱਤਰੀ ਸੀ ਉਹ ਸੰਪੂਰਨ ਮਨੁੱਖੀ ਚੇਤਨਾ ਅਤੇ ਸੰਵੇਦਨਾ ਦੇ ਪੁੰਜ ਸਨ ਸ੍ਰੀਰਾਮ ਨੇ ਮਨੁੱਖ ਨੂੰ ਮਨੁੱਖ ਦਾ ਆਚਰਨ ਦੱਸਿਆ ਸੀ ਮਨੁੱਖ ਨੂੰ ਉੱਚਤਾ ਅਤੇ ੳਤਮਤਾ ਦੀ ਕਲਾ ਸਿਖਾਈ ਸੀ ਰਾਮ ਜੀ ਦਾ ਜੀਵਨ ਆਦਿ। (Sri Ram)

ਖੇਤ ’ਚੋਂ ਪੁਲਿਸ ਨੇ ਤਿੰਨ ਹੈਰੋਇਨ ਤਸਕਰਾਂ ਨੂੰ ਕੀਤਾ ਕਾਬੂ

ਮੱਧ ਅਤੇ ਅੰਤ ਦੀ ਕਥਾ ਨਹੀਂ ਹੈ ਉਹ ਸਨਾਤਨ ਹਨ, ਨਿਰੰਤਰ ਹਨ, ਨਿੱਤਯ ਹਨ, ਨਵੀਨ ਹਨ ਸਦੀਵੀਂ ਅਤੇ ਸਰਵ ਵਿਆਪਕ ਹਨ ਸ੍ਰੀਰਾਮ ਜੀ ਦੇ ਨਾਲ ਰਹਿਣਾ ਅਤੇ ਉਨ੍ਹਾਂ ਦੇ ਨਾਲ ਚੱਲਣਾ ਕਿਸੇ ਦਿੱਬ ਜੀਵਨ ਵਹਾਅ ਦੇ ਨਾਲ ਚੱਲਣ ਵਰਗਾ ਹੈ ਉਸ ਦਿੱਬ ਵਹਾਅ ਨਾਲ ਜੋ ਨਿਰੰਤਰ ਹੈ, ਜਿਸ ਵਿਚ ਹਰ ਪਲ ਨਵੇਂ-ਨਵੇਂ ਜਲ ਕਣਾਂ ਦਾ ਮਿਲਣ ਹੁੰਦਾ ਰਹਿੰਦਾ ਹੈ, ਜਿਨ੍ਹਾਂ ਦੀ ਮੰਜ਼ਿਲ ਉਹ ਮਹਾਂਸਾਗਰ ਹੈ, ਜੋ ਅਥਾਹ ਹੈ, ਹੱਦਬੰਦੀ ਜਿਸ ਨੂੰ ਸਵੀਕਾਰ ਨਹੀਂ ਲਗਾਤਾਰ ਨਵੀਂ ਲਹਿਰ, ਨਿੱਤ ਨਵੀਂ ਊਰਜਾ ਦੇ ਸਰੋਤ ਹਨ ਸ੍ਰੀਰਾਮ ਦੇਸ਼ ’ਚ ਇੱਕ ਅਜਿਹਾ ਸਮੂਹ ਵੀ ਹੈ ਜੋ ਸ੍ਰੀਰਾਮ ਅਤੇ ਰਾਮ ਮੰਦਿਰ ਦਾ ਵਿਰੋਧ ਕਰਦਾ ਹੈ। (When did Rama return?)

