ਸੁਪਰੀਮ ਕੋਰਟ ਦੇ ਆਦੇਸ਼ ਦੇ ਖਾਸ ਨੁਕਤੇ

SYL Issue

ਸਤਲੁਜ ਯਮੁਨਾ (SYL) ਲਿੰਕ ਨਹਿਰ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਬੜਾ ਸਖ਼ਤ ਰੁਖ ਅਖਤਿਆਰ ਕੀਤਾ ਹੈ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਨਹਿਰ ਦਾ ਸਰਵੇਖਣ ਕਰਵਾਉਣ ਦੇ ਆਦੇਸ਼ ਦਿੱਤੇ ਹਨ ਦਹਾਕਿਆਂ ਤੋਂ ਸੁਪਰੀਮ ਕੋਰਟ ’ਚ ਚੱਲ ਰਹੇ ਇਸ ਮਾਮਲੇ ’ਚ ਅਦਾਲਤ ਦੀ ਅਜਿਹੀ ਸਖ਼ਤੀ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ ਅਦਾਲਤ ਨੇ ਮਾਮਲੇ ’ਚ ਪੰਜਾਬ ਸਰਕਾਰ ਬਾਰੇ ਰਾਜਨੀਤੀ ਕਰਨ ਦੀ ਗੱਲ ਕਹੀ ਹੈ ਇਸ ਸਖਤੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਅਦਾਲਤ ਨੇ ਵੇਖ ਲਿਆ ਹੈ। (SYL Issue)

ਕਿ ਇਹ ਮਾਮਲਾ ਪੰਜਾਬ ਤੇ ਹਰਿਆਣਾ ਆਪਸੀ ਗੱਲਬਾਤ ਰਾਹੀਂ ਨਹੀਂ ਸੁਲਝਾ ਸਕਦੇ ਨਾਲ ਹੀ ਕੇਂਦਰ ਨੂੰ ਵੀ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਹੈ ਇਹ ਆਦੇਸ਼ ਹਰਿਆਣਾ ਲਈ ਵੱਡੀ ਰਾਹਤ ਲੈ ਕੇ ਆਏ ਹਨ ਅਦਾਲਤੀ ਆਦੇਸ਼ ਦਾ ਸਿਰਫ ਇੱਕ ਬਿੰਦੂ ਪੰਜਾਬ ਦੇ ਹੱਕ ’ਚ ਬੜਾ ਮਜ਼ਬੂਤ ਨਜ਼ਰ ਆ ਰਿਹਾ ਹੈ ਜੋ ਪੰਜਾਬ ਦੀਆਂ ਦਲੀਲਾਂ ਨਾਲ ਵੀ ਕਾਫ਼ੀ ਮੇਲ ਖਾਂਦਾ ਹੈ ਅਦਾਲਤ ਨੇ ਕਿਹਾ ਹੈ ਕਿ ਪੰਜਾਬ ਕੋਲ ਪਾਣੀ ਦੀ ਉਪਲੱਬਧਤਾ ਕਿੰਨੀ ਹੈ ਇਸ ਦੀ ਵੀ ਰਿਪੋਰਟ ਕੀਤੀ ਜਾਵੇ ਪੰਜਾਬ ਅਦਾਲਤ ’ਚ ਵੱਡੀ ਦਲੀਲ ਹੀ ਇਹੀ ਦਿੰਦਾ ਆ ਰਿਹਾ ਹੈ। (SYL Issue)

