ਸਭ ਮੁਸ਼ਕਲਾਂ ਤੋਂ ਮੁਕਤੀ ਦਾ ਆਧਾਰ ਹੈ ਰਾਮ-ਨਾਮ (Ram Naam)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੀਵ ’ਤੇ ਮਾਲਕ ਦੀ ਰਹਿਮਤ ਹੁੰਦੀ ਹੈ ਤਾਂ ਜੀਵ ਸਤਿਸੰਗ ਵਿਚ ਚੱਲ ਕੇ ਆਉਦਾ ਹੈ ਉਸ ’ਤੇ ਪਰਮ ਪਿਤਾ ਪਰਮਾਤਮਾ ਦਾ ਰਹਿਮੋ-ਕਰਮ ਵਰਸਦਾ ਹੈ ਜੋ ਜੀਵ ਸੁਣ ਕੇ ਅਮਲ ਕਰਦਾ ਹੈ, ਉਹ ਜੀਵ ਪੂਰਾ ਫਾਇਦਾ ਉਠਾ ਲੈਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਵਿਚ ਆਉਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਘੋਰ ਕਲਿਯੁਗ ਵਿਚ ਆਪਣੇ ਮਤਲਬ, ਖੁਦਗਰਜ਼ੀ ਲਈ ਲੋਕ ਹਰ ਹੱਦ ਤੋਂ ਡਿੱਗ ਰਹੇ ਹਨ ਅਜਿਹੇ ਖੁਦਗਰਜ਼ ਜ਼ਮਾਨੇ ਵਿਚ ਸਤਿਸੰਗ ਵਿਚ ਆਉਣਾ ਆਤਮਾ ਲਈ ਸੰਜੀਵਨੀ ਹੈ ਚਾਰੇ ਪਾਸੇ ਮਨ ਦੀ ਖੁਰਾਕ ਹੈ ਹਰ ਪਾਸੇ ਲੋਕ ਮਨਮਤੇ ਹੀ ਚਲਦੇ ਨਜ਼ਰ ਆ ਰਹੇ ਹਨ ਅਜਿਹੇ ਵਿਚ ਰਾਮ-ਨਾਮ (Ram Naam) ਹੀ ਜੀਵ ਦੀ ਰੱਖਿਆ ਕਰਦਾ ਹੈ ਅਤੇ ਉਹ ਰਾਮ-ਨਾਮ ਸਤਿਸੰਗ ਵਿਚ ਆਉਣ ਨਾਲ ਪ੍ਰਾਪਤ ਹੁੰਦਾ ਹੈ।
ਸਤਿਸੰਗ ਵਿਚ ਆਉਣਾ ਕੋਈ ਸੌਖਾ ਕੰਮ ਨਹੀਂ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਵਿਚ ਆਉਣ ਨਾਲ ਜੀਵ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਨ ਵਿਚ ਕੀ-ਕੀ ਚੀਜ਼ਾਂ ਛੱਡਣੀਆਂ ਹਨ? ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ? ਇਨ੍ਹਾਂ ਬਾਰੇ ਆਪਣੇ-ਆਪ ਜੀਵ ਨੂੰ ਸਮਝ ਨਹੀਂ ਆਉਦੀ ਇਹ ਤਾਂ ਹੀ ਸੰਭਵ ਹੈ ਜਦੋਂ ਜੀਵ ਬਚਨਾਂ ’ਤੇ ਅਮਲ ਕਰੇ ਜਦੋਂ ਤੱਕ ਜੀਵ ਬਚਨਾਂ ’ਤੇ ਅਮਲ ਨਹੀਂ ਕਰਦਾ, ਸਤਿਸੰਗ ਨਹੀਂ ਸੁਣਦਾ ਉਦੋਂ ਤੱਕ ਉਸਨੂੰ ਕੋਈ ਸਮਝ ਨਹੀਂ ਆਉਦੀ ਇਸ ਸੰਸਾਰ ਵਿਚ ਰਾਮ-ਨਾਮ ਤੋਂ ਇਲਾਵਾ ਸਭ ਕੁਝ ਨਾਸ਼ਵਾਨ ਹੈ ਚਲਦੇ-ਚਲਦੇ ਕਦੋਂ ਇਨਸਾਨ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ, ਕਦੋਂ ਉਸ ਮਾਲਕ ਦਾ ਸੱਦਾ ਆ ਜਾਵੇ, ਕੋਈ ਭਰੋਸਾ ਨਹੀਂ ਇਸ ਲਈ ਉਸਦਾ ਸੱਦਾ ਆਉਣ ਤੋਂ ਪਹਿਲਾਂ ਸੇਵਾ-ਸਿਮਰਨ ਕਰੇ ਤਾਂ ਇਨਸਾਨ ਦੀਆਂ ਚਿੰਤਾਵਾਂ, ਗ਼ਮ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਜ ਸੰਸਾਰ ਵਿੱਚ ਲੋਕ ਗ਼ਮਗੀਨ ਚਿੰਤਾਗ੍ਰਸਤ ਹਨ ਪਰੇਸ਼ਾਨੀ ਦੇ ਇਸ ਆਲਮ ਵਿਚ ਇਨਸਾਨ ਇਹ ਸੋਚਣ ਲੱਗਦਾ ਹੈ ਕਿ ਉਹ ਕੀ ਕਰੇ, ਕਿੱਥੇ ਜਾਵੇ? ਇਨਸਾਨ ਬੇਚੈਨ ਹੁੰਦਾ ਹੈ, ਤੜਫ਼ਦਾ ਹੈ ਤੜਫ਼ਦੇ ਹੋਏ ਇਨਸਾਨ ਦਾ ਆਧਾਰ, ਜੋ ਉਸਨੂੰ ਬੇਚੈਨੀ ਤੋਂ ਬਚਾ ਸਕੇ, ਉਹ ਆਧਾਰ ਰਾਮ ਦਾ ਨਾਮ ਹੈ ਇਸ ਤੋਂ ਬਿਨਾਂ ਪਰੇਸ਼ਾਨੀਆਂ ’ਚੋਂ ਨਿੱਕਲਣਾ ਮੁਸ਼ਕਿਲ ਹੈ ਜਿਉ-ਜਿਉ ਇਨਸਾਨ ਕੰਮ-ਧੰਦਾ ਕਰਦਾ ਹੈ, ਭੌਤਿਕਤਾਵਾਦ ਵਿਚ ਉਲਝਦਾ ਹੈ ਤਾਂ ਆਪਣੇ ਚਾਰੇ ਪਾਸੇ ਦਾ ਮੱਕੜਜਾਲ ਮਜ਼ਬੂਤ ਕਰਦਾ ਜਾਂਦਾ ਹੈ ਅਤੇ ਇੰਨਾਫਸ ਜਾਂਦਾ ਹੈ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੋਂ ਬਹੁਤ ਦੂਰ ਹੋ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