School Holidays : ਸਕੂਲੀ ਛੁੱਟੀਆਂ ਦਾ ਹੋਵੇ ਵਿਗਿਆਨਕ ਆਧਾਰ

ਪਹਿਲੀ ਗੱਲ ਤਾਂ ਇਸ ਮੁੱਦੇ ਦਾ ਵਿਰੋਧ ਕਰਨ ਦਾ ਕੋਈ ਤੁੱਕ ਹੀ ਨਹੀਂ ਬਣਦਾ ਕਿਉਂਕਿ ਇਹ ਮੁੱਦਾ ਧਰਮਾਂ ਦੇ ਮਹੱਤਵ ਅਤੇ ਪਰੰਪਰਾਵਾਂ ਨੂੰ ਪ੍ਰਚੱਲਿਤ ਕਰਨ ਦਾ ਹੈ ਆਗੂਆਂ ਕੋਲ ਰਾਜਨੀਤੀ ਕਰਨ ਨੂੰ ਹੋਰ ਬਹੁਤ ਸਾਰੇ ਮੁੱਦੇ ਹਨ, ਪਰ ਵਿਡੰਬਨਾ ਦੀ ਗੱਲ ਹੈ ਕਿ ਆਗੂਆਂ ਦੀ ਇੱਕ ਹੀ ਸੋਚ, ਕਿ ਹਰ ਗੱਲ ਦਾ ਵਿਰੋਧ ਕਰੋ, ਵਾਲੀ ਬਣਦੀ ਜਾ ਰਹੀ ਹੈ ਕੀ ਉਨ੍ਹਾਂ ’ਚ ਇਹ ਕਹਿਣ ਦੀ ਹਿੰਮਤ ਹੈ ਕਿ ਉਹ ਸ੍ਰੀਰਾਮ ਨੂੰ ਪੂਰਨ ਤੌਰ ’ਤੇ ਅਸਵੀਕਾਰ ਕਰਦੇ ਹਨ? ਭਾਰਤ ਦੀ ਪਛਾਣ ਦਾ ਮੂਲ ਤੱਤ ਰਾਮ ਨਹੀਂ ਤਾਂ ਹੋਰ ਕੀ ਹੈ? ਜੇਕਰ ਇਨ੍ਹਾਂ ਅਤੇ ਇਸ ਤਰ੍ਹਾਂ ਦੇ ਹੋਰ ਸਵਾਲਾਂ ਦਾ ਜਵਾਬ ਉਹ ਨਹੀਂ ਦੇਣਾ ਚਾਹੁੰਦੇ ਤਾਂ ਲੋਕ-ਜੀਵਨ ਦੀਆਂ ਮਾਨਤਾਵਾਂ, ਰਾਸ਼ਟਰੀ ਪਰੰਪਰਾਵਾਂ ਅਤੇ ਪ੍ਰੇਰਨਾ ਪੁਰਸ਼ਾਂ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। (When did Rama return?)

ਭਾਰਤ ਦੇ ਇਤਿਹਾਸ ਅਤੇ ਪੁਰਾਣ ’ਚ ਭਾਰਤ ਦੀ ਅਧਿਆਤਮਿਕ ਵਿਚਾਰਧਾਰਾ ਵਿਚ ਅਤੇ ਇਸ ਦੇ ਜਨ-ਮਨ ’ਚ ਰਾਮ ਜਿਸ ਡੂੰਘਾਈ ਨਾਲ ਰਚੇ-ਵੱਸੇ ਹਨ, ਉਹ ਖੁਦ ਹੀ ਇਸ ਗੱਲ ਦਾ ਸਬੂਤ ਹੈ ਕਿ ਰਾਮ ਦੇ ਬਿਨਾਂ ਭਾਰਤ ਦੀ ਹੋਂਦ ਦੀ ਵੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਈ ਹਜ਼ਾਰਾਂ ਸਾਲ ਪਹਿਲਾਂ, ਜਦੋਂ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ’ਚ ਸ਼ਾਸਕ ਸਿਰਫ ਜੇਤੂ ਸਨ, ਜੋ ਆਮ ਤੌਰ ’ਤੇ ਕਰੂਰ ਹੋਇਆ ਕਰਦੇ ਸਨ, ਉਸ ਸਮੇਂ ਰਾਮ ਨੇ ਮਾਨਵਤਾ, ਤਿਆਗ ਅਤੇ ਨਿਆਂ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਉਨ੍ਹਾਂ ਦਾ ਸਨਮਾਨ ਇਸ ਲਈ ਨਹੀਂ ਕੀਤਾ ਜਾਂਦਾ ਕਿ ਉਹ ਬਾਹਰੀ ਦੁਨੀਆ ਦੇ ਜੇਤੂ ਸਨ, ਉਹ ਅੰਦਰੂਨੀ ਜੀਵਨ ਦੇ ਜੇਤੂ ਹਨ, ਕਿਉਂਕਿ ਉਹ ਮੁਸ਼ਕਲ ਹਾਲਾਤਾਂ ’ਚ ਡੋਲਦੇ ਨਹੀਂ ਹਨ ਰਾਵਣ ਨੂੰ ਮਾਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ ’ਚ ਕਰੋਧ ਨਹੀਂ ਦਿਸਦਾ, ਉਹ ਡਿੱਗੇ ਹੋਏ ਰਾਵਣ ਦੀ ਲਾਸ਼ ਕੋਲ ਆਉਂਦੇ ਹਨ ਅਤੇ ਉਨ੍ਹਾਂ ਨੂੰ ਜੋ ਕੰਮ ਕਰਨਾ ਪਿਆ, ਉਸ ਲਈ ਪਛਤਾਵਾ ਕਰਦੇ ਹਨ। (Sri Ram)