ਕਿ ਉਸ ਕੋਲ ਵਾਧੂ ਪਾਣੀ ਹੈ ਹੀ ਨਹੀਂ ਫਿਰ ਪਾਣੀ ਹੋਰ ਸੂਬੇ ਨੂੰ ਕਿਵੇਂ ਦਿੱਤਾ ਜਾਵੇ ਅਦਾਲਤੀ ਆਦੇਸ਼ ਦਾ ਬਿੰਦੂ ਪੰਜਾਬ ਲਈ ਫਾਇਦੇਮੰਦ ਹੈ ਬਸ਼ਰਤੇ ਬਦਲੀਆਂ ਹੋਈਆਂ ਸਥਿਤੀਆਂ ’ਚ ਪਾਣੀ ਦੀ ਉਪਲੱਬਧਤਾ ਚਿੰਤਾਜਨਕ ਹੋਵੇ ਇਹ ਗੱਲ ਵਾਕਿਆਈ ਬੜੀ ਅਹਿਮ ਤੇ ਵਜ਼ਨਦਾਰ ਹੈ ਕਿ 50 ਸਾਲ ਪਹਿਲਾਂ ਵਰਗੀ ਸਥਿਤੀ ਅੱਜ ਨਹੀਂ ਰਹੀ ਅਬਾਦੀ ’ਚ ਬੇਸ਼ੁਮਾਰ ਵਾਧਾ ਹੋਇਆ ਹੈ ਪਾਣੀ ਦੀ ਘਰੇਲੂ ਖਪਤ ਦੇ ਨਾਲ-ਨਾਲ ਫਾਲਤੂ ਬਰਬਾਦੀ ਵਧੀ ਹੈ ਪਾਣੀ ਦੀ ਸਿਰਫ ਘਰੇਲੂ ਵਰਤੋਂ ਨਹੀਂ ਹੋ ਰਹੀ ਸਗੋਂ ਆਵਾਜਾਈ ਦੇ ਸਾਧਨਾਂ ਨੂੰ ਧੋਣ ਲਈ ਵੀ ਪਾਣੀ ਵਰਤਿਆ ਜਾਂਦਾ ਹੈ ਸਾਧਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਦੂਜੇ ਪਾਸੇ ਖੇਤੀ ਦਾ ਸਫ਼ਰ ਬਰਾਨੀ ਤੋਂ ਸੇਂਜੂ ਵੱਲ ਹੈ ਜਿੱਥੋਂ ਤੱਕ ਪੰਜਾਬ-ਹਰਿਆਣਾ ਦਾ ਸਬੰਧ ਹੈ ਦੋਵਾਂ ਰਾਜਾਂ ’ਚ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀ ਬਿਜਾਈ ਦਾ ਰੁਝਾਨ ਹੈ ਝੋਨੇ ਹੇਠਲਾ ਰਕਬਾ ਘਟਾਉਣ ’ਚ ਦੋਵੇਂ ਸੂਬੇ ਨਾਕਾਮ ਰਹੇ ਹਨ। (SYL Issue)

ਇਹ ਵੀ ਪੜ੍ਹੋ : World Cup 2023 : ਰਵਿੰਦਰ ਤੇ ਕੋਨਵੇ ਦੇ ਸੈਂਕੜੇ, ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਪਾਣੀ ਦੀ ਮੰਗ ਵਧ ਰਹੀ ਹੈ ਇਸੇ ਤਰ੍ਹਾਂ ਵਰਖਾ ਦੀ ਕਮੀ ਹੋਣ ਨਾਲ ਆਮ ਦਿਨਾਂ ’ਚ ਦਰਿਆਵਾਂ ’ਚ ਪਾਣੀ ਦਾ ਪੱਧਰ ਵੀ ਵਧੀਆ ਨਹੀਂ ਰਿਹਾ ਧਰਤੀ ਹੇਠਲੇ ਪਾਣੀ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਵੱਡੀ ਗਿਣਤੀ ਬਲਾਕਾਂ ਨੂੰ ਬਲੈਕ ਜੋਨ ਐਲਾਨਿਆ ਜਾ ਚੁੱਕਾ ਹੈ ਅਜਿਹੀ ਹਾਲਤ ’ਚ ਦਰਿਆਵਾਂ ’ਚ ਪਾਣੀ ਦੀ ਉਪਲੱਬਧਤਾ ਦੀ ਕਮੀ ਵੀ ਇੱਕ ਨਵਾਂ ਮੁੱਦਾ ਬਣ ਜਾਵੇਗੀ ਕਿਸ ਸੂਬੇ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ ਇਹ ਨਵਾਂ ਮਸਲਾ ਹੋਵੇਗਾ ਜਿਸ ਵਾਸਤੇ ਪਾਣੀ ਦੀਆਂ ਜ਼ਰੂਰਤਾਂ ਦਾ ਵਰਗੀਕਰਨ ਤੇ ਉਸ ਦੀ ਅਹਿਮੀਅਤ ਵਰਗੇ ਬਿੰਦੂ ਚਰਚਾ ਦਾ ਵਿਸ਼ਾ ਬਣਨਗੇ ਅਸਲ ’ਚ ਸਿਆਸੀ ਕਾਰਨ ਕਰਕੇ ਇਹ ਭੂਗੋਲਿਕ ਤੇ ਕੁਦਰਤੀ ਮਹੱਤਵ ਵਾਲਾ ਵਿਸ਼ਾ ਭਾਵਨਾਤਮਕ ਬਣ ਚੁੱਕਾ ਹੈ। (SYL Issue)

