Baisakhi Fair Special Trains: ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

Baisakhi Fair Special Trains
Baisakhi Fair Special Trains: ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

ਵਿਸਾਖੀ ਮੇਲੇ ’ਚ ਲੋਕਾਂ ਦੇ ਆਉਣ-ਜਾਣ ਲਈ ਮੇਲਾ ਸਪੈਸ਼ਲ ਰੇਲ ਗੱਡੀਆਂ ਤੇ ਬੱਸਾਂ

(ਸਤਪਾਲ ਥਿੰਦ) ਫ਼ਿਰੋਜ਼ਪੁਰ। Baisakhi Fair Special Trains 13 ਅਪਰੈਲ 2024 ਨੂੰ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ’ਚ ਲੋਕਾਂ ਦੇ ਆਉਣ-ਜਾਣ ਲਈ ਮੇਲਾ ਸਪੈਸ਼ਲ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕਾਂ ਦੇ ਮੇਲੇ ’ਚ ਆਉਣ-ਜਾਣ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9.00 ਵਜੇ, 10.30 ਵਜੇ, 11.55 ਵਜੇ, ਬਾਅਦ ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5.00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫ਼ਿਰੋਜ਼ਪੁਰ ਛਾਉਣੀ ਲਈ ਸਵੇਰੇ 9.40 ਵਜੇ, 11.10 ਵਜੇ, ਬਾਅਦ ਦੁਪਹਿਰ 12.45 ਵਜੇ, 2.40 ਵਜੇ, ਸ਼ਾਮ 4.20 ਵਜੇ ਅਤੇ 6.00 ਵਜੇ ਚੱਲਣਗੀਆਂ।

ਇਹ ਵੀ ਪੜ੍ਹੋ: Punjab School News: ਸਕੂਲਾਂ ਨੂੰ ਜਾਰੀ ਕੀਤੇ ਇਹ ਨਵੇਂ ਹੁਕਮ, ਨਹੀਂ ਮੰਨੇ ਤਾਂ ਹੋਵੇਗੀ ਸਖਤ ਕਾਰਵਾਈ…

ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਵੱਲੋਂ ਵਿਸ਼ੇਸ਼ ਬੱਸਾਂ ਫ਼ਿਰੋਜ਼ਪੁਰ ਛਾਉਣੀ ਤੋਂ ਹੁਸੈਨੀਵਾਲਾ ਲਈ ਸਵੇਰੇ 7:30 ਵਜੇ, 8:45 ਵਜੇ, 10:00 ਵਜੇ, 11:15 ਵਜੇ, ਬਾਅਦ ਦੁਪਹਿਰ 12:30 ਵਜੇ, 1:45 ਵਜੇ, 3:00 ਵਜੇ ਅਤੇ ਸ਼ਾਮ 4:00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਵਾਪਸੀ ਫਿਰੋਜ਼ਪੁਰ ਛਾਉਣੀ ਲਈ ਸਵੇਰੇ 8:30 ਵਜੇ, 9:45 ਵਜੇ, 11:00 ਵਜੇ, ਬਾਅਦ ਦੁਪਹਿਰ 12:15 ਵਜੇ, 1:30 ਵਜੇ, 2:45 ਵਜੇ, 03:00 ਵਜੇ ਅਤੇ ਸ਼ਾਮ 05.00 ਵਜੇ ਚੱਲਣਗੀਆਂ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਤੋਂ ਹੁਸੈਨੀਵਾਲਾ ਲਈ ਸਵੇਰੇ 8:00 ਵਜੇ, 9:00 ਵਜੇ, 9:45 ਵਜੇ, 10:15 ਵਜੇ, 11:30 ਵਜੇ, ਬਾਅਦ ਦੁਪਹਿਰ 12:45 ਵਜੇ, 2:00 ਵਜੇ ਅਤੇ 03:00 ਵਜੇ ਚੱਲਣਗੀਆਂ ਅਤੇ ਵਾਪਸੀ ਹੁਸੈਨੀਵਾਲਾ ਤੋਂ ਫਿਰੋਜ਼ਪੁਰ ਸ਼ਹਿਰ ਲਈ ਸਵੇਰੇ 9:00 ਵਜੇ, 10:00 ਵਜੇ, 10:30 ਵਜੇ, 11:30 ਵਜੇ, 12:45 ਵਜੇ, 02:00 ਵਜੇ, 03:30 ਵਜੇ ਅਤੇ ਸ਼ਾਮ 04:30 ਵਜੇ ਚੱਲਣਗੀਆਂ। ਇਹ ਬੱਸਾਂ ਰਸਤੇ ਦੀਆਂ ਸਵਾਰੀਆਂ ਨੂੰ ਹੁਸੈਨੀਵਾਲਾ ਤੱਕ ਲੈ ਜਾਣ ਤੇ ਵਾਪਸ ਲਿਆਉਣਗੀਆਂ। Baisakhi Fair Special Trains

LEAVE A REPLY

Please enter your comment!
Please enter your name here