ਭਾਰਤ ਨੇ ਦੂਜੇ ਸੁਪਰ ਓਵਰ ’ਚ ਜਿੱਤਿਆ ਤੀਜਾ ਟੀ20 ਮੁਕਾਬਲਾ, ਅਫਗਾਨਿਸਤਾਨ ’ਤੇ ਕੀਤਾ ਕਲੀਨ ਸਵੀਪ

ਸਮਭਾਵ ਰੱਖਣ ਵਾਲੇ ਰਾਮ ਸਮੱਗਰਤਾ ਅਤੇ ਆਤਮ-ਤਿਆਗ ਦਾ ਜੀਵਨ ਜਿਉਂਦੇ ਹੋਏ ਇੱਕ ਉਦਾਹਰਨ ਪੇਸ਼ ਕਰਦੇ ਹਨ, ਉਹ ਆਪਣੀ ਪਰਜਾ ਲਈ ਆਪਣੀ ਖੁਸ਼ੀ ਤਿਆਗਣ ਲਈ ਤਿਆਰ ਹਨ ਸਭ ਤੋਂ ਵਧ ਕੇ ਮੁਕਤੀ ਨੂੰ ਮਹੱਤਵ ਦੇਣ ਵਾਲੀ ਸੰਸਕ੍ਰਿਤੀ ’ਚ ਉਹ ਨਕਾਰਾਤਮਕਤਾ, ਸਵਾਰਥ ਅਤੇ ਅਧਰਮਤਾ ਤੋਂ ਉੁਪਰ ਉੱਠ ਕੇ ਸੁਤੰਤਰਤਾ ਦੇ ਪ੍ਰਤੀਕ ਹਨ ਸਾਰ ਇਹ ਹੈ ਕਿ, ਰਾਮ ਜੀ ਦਾ ਜੀਵਨ ਉੱਤਮ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇੱਕ ਅਸਾਧਾਰਨ ਜੀਵਨ ਜੀਵਿਆ ਹੈ ਇਸੇ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ ਕਿਹਾ ਜਾਂਦਾ ਹੈ ਅਤੇ ਜੇਕਰ ਰਾਮਰਾਜ ਨੂੰ ਇੱਕ ਆਦਰਸ਼ ਦੇ ਰੂਪ ’ਚ ਰੱਖਿਆ ਜਾਂਦਾ ਹੈ, ਤਾਂ ਇਸ ਲਈ ਕਿਉਂਕਿ ਉਹ ਇੱਕ ਨਿਆਂਪੂਰਨ ਰਾਜ ਦਾ ਪ੍ਰਤੀਕ ਹੈ ਅੱਜ ਅਸੀਂ ਭਾਰਤ ਨੂੰ ਉਹੀ ਬਣਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਰਾਮਾਇਣ ਅੱਜ ਵੀ ਲਗਾਤਾਰ ਪ੍ਰਾਸੰਗਿਕ ਬਣੀ ਹੋਈ ਹੈ। (Sri Ram)

