ਅੱਖਾਂ ਅਣਮੋਲ ਹਨ, ਇਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ

World Sight Day

ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਵਿਸ਼ੇਸ਼ | World Sight Day

ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਸਾਲ ਅੰਨ੍ਹੇਪਣ ਤੇ ਨੇਤਰਹੀਣਤਾ ਦੇ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸਾਲ 2023 ਵਿੱਚ 12 ਅਕਤੂਬਰ ਨੂੰ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਜਾ ਰਿਹਾ ਹੈ। 1970 ਦੇ ਦਹਾਕੇ ਦੇ ਅੱਧ ਵਿੱਚ ਸਰ ਜੌਹਨ ਵਿਲਸਨ, ਇੱਕ ਨੇਤਰਹੀਣ ਕਾਰਕੰੁਨ, ਨੇ ਕਈ ਡਾਕਟਰਾਂ ਦੇ ਨਾਲ, ਵਿਸ਼ਵ-ਵਿਆਪੀ ਅੰਨ੍ਹੇਪਣ ਦੀ ਸਮੱਸਿਆ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਿਆ।

ਇਹ ਵੀ ਪੜ੍ਹੋ : ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ

ਇਨ੍ਹਾਂ ਲੋਕਾਂ ਦੀ ਪਹਿਲਕਦਮੀ ਕਾਰਨ 1 ਜਨਵਰੀ 1975 ਨੂੰ ਅੰਨ੍ਹੇਪਣ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਏਜੰਸੀ (ਆਈਏਪੀਬੀ) ਇੰਟਰਨੈਸ਼ਨਲ ਏਜੰਸੀ ਫਾਰ ਪ੍ਰੀਵੈਂਸ਼ਨ ਆਫ ਬਲਾਇੰਡਨੈੱਸ ਦਾ ਗਠਨ ਕੀਤਾ ਗਿਆ ਸੀ। ਸਰ ਜੌਹਨ ਵਿਲਸਨ ਨੂੰ ਇਸ ਦਾ ਪਹਿਲਾ ਸੰਸਥਾਪਕ ਪ੍ਰਧਾਨ ਬਣਾਇਆ ਗਿਆ ਸੀ। ਵਰਲਡ ਬਲਾਈਂਡ ਯੂਨੀਅਨ (ਡਬਲਯੂ.ਬੀ.ਯੂ.) ਅਤੇ ਇੰਟਰਨੈਸ਼ਨਲ ਕਾਊਂਸਲ ਆਫ਼ ਓਫਥਲਮੋਲੋਜੀ (ਆਈਸੀਓ) ਇਸ ਦੇ ਸੰਸਥਾਪਕ ਮੈਂਬਰ ਸਨ। ਪਹਿਲਾ ਵਿਸ਼ਵ ਦ੍ਰਿਸ਼ਟੀ ਦਿਵਸ 8 ਅਕਤੂਬਰ 1998 ਨੂੰ ਮਨਾਇਆ ਗਿਆ ਸੀ। (World Sight Day)

ਵਿਸ਼ਵ ਦ੍ਰਿਸ਼ਟੀ ਦਿਵਸ ਪਹਿਲੀ ਵਾਰ ਲਾਇਨਜ਼ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਦੀ ‘ਸਾਈਟ ਫਸਟ ਮੁਹਿੰਮ’ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਸੰਸਥਾ ਅੱਖਾਂ ਦੀ ਦੇਖਭਾਲ ਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਦੇ ਖਤਰਿਆਂ ਬਾਰੇ ਦੁਨੀਆ ਭਰ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੀ ਹੈ। ਇਸ ਨੂੰ ਉਦੋਂ ਤੋਂ ਵਿਜ਼ਨ 2020 ਦੀ ‘ਰਾਈਟ ਟੂ ਸਾਈਟ’ ਯੋਜਨਾ ਵਿੱਚ ਜੋੜ ਦਿੱਤਾ ਗਿਆ। ਵਿਸ਼ਵ ਦਿ੍ਰਸ਼ਟੀ ਦਿਵਸ 2023 ਦਾ ਥੀਮ ਹੈ ‘ਕੰਮ ’ਤੇ ਆਪਣੀਆਂ ਅੱਖਾਂ ਨੂੰ ਪਿਆਰ ਕਰੋ’ ਕੰਮ ਵਾਲੀ ਥਾਂ ’ਤੇ ਅੱਖਾਂ ਦੀ ਦੇਖਭਾਲ! ਇਹ ਥੀਮ ਸਮੁੱਚੀ ਤੰਦਰੁਸਤੀ ਦੇ ਬੁਨਿਆਦੀ ਪਹਿਲੂ ਵਜੋਂ ਕੰਮ ਵਾਲੀ ਥਾਂ ’ਤੇ ਦਿ੍ਰਸ਼ਟੀ ਦੀ ਸਿਹਤ ਨੂੰ ਤਰਜ਼ੀਹ ਦੇਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।

