Punjab

International Yoga Day: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਤੇ ਡੀਸੀ ਨੇ ਕੀਤਾ ਯੋਗ ਅਭਿਆਸ
AAP Statewide Protest Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣ ਵਾਲੀ ਫਰਜ਼ੀ ਵੀਡੀਓ ਫੈਲਾ ਕੇ ਅਕਾਲੀ ਦਲ ਦੀਆਂ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਆਪ ਨੇ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ
PSPCL Recruitment: ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
Punjab Widow Financial Assistance: ਵਿਧਵਾ ਅਤੇ ਨਿਆਸ਼ਰਿਤ ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਸਹਾਰਾ; 305 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ
Kapurthala Crime News: ਕਪੂਰਥਲਾ ਦੇ ਵਿਆਹ ਸਮਾਗਮ ’ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਨੌਜਵਾਨ ਦਾ ਹੱਥ ਵੱਢਿਆ

Saint Dr MSG: ਆਪਣੇ ਫਰਜ਼ਾਂ ਨੂੰ ਨਿਭਾਓ, ਪਰ ਅਤਿ ਨਹੀਂ ਹੋਣੀ ਚਾਹੀਦੀ

Sach Kahoon Punjabi Desk Picture
Published On

ਰੂਹਾਨੀਅਤ: ਆਪਣੇ ਫਰਜ਼ਾਂ ਨੂੰ ਨਿਭਾਓ, ਪਰ ਅਤਿ ਨਹੀਂ ਹੋਣੀ ਚਾਹੀਦੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆ ’ਚ ਸੁਖੀ ਰਹਿ ਸਕਦਾ ਹੈ ਪਰਮਾਨੰਦ ਦੀ ਲੱਜ਼ਤ ਲੈ ਸਕਦਾ ਹੈ, ਪਰ ਉਸ ਲਈ ਸਤਿਸੰਗ ’ਚ ਆਉਣਾ ਅਤੇ ਸੁਣ ਕੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਸਤਿਸੰਗ ’ਚ ਆਵੇਗਾ ਤਾਂ ਸੁਣੇਗਾ ਅਤੇ ਸੁਣੇਗਾ ਤਾਂ ਅਮਲ ਕਰ ਸਕੇਗਾ

ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਸਤਿਸੰਗ ਸੁਣੋ ਅਤੇ ਅਮਲ ਕਰੋ ਸੁਣ ਕੇ ਜਦੋਂ ਤੱਕ ਇਨਸਾਨ ਅਮਲ ਨਹੀਂ ਕਰਦਾ ਤਦ ਤੱਕ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਦਿਖਾਵੇ, ਢੋਂਗ ਨਾਲ ਕਦੇ ਵੀ ਮਾਲਕ ਖੁਸ਼ ਨਹੀਂ ਕੀਤਾ ਜਾ ਸਕਦਾ ਦਿਮਾਗ ਕਿਤੇ ਹੋਰ, ਕਰਨਾ ਕੁਝ ਹੋਰ ਅਤੇ ਦਿਖਾਵਾ ਕੁਝ ਹੋਰ, ਅਜਿਹਾ ਆਦਮੀ ਕਦੇ ਵੀ ਪਰਮਾਤਮਾ ਨੂੰ ਨਹੀਂ ਪਾ ਸਕਦਾ ਦੁਨੀਆਂ ਵਾਲੇ ਵੀ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਮਾਲਕ ਦੀ ਦਰਗਾਹ ’ਚ ਵੀ ਉਸ ਨੂੰ ਧਿਰਕਾਰ ਦਿੱਤਾ ਜਾਂਦਾ ਹੈ ਇਸ ਲਈ ਉਸ ਇੱਕ ਦੇ ਬਣੋ, ਜੋ ਇੱਕ ਸੀ, ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੈ ਅੱਲ੍ਹਾ, ਵਾਹਿਗੁਰੂ, ਹਰੀ, ਖੁਦਾ, ਰਾਮ, ਪਰਮਾਤਮਾ, ਸਤਿਗੁਰੂ ਉਸ ਦੇ ਕਰੋੜਾਂ ਨਾਂਅ ਹਨ।

ਇਹ ਵੀ ਪੜ੍ਹੋ: Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

Saint Dr MSG ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰੂਹਾਨੀਅਤ ’ਚ ਇੱਕ ਰਸ ਹੋਣਾ ਪੈਂਦਾ ਹੈ, ਇੱਕੋ ਜਿਹਾ ਰਹਿਣਾ ਪੈਂਦਾ ਹੈ ਮਾਲਕ ਲਈ ਤੜਫ਼ਦੇ ਹੋ ਤਾਂ ਮਾਲਕ ਲਈ ਹੀ ਤੜਫ਼ੋ ਯਾਰੀ , ਦੋਸਤੀ ਜਾਂ ਦੁਨਿਆਵੀ ਇਸ਼ਕ ਤੋਂ ਬਚਣਾ ਪਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨਾਲ ਪਿਆਰ ਨਾ ਕਰੋ ਪਿਆਰ ਕਰੋ ਬੇਗਰਜ਼, ਨਿਹਸਵਾਰਥ, ਪਿਆਰ ਕਰੋ ਜਿਸ ਰਿਸ਼ਤੇ ਲਈ ਜੁੜੇ ਹੋ, ਭੈਣ-ਭਾਈ ਦਾ ਰਿਸ਼ਤਾ, ਪਤੀ-ਪਤਨੀ ਦਾ, ਮਾਂ-ਬੇਟੇ ਦਾ ਰਿਸ਼ਤਾ ਇਨ੍ਹਾਂ ਰਿਸ਼ਤਿਆਂ ਲਈ ਜੋ ਵੀ ਤੁਹਾਡੇ ਫਰਜ਼ ਹਨ,

ਉਸ ਪਿਆਰ ਨੂੰ ਨਿਭਾਓ ਪਰ ਅਤਿ ਨਹੀਂ ਹੋਣੀ ਚਾਹੀਦੀ ਅਤਿ ਜੇਕਰ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ, ਸਤਿਗੁਰੂ ਦੇ ਪਿਆਰ ’ਚ ਕਰੋ ਉਸ ਨਾਲ ਜਿਉਂ-ਜਿਉਂ ਪਿਆਰ ਕਰਦੇ ਜਾਵੋਗੇ, ਜਿੰਨਾ ਵਧਦਾ ਜਾਵੇਗਾ, ਓਨਾ ਹੀ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਵਧਦੀ ਜਾਵੇਗੀ ਅਤੇ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਜਾਣਗੇ, ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਜਾਓਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts