ਭਾਰਤ ਨੇ ਦੂਜੇ ਸੁਪਰ ਓਵਰ ’ਚ ਜਿੱਤਿਆ ਤੀਜਾ ਟੀ20 ਮੁਕਾਬਲਾ, ਅਫਗਾਨਿਸਤਾਨ ’ਤੇ ਕੀਤਾ ਕਲੀਨ ਸਵੀਪ

INDVsAFG

ਕਪਤਾਨ ਰੋਹਿਤ ਸ਼ਰਮਾ ਦਾ ਟੀ20 ’ਚ 5ਵਾਂ ਸੈਂਕੜਾ | INDVsAFG

  • ਰਿੰਕੂ ਸਿੰਘ ਨਾਲ ਕੀਤੀ 150 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ | INDVsAFG

ਬੈਂਗਲੁਰੂ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਨੇ ਕਲੀਨ ਸਵੀਪ ਕਰ ਲਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਲੜੀ ਦਾ ਤੀਜਾ ਅਤੇ ਆਖਿਰੀ ਟੀ20 ਮੁਕਾਬਲਾ ਅੱਜ ਬੈਂਗਲੁਰੂ ਦੇ ਐੱਮ ਚਿੰਨਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਨੇ ਆਪਣੇ 20 ਓਵਰਾਂ ’ਚ 212 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਵਿੱਚ ਕlਪਤਾਨ ਰੋਤਿਹ ਸ਼ਰਮਾ ਦਾ ਤੂਫਾਨੀ ਸੈਂਕੜਾ ਵੀ ਸ਼ਾਮਲ ਸੀ। ਰੋਹਿਤ ਨੇ ਰਿੰਕੂ ਸਿੰਘ ਨਾਲ 150 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ। (INDVsAFG)

IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ

ਰੋਹਿਤ ਨੇ ਨਾਬਾਦ 121 ਦੌੜਾਂ ਬਣਾਇਆਂ। ਜਦਕਿ ਰਿੰਕੂ ਸਿੰਘ ਨੇ ਨਾਬਾਦ 69 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਰਹੀ। ਅਫਗਾਨਿਸਤਾਨ ਨੂੰ ਗੁਰਬਾਜ ਅਤੇ ਕਪਤਾਨ ਜਾਦਰਾਨ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵੇਂ ਅਰਧਸੈਂਕੜੇ ਜੜ ਕੇ ਆਊਟ ਹੋਏ। ਭਾਰਤੀ ਟੀਮ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਨੂੰ 1 ਵਿਕਟ ਮਿਲੀ। ਪਰ ਮੈਚ ਦੇ ਟਾਈ ਰਹਿਣ ਦੇ ਬਾਵਜੂਦ ਸੁਪਰ ਓਵਰ ਖੇਡਿਆ ਗਿਆ। ਇਹ ਟੀ20 ਇਤਿਹਾਸ ਦਾ ਪਹਿਲਾ ਮੁਕਾਬਲਾ ਸੀ, ਜਿਸ ਵਿੱਚ 2 ਸੁਪਰ ਓਵਰ ਖੇਡੇ ਗਏ। ਪਹਿਲਾ ਸੁਪਰ ਓਵਰ ਵੀ ਡਰਾਅ ਰਿਹਾ ਸੀ। ਪਰ ਦੂਜੇ ਸੁਪਰ ਓਵਰ ‘ਚ ਭਾਰਤ ਨੇ ਅਫਗਾਨਿਸਤਾਨ ਨੂੰ ਹਰਾ ਦਿੱਤਾ। (INDVsAFG)

ਭਾਰਤ ਦੇੇ 212 ਦੌੜਾਂ ਦੇ ਜਵਾਬ ‘ਚ ਅਫਗਾਨਿਸਤਾਨ ਨੇ ਵੀ 212 ਦੌੜਾਂ ਦਾ ਸਕੋਰ ਬਣਾਇਆ ਜਿਸ ਕਰਕੇ ਸੁਪਰ ਓਵਰ ਦੀ ਜ਼ਰੂਰਤ ਪਈ। ਪਹਿਲਾ ਸੁਪਰ ਵੀ ਟਾਈ ਰਿਹਾ। ਜਦਕਿ ਦੂਜੇ ਸੁਪਰ ਓਵਰ ‘ਚ ਭਾਰਤ ਨੇ 11 ਦੌੜਾਂ ਬਣਾਇਆਂ ਸਨ ਅਤੇ ਅਫਗਾਨਿਸਤਾਨ ਨੂੰ 12 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਅਫਗਾਨਿਸਤਾਨ ਨੇ ਆਪਣੀਆਂ ਸ਼ੁਰੂਆਤੀ ਦੋਵੇਂ ਵਿਕਟਾਂ ਗੁਆ ਕੇ ਮੈਚ ਗੁਆ ਦਿੱਤਾ। ਅਤੇ ਭਾਰਤ ਨੇ 10 ਦੌੜਾਂ ਨਾਲ ਇਹ ਮੈਚ ਸੁਪਰ ਜਿੱਤ ਕੇ ਮੈਚ ਦੇ ਨਾਲ-ਨਾਲ ਇਹ ਲੜੀ ‘ਚ ਵੀ ਕਲੀਨ ਸਵੀਪ ਕਰ ਲਿਆ।

ਰੋਹਿਤ ਸ਼ਰਮਾ ਦਾ ਟੀ20 ’ਚ 5ਵਾਂ ਸੈਂਕੜਾ | INDVsAFG

ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਟੀ20 ਦਾ ਸਭ ਤੋਂ ਜ਼ਿਆਦਾ ਦਾ ਸਕੋਰ ਬਣਾਇਆ। ਰੋਹਿਤ ਸ਼ਰਮਾ ਦਾ ਟੀ20 ਫਾਰਮੈਟ ’ਚ ਇਹ 5ਵਾਂ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਗਲੇਨ ਮੈਕਸਵੈੱਲ ਨੇ 4 ਅਤੇ ਸੂਰਿਆ ਕੁਮਾਰ ਯਾਦਵ ਨੇ ਵੀ 4 ਸੈਂਕੜੇ ਜੜੇ ਹਨ। ਰੋਹਿਤ ਦਾ ਇਹ 5 ਵਾਂ ਸੈਂਕੜਾ ਹੈ। (INDVsAFG)