ਡਿਪਟੀ ਸਪੀਕਰ ਨੇ ਡੇਰਾ ਸੱਚਾ ਸੌਦਾ ’ਤੇ ਦਿੱਤਾ ਵੱਡਾ ਬਿਆਨ, ਸਾਧ-ਸੰਗਤ ਜ਼ਰੂਰ ਪੜ੍ਹੇ ਇਹ ਖਬਰ

ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾਂ ਅੱਗੇ ਰਿਹਾ ਹੈ : ਡਿਪਟੀ ਸਪੀਕਰ

(ਸੱਚ ਕਹੂੰ ਨਿਊਜ਼) ਪਾਉਂਟਾ ਸਾਹਿਬ। ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਨਾਮ ਚਰਚਾ ’ਚ ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਚੌ. ਰਣਬੀਰ ਗੰਗਵਾ (Ranbir Gangwa) ਨੇ ਕਿਹਾ ਕਿ ਮੇਰਾ ਸਬੰਧ ਡੇਰਾ ਸੱਚਾ ਸੌਦਾ (Dera Sacha Sauda) ਨਾਲ ਜਨਮ ਤੋਂ ਹੈ। ਕਿਉਂਕਿ ਮੇਰੇ ਆਪਣੇ ਪਿੰਡ ਗੰਗਵਾ ਦੇ ਅੰਦਰ 1960 ਦੇ ਅੰਦਰ ਡੇਰਾ ਬਣਿਆ ਸੀ ਤੇ ਮੇਰੇ ਮਾਤਾ-ਪਿਤਾ ਉਸੇ ਸਮੇੋਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹਨ। ਜਦੋਂਕਿ ਮੇਰਾ ਜਨਮ ਤਾਂ 1964 ’ਚ ਹੋਇਆ। ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਉੱਥੇ ਜਾ ਕੇ ਡੇਰਾ ਦਾ ਨੀਂਹ ਰੱਖੀ ਸੀ ਤੇ ਜਿੱਥੋਂ ਤੱਕ ਡੇਰਾ ਸੱਚਾ ਸੌਦਾ ਦੀ ਗੱਲ ਹੈ, ਡੇਰਾ ਸੱਚਾ ਸੌਦਾ ਇੱਕ ਖੁੱਲ੍ਹੀ ਕਿਤਾਬ ਹੈ, ਜਿੱਥੇ ਸਿਰਫ ਮਾਨਵਤਾ ਦੀ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਹਮੇਸ਼ਾ ਹੀ ਗੁਰੂ ਸਾਹਿਬਾਨਾਂ ਨੇ ਸਾਧ-ਸੰਗਤ ਨੂੰ ਇਹੀ ਪਾਠ ਪੜ੍ਹਾਇਆ ਹੈ ਕਿ ਮਾਨਵਤਾ ਭਲਾਈ ਹੀ ਪਰਮਾਤਮਾ ਦੀ ਸੇਵਾ ਹੈ। ਜਿਸ ਤਰੀਕੇ ਨਾਲ ਹਰ ਧਰਮ ਇਹ ਕਹਿੰਦਾ ਹੈ ਕਿ ਨਰ ਸੇਵਾ ਨਾਰਾਇਣ ਸੇਵਾ, ਇਸ ਗੱਲ ਨੂੰ ਮੰਨ ਕੇ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਡੇਰਾ ਸੱਚਾ ਸੌਦਾ ਹਮੇਸ਼ਾ ਮਾਨਵਤਾ ਦੀ ਭਲਾਈ ’ਚ ਲੱਗਿਆ ਹੋਇਆ ਹੈ।

ਦੇਸ਼ ਦੇ ਅੰਦਰ ਕਿਤੇ ਵੀ ਕੋਈ ਆਫਤ ਆਉਂਦੀ ਹੈ ਡੇਰਾ ਸੱਚਾ ਸੌਦਾ ਹਮੇਸ਼ਾਂ ਅੱਗੇ ਰਹਿੰਦਾ ਹੈ

ਜਿਵੇਂ ਤੁਸੀਂ ਇੱਥੇ ਦੇਖਿਆ, ਭਾਵੇ ਗਰੀਬ ਲੋੜਵੰਦ ਨੂੰ ਅਨਾਜ ਵੰਡਣ ਦੀ ਗੱਲ ਹੋਵੇ, ਕੰਬਲ ਵੰਡਣ ਦੀ ਗੱਲ ਹੋਵੇ, ਚਾਹੇ ਦੀਨ-ਦੁਖੀਆ ਦੀ ਮੱਦਦ ਕਰਨ ਦੀ ਗੱਲ ਹੋਵੇ, ਸਾਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਦੇਸ਼ ਪਹਿਲਾਂ, ਜਿੱਥੇ ਕਿਤੇ ਵੀ ਦੇਸ਼ ਅੰਦਰ ਕੁਦਰਤੀ ਕੋਈ ਵੀ ਆਫਤ ਆਈ ਤਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਭੈਣ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਖੜੇ ਦਿਖਾਈ ਦੇਣਗੇ।