ਇਹ ਵੀ ਪੜ੍ਹੋ : ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ

ਮਹੱਤਵ : ਇਹ ਦਿਨ ਬਹੁਤ ਮਹੱਤਵਪੂਰਨ ਹੈ, ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕ ਹਨ ਜੋ ਸਹੀ ਢੰਗ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਹਨਾਂ ਕੋਲ ਐਨਕਾਂ ਤੱਕ ਦੀ ਪਹੁੰਚ ਨਹੀਂ ਹੈ। ਇਨ੍ਹਾਂ ਵਿੱਚੋਂ ਇੱਕ ਅਰਬ ਲੋਕ ਨਜ਼ਰ ਦੀ ਕਮਜ਼ੋਰੀ ਤੋਂ ਪੀੜਤ ਹਨ। ਅੰਨ੍ਹੇਪਣ ਦੇ ਜੀਵਨ ਦੇ ਹਰ ਪਹਿਲੂ ’ਤੇ ਲੰਬੇ ਸਮੇਂ ਤੱਕ ਪ੍ਰਭਾਵ ਹੁੰਦੇ ਹਨ ਜਿਵੇਂ ਕਿ ਰੋਜ਼ਾਨਾ ਨਿੱਜੀ ਗਤੀਵਿਧੀਆਂ, ਸਕੂਲੀ ਪੜ੍ਹਾਈ ਤੇ ਕੰਮ, ਰੋਜ਼ਾਨਾ ਰੁਟੀਨ ਅਤੇ ਸਮਾਜਿਕ ਆਪਸੀ ਪ੍ਰਭਾਵ ਤੇ ਸਮਾਜ ਵਿੱਚ ਵਿਚਰਨ ਸਬੰਧੀ ਗੱਲਬਾਤ। ਹੁਣ ਗੱਲ ਕਰੀਏ ਵੱਖ-ਵੱਖ ਦਿ੍ਰਸ਼ਟੀ ਦੋਸ਼ ਜੋ ਮਨੁੱਖੀ ਅੱਖ ਵਿੱਚ ਅਕਸਰ ਹੁੰਦੇ ਹਨ ਭਾਵ ਵੱਖ-ਵੱਖ ਨਜ਼ਰ ਦੇ ਨੁਕਸ ਕੀ ਹਨ?

ਮਾਇਓਪਿਆ ਜਾਂ ਨਿਕਟ ਦ੍ਰਿਸ਼ਟੀ ਦੋਸ਼ : ਇਸ ਸਥਿਤੀ ਵਿੱਚ ਵਿਅਕਤੀ ਨੇੜੇ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ ਪਰ ਦੂਰ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕਦਾ। ਇਸ ’ਚ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ ਤੇ ਵਿਅਕਤੀ ਉਨ੍ਹਾਂ ਨੂੰ ਦੇਖਣ ’ਚ ਅਸਹਿਜ਼ ਮਹਿਸੂਸ ਕਰਦਾ ਹੈ। ਅੱਖ ਦੀ ਪੁਤਲੀ ਲੰਬੀ ਹੋ ਜਾਣ ’ਤੇ ਮਾਇਓਪੀਆ ਹੁੰਦਾ ਹੈ। ਇਸ ਕਾਰਨ ਅੱਖਾਂ ਵਿਚ ਆਉਣ ਵਾਲੀ ਰੌਸ਼ਨੀ ਠੀਕ ਤਰ੍ਹਾਂ ਫੋਕਸ ਨਹੀਂ ਹੁੰਦੀ, ਜਿਸ ਕਾਰਨ ਪ੍ਰਤੀਬਿੰਬ ਰੈਟੀਨਾ ਤੋਂ ਥੋੜ੍ਹਾ ਅੱਗੇ ਫੋਕਸ ਹੋ ਜਾਂਦੇ ਹਨ। ਮਾਇਓਪਿਕ ਅੱਖਾਂ ਦੇ ਨੁਕਸ ਨੂੰ ਕੰਨਕੇਵ ਜਾਂ ਅਵਤਲ ਲੈਂਸ ਦੀ ਵਰਤੋਂ ਕਰਕੇ ਠੀਕ ਕੀਤਾ ਜਾ ਸਕਦਾ ਹੈ।

