ਕਾਪੀਰਾਈਟ ਵਿਵਾਦ ਕਰਕੇ ਪੰਜਾਬੀ ਗਾਇਕ ਜੈਨੀ ਦਾ ‘ਲੈਟਰ ਟੂ ਸੀਐਮ’ ਬੈਨ

  • ਜੈਨੀ ਦੇ ਬੋਲ : ਸੀਐਮ ਸਾਹਬ ਸਾਡੇ ਘਰ ਉਜੜ ਗਏ ਤੁਸੀਂ ਚੁੱਨੀ ਰੰਗਵਾਈ

(ਸੱਚ ਕਹੂੰ ਨਿਊਜ਼)
ਚੰਡੀਗੜ੍ਹ । ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਕਤਲ ਕੇਸ ’ਚ ਇੰਸਾਫ ਦੀ ਮੰਗ ਕਰਕੇ ਹੋਏ ਪੰਜਾਬੀ ਗਾਇਕਾ ਜੈਨੀ ਜੋਹਲ ਦੇ ਨਵੇਂ ਗਾਣੇ (Letter To CM) ਨੂੰ ਯੂਟਿਊਬ ਨੇ ਬਲੌਕ ਕਰ ਦਿੱਤਾ ਹੈ। ਗਾਣੇ ਦੇ ਬਲੌਕ ਹੋਣ ਦੀ ਵਜ੍ਹਾ ਕਾਪੀਰਾਇਟ ਦਾ ਵਿਵਾਦ ਦੱਸਿਆ ਜਾ ਰਿਹਾ ਹੈ, ਪਰ ਦੱਸੇ ਦੇਈਏ ਕਿ ਗਾਣਾ ਬਲੌਕ ਹੋਣ ਤੋਂ ਪਹਿਲਾਂ ਉਸ ਗਾਣੇ ’ਤੇ 2.32 ਲੱਖ ਲੋਕ ਦੇਖ ਚੁਕੇ ਹਨ। 8 ਅਕਤੂਬਰ ਨੂੰ ਰਿਲੀਜ਼ ਹੋਏ ਜ਼ੈਨੀ ਦੇ ਗੀਤ ਨੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਸੀ l

4.14 ਮਿੰਟਾਂ ਦਾ ਗਾਣਾ

ਜਾਨੀ ਜੌਹਲ ਦਾ ਇਹ ਗੀਤ 8 ਅਕਤੂਬਰ ਸ਼ਨੀਵਾਰ ਨੂੰ ਹੀ ਯੂਟਿਊਬ ‘ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ ‘ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