ਮੈਨੂੰ ਅੱਜ ਵੀ ਯਾਦ ਹੈ ਜਦੋਂ ਸਵ. ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਉਡੀਸਾ ਦੇ ਅੰਦਰ ਭੂਚਾਲ ਵਰਗੀ ਆਫਤ ਆਈ ਤਾਂ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਪੀੜਤਾਂ ਦੀ ਮੱਦਦ ਲਈ ਟਰੱਕਾਂ ’ਚ ਭਰ ਕੇ ਸਮਾਨ, ਦਵਾਈਆਂ ਸਮੇਤ ਰਾਹਤ ਸਮੱਗਰੀ ਭੇਜਾਂਗੇ। ਮੰਤਰਾਲੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਨੂੰ ਰੇਲ ਗੱਡੀ ਭੇਜ ਦਿੰਦੇ ਹਾਂ. ਤੁਸੀਂ ਦੱਸੋ ਕਿੰਨੇ ਡੱਬੇ ਰਾਹਤ ਸਮੱਗਰੀ ਲਈ ਰੇਲਗੱਡੀ ’ਚ ਲਾਏ ਜਾਣ। ਤਾਂ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਜਿੰਨੇ ਵੱਧ ਤੋਂ ਵੱਧ ਡੱਬੇ ਇੰਜਣ ਖਿੱਚ ਸਕਦਾ ਹੈ, ਓਨੇ ਡੱਬੇ ਲਾ ਕੇ ਭੇਜ ਦਿਓ ਤੇ ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਉਸ ਸਮੇਂ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਸੀ ਤਾਂ ਅਸੀਂ ਗਏ ਤੇ ਖੁਦ ਮਹਾਰਾਜ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਖੁਦ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਚ ਰਾਹਤ ਸਮੱਗਰੀ ਭਰਵਾਈ, ਜਿਸ ਦੇ ਅੰਦਰ ਦਵਾਈਆਂ, ਚੌਲ, ਕੱਪੜੇ ਤੇ ਹੋਰ ਜ਼ਰੂਰਤ ਦਾ ਸਮਾਨ ਸੀ।

ਇਹ ਵੀ ਪੜ੍ਹੋ : ਪਾਉਂਟਾ ਸਾਹਿਬ LIVE: ਨਾਮ ਚਰਚਾ ’ਚ ਉਮੜੀ ਸਾਧ-ਸੰਗਤ

ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਉੱਥੇ ਉਡੀਸਾ ’ਚ ਪਹੁੰਚ ਕੇ ਸੇਵਾ ਕੀਤੀ। ਇਸ ਤਰੀਕੇ ਨਾਲ ਗੁਜਰਾਤ ਦੇ ਕੱਛ ਤੇ ਭੁਜ ’ਚ ਭੂਚਾਲ ਸਮੇਂ ਡੇਰਾ ਸੱਚਾ ਸੌਦਾ ਨੇ ਸੈਂਕੜੇ ਪਿੰਡ ਅਡਾਪਟ ਕਰਕੇ ਉਨ੍ਹਾਂ ਨੂੰ ਮੁੜ ਬਣਵਾਇਆ। ਭਾਵੇਂ ਗਰੀਬ ਬੇਟੀਆਂ ਦੀ ਸ਼ਾਦੀ ਕਰਵਾਉਣ ਦੀ ਗੱਲ ਹੋਵੇ, ਭਾਵੇਂ ਦੀਨ ਦੁਖੀਆ ਦੇ ਮਕਾਨ ਬਣਾਉਣ ਦੀ ਗੱਲ ਹੋਵੇ, ਤਾਂ ਇੱਕ ਦਿਨ ਦੇ ਅੰਦਰ ਕੰਪਲੀਟ ਮਕਾਨ ਬਣਾ ਕੇ ਦੇਣਾ, ਇਹ ਸਿਰਫ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਦਿਸ਼ਾ ਨਿਰਦੇਸ਼ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਕਰ ਸਕਦੇ ਹਨ।