ਹਾਈਪਰਮੈਟਰੋਪੀਆ ਜਾਂ ਦੂਰ ਦ੍ਰਿਸ਼ਟੀ : ਹਾਈਪਰਮੇਟਰੋਪੀਆ ਨੂੰ ਆਮ ਤੌਰ ’ਤੇ ਦੂਰਦਰਸ਼ਿਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਕਨਵੈਕਸ ਜਾਂ ਉੱਤਲ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਥਿਤੀ ਵਿੱਚ ਵਿਅਕਤੀ ਦੂਰ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ ਪਰ ਨੇੜੇ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕਦਾ। ਆਮ ਤੌਰ ’ਤੇ ਇਸ ਵਿਗਾੜ ਤੋਂ ਪੀੜਤ ਵਿਅਕਤੀ ਨੂੰ ਨੇੜਲੀਆਂ ਵਸਤੂਆਂ ਧੁੰਦਲੀਆਂ ਨਜ਼ਰ ਆਉਂਦੀਆਂ ਹਨ। ਹਾਈਪਰਮੇਟਰੋਪੀਆ ਉਦੋਂ ਵਾਪਰਦਾ ਹੈ ਜਦੋਂ ਕਿਸੇ ਨੇੜਲੀ ਵਸਤੂ ਤੋਂ ਪ੍ਰਕਾਸ਼ ਦੀਆਂ ਕਿਰਨਾਂ ਰੈਟੀਨਾ ਦੇ ਪਿੱਛੇ ਕਿਸੇ ਬਿੰਦੂ ’ਤੇ ਕੇਂਦਰਿਤ ਹੁੰਦੀਆਂ ਹਨ।

ਇਹ ਵੀ ਪੜ੍ਹੋ : ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸੇ ਗੁੱਝੇ ਭੇਦ

ਪ੍ਰੈਸ ਬਾਇਓਪਿਆ : ਇਸ ਸਥਿਤੀ ਵਿੱਚ ਨੇੜਲੀਆਂ ਵਸਤੂਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦਾ ਹੌਲੀ-ਹੌਲੀ ਘਟਣਾ ਸ਼ੁਰੂ ਹੁੰਦਾ ਹੈ। ਪ੍ਰੈਸ ਬਾਇਓਪੀਆ ਦੇ ਲੱਛਣ ਆਮ ਤੌਰ ’ਤੇ 40 ਸਾਲ ਦੀ ਉਮਰ ਦੇ ਆਸ-ਪਾਸ ਸ਼ੁਰੂ ਹੁੰਦੇ ਹਨ ਅਤੇ 65 ਸਾਲ ਦੀ ਉਮਰ ਤੱਕ ਗੰਭੀਰ ਹੋ ਜਾਂਦੇ ਹਨ। ਇਸ ਬਿਮਾਰੀ ਨੂੰ ਠੀਕ ਕਰਨ ਲਈ ਬਾਇਫੋਕਲ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਦੋਨੋਂ ਕਿਸਮ ਦੇ ਲੈਂਸ ਹੁੰਦੇ ਹਨ- ਕਨਵੈਕਸ ਅਤੇ ਕਨਕੇਵ।