ਰਾਮ ਦਾ ਚਰਿੱਤਰ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਸਮਾਜ ਕਦੇ ਜਾਤੀ ਅਤੇ ਰੰਗ ਦੇ ਆਧਾਰ ’ਤੇ ਵੰਡਿਆ ਨਹੀਂ ਸੀ ਸੰਪੂਰਨ ਸਮਾਜ ਹੀ ਭਾਈਚਾਰੇ ਅਤੇ ਪ੍ਰੇਮ ਦੇ ਤਾਣੇ-ਬਾਣੇ ਨਾਲ ਬਣਿਆ ਹੋਇਆ ਸੀ ਸ੍ਰੀਰਾਮ ਕਦਮ-ਕਦਮ ’ਤੇ ਆਪਣੇ ਕਾਰਜਾਂ ਨਾਲ ਏਕਤਾ ਅਤੇ ਸਮਰਸਤਾ ਅਤੇ ਅਭੇਦਤਾ ਦਾ ਸੰਦੇਸ਼ ਦੇ ਰਹੇ ਹਨ ਸ਼ਬਰੀ ਦੇ ਜੂਠੇ ਬੇਰਾਂ ਦਾ ਰਾਮ ਜੀ ਵੱਲੋਂ ਖਾਧਾ ਜਾਣਾ ਰਾਮ ਜੀ ਦੇ ਅਭੇਦ ਦ੍ਰਿਸ਼ਟੀ ਅਤੇ ਸਮਰਸਤਾ ਦੇ ਮਹਾਂਭਾਵ ਦੀ ਸਭ ਤੋਂ ਅਦਭੁੱਤ ਅਤੇ ਸ੍ਰੇਸ਼ਠ ਉਦਾਹਰਨ ਹੈ ਅਸਲ ਵਿਚ ਭਾਰਤ ਦੀ ਖੁਸ਼ਹਾਲ ਪਰੰਪਰਾ ਅਤੇ ਸੰਸਕ੍ਰਿਤੀ ’ਚ ਭਗਵਾਨ ਸ੍ਰੀਰਾਮ ਨਿਸ਼ਚਿਤ ਹੀ ਸਮਾਜਿਕ ਸਮਰਸਤਾ ਦੇ ਸਭ ਤੋਂ ਵੱਡੇ ਪ੍ਰਤੀਕ ਹਨ। (Sri Ram)

IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ

ਭਗਵਾਨ ਰਾਮ ਜੀ ਦੇ ਜੀਵਨ ਆਦਰਸ਼ਾਂ ਤੋਂ ਕਾਫੀ ਕੁਝ ਸਿੱਖਣ ਦਾ ਸਮਾਂ ਹੈ ਰਾਮ ਜੀ ਦੀ ਸਵੀਕਾਰਤਾ ਸਦੀਆਂ ਤੋਂ ਰਹੀ ਕਿਉਂਕਿ ਵਸੁੂਧੈਵ ਕੁਟੁੰਬਕਮ ਦੀ ਕਪਲਨਾ ਰਾਮ ਦੀ ਪਰੰਪਰਾ ਹੈ ਰਾਮ ਮਰਿਆਦਾ ਦੇ ਸ਼੍ਰੋਮਣੀ ਹਨ ਦੁਨੀਆ ਦੀਆਂ ਸਾਰੀਆਂ ਚੰਗੀ ਚੀਜ਼ਾਂ ਦੇ ਮਾਨਕ ਰਾਮ ਹੀ ਹਨ ਸਹਿਜ਼ਤਾ, ਸਰਲਤਾ ਹੀ ਰਾਮ ਹੈ ਰਾਮ ਜੀ ਦੇ ਵਿਚਾਰਾਂ ਦਾ ਅਨੁਸਰਨ ਕੀਤੇ ਬਿਨਾਂ ਖੁਦ ਵਿਅਕਤੀ ਕੁਝ ਨਹੀਂ ਕਰ ਸਕਦਾ ਅੱਜ ਫਿਰ ਉਹੀ ਸ੍ਰੀਰਾਮ ਅਯੁੱਧਿਆ ’ਚ ਭਾਰਤ ਦੀ ਰਾਜਨੀਤੀ ਦੇ ਆਦਰਸ਼ ਰਾਮਰਾਜ ਦੀ ਕਲਪਨਾ ਨੂੰ ਸਾਕਾਰ ਦੇਖਣ ਲਈ ਆਪਣੇ ਵੈਭਵ ਦੇ ਨਾਲ ਆਪਣੀ ਜਨਮਭੂਮੀ ’ਤੇ ਨਵੇਂ ਰੂਪ ਦੇ ਨਾਲ ਮੁੜ ਬਿਰਾਜਮਾਨ ਹੋ ਰਹੇ ਹਨ ਤਾਂ ਸਮੁੱਚੀ ਮਾਨਵਜਾਤੀ ਲਈ ਭਾਰਤ ਵੱਲੋਂ ਨਿਅਤੀ ਦਾ ਇਹ ਸੰਦੇਸ਼ ਸੁਣਿਆ ਅਤੇ ਸੁਣਾਇਆ ਜਾਣਾ ਹੀ ਚਾਹੀਦਾ ਹੈ ਕਿ ਰਾਮ ਸਾਰਿਆਂ ਦੇ ਹਨ, ਸਾਰੇ ਲੋਕ ਰਾਮ ਦੇ ਹੀ ਹਨ। (Sri Ram)