ਪੂਜਨੀਕ ਗੁਰੂ ਜੀ ਨੇ ਹਮੇਸ਼ਾ ਇੱਕ ਹੀ ਪਾਠ ਪੜ੍ਹਾਇਆ ਹੈ ਕਿ ਮਾਨਵਤਾ ਦੀ ਭਲਾਈ ਹੀ ਸਭ ਤੋਂ ਵੱਡੀ ਸੇਵਾ ਹੈ, ਕਦੇ ਕਿਸੇ ਦਾ ਦਿਲ ਨਾ ਦੁਖਾਓ, ਸਭ ਨੂੰ ਨਾਲ ਲੇ ਕੈ ਚੱਲੋ। ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਇੱਕ ਤਾਂ ਚੰਗੇ ਸਮਾਜ ਦੇ ਨਿਰਮਾਣ ਲਈ ਤੇ ਇੱਕ ਅੱਛੇ ਦੇਸ਼ ਦੇ ਨਿਰਮਾਣ ਲਈ ਅਹਿਮ ਭੂਮਿਕਾ ਡੇਰਾ ਸੱਚਾ ਸੌਦਾ ਨੇ ਨਿਭਾਈ ਹੈ।

ਸਾਧ-ਸੰਗਤ ਬੁਹਤ ਭਾਗਾਂਵਾਲੀ ਹੈ

ਸਾਧ-ਸੰਗਤ ਬੁਹਤ ਭਾਗਾਂਵਾਲੀ ਹੈ, ਜੋ ਇੱਥੇ ਸਤਿਸੰਗ ’ਚ ਪਹੁੰਚੀ ਹੈ। ਕਿਉਂਕਿ ਬਗੈਰ ਭਾਗਾਂ ਦੇ ਸਤਿਸੰਗ ’ਚ ਆਇਆ ਨਹੀਂ ਜਾ ਸਕਦਾ। ਉਹ ਵੀ ਇਸ ਟਾਈਮ ’ਤੇ ਕਿਉਂਕਿ ਜੋ ਸੱਚ ਦਾ ਰਾਹ ਹੁੰਦਾ ਹੈ, ਉਸ ਦੇ ਅੰਦਰ ਰੁਕਾਵਟਾਂ ਬਹੁਤ ਆਉਂਦੀਆਂ ਹਨ। ਭਾਵੇਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਗੱਲ ਹੋਵੇ, ਭਾਵੇਂ ਸ੍ਰੀਕ੍ਰਿਸ਼ਨ ਜੀ ਦੇ ਸਮੇਂ ਦੀ ਗੱਲ ਹੋਵੇ, ਅਨੇਕ ਤਰ੍ਹਾਂ ਦੀਆਂ ਬੁਰਾਈਆਂ ਵੀ ਲੱਗੀਆਂ ਹਨ, ਰੁਕਾਵਟਾਂ ਵੀ ਆਈਆਂ, ਸਮੇਂ ਦੇ ਨਾਲ-ਨਾਲ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਤਾਂ ਸਮੇਂ ਦੇ ਨਾਲ-ਨਾਲ ਜੋ ਦ੍ਰਿੜ ਯਕੀਨ ਰੱਖਦੇ ਹਨ ਉਨ੍ਹਾਂ ਦਾ ਬੇੜਾ ਮਾਲਕ ਖੁਦ ਪਾਰ ਕਰਦਾ ਹੈ। ਇਹ ਪੂਜਨੀਕ ਗੁਰੂ ਜੀ ਦੇ ਬਚਨ ਵੀ ਹਨ।

ਉਨ੍ਹਾਂ ਕਿਹਾ ਕਿ ਮਾਲਕ ਦੀ ਰਹਿਮਤ ਨਾਲ ਹੀ ਅੱਜ ਮੈਂ ਇੱਥੇ ਆ ਸਕਿਆ ਹਾਂ, ਕਿਉਂਕਿ ਪਹਿਲਾਂ ਮੈਂ ਡੇਰਾ ਸੱਚਾ ਸੌਦਾ ਦੀ ਪੰਜ ਮੈਂਬਰੀ ਕਮੇਟੀ ’ਚ ਸੇਵਾ ਕਰਦਾ ਸੀ। ਉਸ ਤੋਂ ਬਾਅਦ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਗੱਲ ਹੋਵੇ, ਭਾਵੇਂ ਐਮਐਲਏ ਦੀ ਗੱਲ ਹੋਵੇ, ਭਾਵੇਂ ਐਮੀਪੀ ਦੀ ਗੱਲ ਹੋਵੇ, ਤਾਂ ਹੁਣ ਡਿਪਟੀ ਸਪੀਕਰ ਦੇ ਅਹੁਦੇ ’ਤੇ ਹਾਂ, ਇਹ ਸਾਰੀ ਦੀ ਸਾਰੀ ਰਹਿਮਤ ਉਸ ਮਾਲਕ, ਉਸ ਦਾਤਾ ਦੀ ਹੈ। ਉਸਦੀ ਰਹਿਮਤ ਦੇ ਬਗੈਰ ਤੁਹਾਨੂੰ ਕੁਝ ਨਹੀਂ ਮਿਲ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