ਮੋਤੀਆਬਿੰਦ : ਇਸ ਵਿੱਚ, ਇੱਕ ਵਿਅਕਤੀ ਦੀ ਅੱਖ ਦਾ ਲੈਂਜ਼ ਹੌਲੀ-ਹੌਲੀ ਬੱਦਲਵਾਈ ਵਰਗਾ ਚਿੱਟਾ ਹੋ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਨਜ਼ਰ ਧੁੰਦਲੀ ਹੋ ਜਾਂਦੀ ਹੈ। ਇਸ ਦਾ ਇਲਾਜ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ। ਮੋਤੀਆਬਿੰਦ ਵਿੱਚ ਇੱਕ ਵਿਅਕਤੀ ਦੀ ਅੱਖ ਦੇ ਲੈਂਸ ਉੱਤੇ ਇੱਕ ਫਿਲਮ ਬਣ ਜਾਂਦੀ ਹੈ (ਜਾਂ ਧੁੰਦਲਾ ਹੋ ਜਾਂਦਾ ਹੈ)। ਮੋਤੀਆਬਿੰਦ ਕਾਰਨ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।

ਆਓ! ਹੁਣ ਅੱਖਾਂ ਦੀ ਦੇਖਭਾਲ ਸਬੰਧੀ ਅਪਣਾਏ ਜਾਣ ਵਾਲੇ ਤੌਰ-ਤਰੀਕਿਆਂ ਬਾਰੇ ਵਿਚਾਰ ਕਰੀਏ | World Sight Day

  • ਅੱਖਾਂ ਦੀ ਚੰਗੀ ਸਿਹਤ ਕਿਵੇਂ ਬਣਾਈ ਰੱਖੀਏ?
  • ਅੱਖਾਂ ਦੀ ਸਿਹਤ ਚੰਗੀ ਬਣਾਈ ਰੱਖਣ ਲਈ ਕੁਝ ਉਪਾਅ ਸਾਂਝੇ ਕੀਤੇ ਜਾ ਰਹੇ ਹਨ।
  • ਚੰਗੀ ਨਜ਼ਰ ਲਈ ਸਿਹਤਮੰਦ ਭੋਜਨ ਖਾਓ। ਸੰਤੁਲਿਤ ਖੁਰਾਕ ਖਾਓ। ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਫਲੀਆਂ ਅਤੇ ਗਾਜਰਾਂ ਨੂੰ ਵੱਧ ਤੋਂ ਵੱਧ ਮਾਤਰਾ ਵਿੱਚ ਸ਼ਾਮਲ ਕਰੋ।

ਸਿਗਰਟਨੋਸ਼ੀ ਛੱਡੋ : ਸਿਗਰਟਨੋਸ਼ੀ ਨਾਲ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਵਿੱਚ ਮੋਤੀਆਬਿੰਦ, ਆਪਟਿਕ ਤੇ ਨਸਾਂ ਦਾ ਨੁਕਸਾਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਨੂੰ ਰੋਕਣ ਲਈ ਅਲਟ੍ਰਾ ਵਾਇਲਟ ਪਰਾ ਬੈਂਗਣੀ ਵਿਕਰਨਾਂ ਤੋਂ ਬਚਾਅ ਲਈ ਸੁਰੱਖਿਅਤ ਸਨਗਲਾਸ ਪਹਿਨੋ, ਜੋ ਤੁਹਾਡੀਆਂ ਅੱਖਾਂ ਦੀ ਸੁਰੱਖਿਆ ਲਈ ਬਿਹਤਰ ਹੈ। ਜੇਕਰ ਤੁਸੀਂ ਕੰਮ ਵਾਲੀ ਥਾਂ ’ਤੇ ਖਤਰਨਾਕ ਸਮੱਗਰੀਆਂ ਨਾਲ ਕੰਮ ਕਰਦੇ ਹੋ, ਤਾਂ ਤੁਹਾਨੂੰ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਸੁਰੱਖਿਆ ਐਨਕਾਂ ਜ਼ਰੂਰ ਪਹਿਨਣੀਆਂ ਚਾਹੀਦੀਆਂ ਹਨ।

