ਪਾਉਂਟਾ ਸਾਹਿਬ LIVE: ਨਾਮ ਚਰਚਾ ’ਚ ਉਮੜੀ ਸਾਧ-ਸੰਗਤ

ਪਾਉਂਟਾ ਸਾਹਿਬ (ਐੱਮ. ਕੇ. ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੀ ਸਾਧ ਸੰਗਤ ਵੱਲੋਂ ਸੂਬਾ ਪੱਧਰੀ ਵਿਸ਼ਾਲ ਨਾਮ ਚਰਚਾ ਪਾਉਂਟਾ ਸਾਹਿਬ ਦੇ ਪਿੰਡ ਬੰਕੂਆ ਵਿਖੇ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਉਮੜੀ ਹੈ ਤੇ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਹਾਲਾਂਕਿ ਸਵੇਰ ਤੋਂ ਪੈ ਰਿਹਾ ਮੀਂਹ ਵੀ ਸਾਧ-ਸੰਗਤ ਨੂੰ ਨਹੀਂ ਰੋਕ ਸਕਿਆ ਤੇ ਸਾਧ-ਸੰਗਤ ਦਾ ਪੈਂਦੇ ਮੀਂਹ ’ਚ ਵੀ ਆਉਣਾ ਜਾਰੀ ਰਿਹਾ। ਨਾਮ ਚਰਚਾ ਦੀ ਸ਼ੁਰੂਆਤ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਾਰਾ ਦੇ ਪਵਿੱਤਰ ਨਾਅਰੇ ਨਾਲ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਕਵੀਰਾਜ ਵੀਰਾਂ ਵੱਲੋਂ  ਗਾਏ ਜਾ ਰਹੇ  ਭਜਨਾਂ ’ਤੇ ਸਾਧ-ਸੰਗਤ ਨੱਚ ਗਾ ਕੇ ਖੁਸ਼ੀ ਮਨਾ ਰਹੀ ਹੈ। ਆਪਣੇ ਮੁਰਸ਼ਿਦ ਪ੍ਰਤੀ ਸਾਧ-ਸੰਗਤ ਦਾ ਵੱਡਾ ਇਕੱਠ ਠਾਠਾਂ ਮਾਰ ਰਿਹਾ ਹੈ। ਸਾਧ-ਸੰਗਤ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੇਵਾਦਾਰਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ।

ਨਾਮਚਰਚਾ ਦੌਰਾਨ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਿਸ਼ਵ ਭਰ ਵਿੱਚ ਕੀਤੇ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾਵੇਗੀ।

ਤਸਵੀਰਾਂ : ਐਮ. ਕੇ ਸ਼ਾਇਨਾ
ਤਸਵੀਰਾਂ : ਐਮ. ਕੇ ਸ਼ਾਇਨਾ

ਨਾਮ ਚਰਚਾ ਦੌਰਾਨ ਕੀਤੇ ਸੁਚੱਜੇ ਪ੍ਰਬੰਧ

ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਾਧ ਸੰਗਤ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਆਉਣ-ਜਾਣ, ਖਾਣ-ਪੀਣ ਦੇ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਵਿਵਸਥਾ ਵੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