ਪਾਣੀ ਦੀ ਵੰਡ ਦੇ ਅਸੂਲਾਂ ਨੂੰ ਕੁਦਰਤੀ ਅਸੂਲਾਂ, ਸਥਾਨਕ ਹਿੱਤਾਂ ਤੇ ਕੌਮੀ ਹਿੱਤਾਂ ਨਾਲ ਜੋੜ ਕੇ ਤੈਅ ਕਰਨਾ ਪੈਣਾ ਹੈ ਦਰਿਆ ਤਾਰਦਾ (ਫਾਇਦਾ ਵੀ ਦਿੰਦਾ) ਵੀ ਹੈ ਤੇ ਡੋਬਦਾ ਵੀ ਹੈ ਪੰਜਾਬ ਹਰਿਆਣਾ ਪਾਣੀ ਕਾਰਨ ਹੜ੍ਹਾਂ ਦੇ ਰੂਪ ’ਚ ਨੁਕਸਾਨ ਵੀ ਝੱਲਦਾ ਹੈ ਇਸ ਨੁਕਸਾਨ ਦੀ ਪੁੂਰਤੀ ’ਚ ਪਾਣੀ ਲੈਣ ਵਾਲੇ ਸੂਬੇ ਹਿੱਸਾ ਪਾਉਣਗੇ ਜਾਂ ਨਹੀਂ ਇਹ ਸਵਾਲ ਵੀ ਉੱਠਦਾ ਹੈ ਕੁਝ ਵੀ ਹੋਵੇ ਪਾਣੀ ਦਾ ਮਸਲਾ ਸਦਭਾਵਨਾ ਤੇ ਮਾਨਵਤਾ ਦੀ ਭਾਵਨਾ ਨਾਲ ਹੋਣਾ ਚਾਹੀਦਾ ਹੈ ਦੋਵਾਂ ਸੂਬਿਆਂ ਨੂੰ ਪਾਣੀ ਦੀ ਬੱਚਤ ’ਤੇ ਜ਼ੋਰ ਦੇਣ ਲਈ ਆਧੁਨਿਕ ਤੇ ਵਿਗਿਆਨਕ ਵਿਧੀਆਂ ਤੇ ਖੇਤੀ ਤਕਨੀਕ ’ਤੇ ਜ਼ੋਰ ਦੇਣਾ ਚਾਹੀਦਾ ਹੈ ਪਾਣੀ ਦੀ ਮੰਗ ’ਚ ਗਿਰਾਵਟ ਲਿਆਉਣੀ ਚਾਹੀਦੀ ਹੈ। (SYL Issue)

ਇਹ ਵੀ ਪੜ੍ਹੋ : ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕਾਪੀਆਂ ਫੂਕ ਕੇ ਕੀਤਾ ਰੋਸ ਮੁਜ਼ਾਹਰਾ