ਜੇ ਤੁਸੀਂ ਲੰਬੇ ਸਮੇਂ ਲਈ ਕੰਪਿਊਟਰ ’ਤੇ ਕੰਮ ਕਰਦੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਲਗਾਤਾਰ ਕੰਪਿਊਟਰ ਸਕਰੀਨ ਵੱਲ ਨਾ ਦੇਖੋ । ਅੱਖਾਂ ਦੀ ਖੁਸ਼ਕੀ ਨੂੰ ਘਟਾਉਣ ਲਈ ਆਪਣੀਆਂ ਅੱਖਾਂ ਨੂੰ ਜ਼ਿਆਦਾ ਵਾਰ ਝਪਕੋ ਤੇ ਤਾਜੇ ਪਾਣੀ ਦੇ ਛਿੱਟੇ ਮਾਰੋ। ਟੈਲੀਵਿਜ਼ਨ ਦੇਖਦੇ ਸਮੇਂ ਜਾਂ ਕੰਪਿਊਟਰ ’ਤੇ ਕੰਮ ਕਰਦੇ ਸਮੇਂ ਐਂਟੀ-ਗਲੇਅਰ ਗਲਾਸ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਮੱਧਮ ਰੌਸ਼ਨੀ ਵਿੱਚ ਨਾ ਪੜ੍ਹੋ। ਇਹ ਅੱਖਾਂ ਦੀਆਂ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਹੈ। ਅੱਖ ਵਿੱਚ ਕੋਈ ਕਣ ਜਾਂ ਜੀਵ-ਜੰਤੂ ਪੈ ਜਾਣ ’ਤੇ ਅੱਖ ਨੂੰ ਨਾ ਮਲ਼ੋ ਬਲਕਿ ਤਾਜੇ ਪਾਣੀ ਦੇ ਛਿੱਟੇ ਮਾਰੋ। ਬਿਨਾਂ ਡਾਕਟਰ ਦੀ ਸਲਾਹ ਦੇ ਅੱਖ ਵਿੱਚ ਕੋਈ ਵੀ ਦਵਾਈ ਨਾ ਪਾਓ। ਅੱਖਾਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਓ। ਕੰਪਿਊਟਰ ਵਿੰਡੋਜ਼ ਤੇ ਲਾਈਟਾਂ ਦੀ ਚਮਕ ਤੋਂ ਬਚਣ ਦੀ ਕੋਸ਼ਿਸ਼ ਕਰੋ। ਜੇ ਜਰੂਰੀ ਹੋਵੇ, ਐਂਟੀ-ਗਲੇਅਰ ਸਕ੍ਰੀਨਾਂ ਦੀ ਵਰਤੋਂ ਕਰੋ। (World Sight Day)

ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਵੱਲੋਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੱਦਾ

ਜੇਕਰ ਤੁਸੀਂ ਕੰਟੈਕਟ ਲੈਂਸ ਪਹਿਨਦੇ ਹੋ ਤਾਂ ਉਹਨਾਂ ਨੂੰ ਲੰਬੇ ਸਮੇਂ ਤੱਕ ਪਹਿਨਣ ਤੋਂ ਪਰਹੇਜ਼ ਕਰੋ। ਕੰਟੈਕਟ ਲੈਂਸ ਪਹਿਨਣ ਵੇਲੇ ਤੈਰਾਕੀ ਤੇ ਸੌਣ ਤੋਂ ਬਚੋ। ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਹਰ ਵੀਹ ਮਿੰਟਾਂ ਬਾਅਦ ਵੀਹ ਸਕਿੰਟਾਂ ਲਈ ਵੀਹ ਫੁੱਟ ਦੂਰ ਦੇਖੋ। ਅੱਖਾਂ ਦੀ ਸਿਹਤ ਨੂੰ ਬਣਾਈ ਰੱਖਣਾ ਕੇਵਲ ਇੱਕ ਵਿਅਕਤੀ ਦਾ ਫਰਜ਼ ਨਹੀਂ ਹੈ ਸਗੋਂ ਇਹ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ। ਨੇਤਰਦਾਨ ਖੂਨਦਾਨ ਦੀ ਤਰ੍ਹਾਂ ਹੀ ਮਹਾਂਦਾਨ ਹੈ। ਸਮਾਜ ਵਿੱਚ ਕਿਸੇ ਵਿਅਕਤੀ ਦੇ ਮਰਨ ਤੋਂ ਬਾਅਦ ਉਸਦੀਆਂ ਅੱਖਾਂ ਦਾਨ ਕਰਕੇ ਵੱਡੀ ਗਿਣਤੀ ਵਿੱਚ ਲੋਕ ਲਾਭ ਉਠਾ ਸਕਦੇ ਹਨ। ਕਿਸੇ ਨੂੰ ਬਿਹਤਰ ਦਿ੍ਰਸ਼ਟੀ ਪ੍ਰਦਾਨ ਕਰਨ ਲਈ ਅੱਜ ਹੀ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਓ।