ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ

Falling Vote Percentage

ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਗਿਆ ਹੈ, ਹੁਣ ਚੁਣਾਵੀ ਨਗਾਰਾ ਵੱਜ ਚੁੱਕਾ ਹੈ, ਸਿਆਸੀ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ, ਲੁਭਾਉਣ ਤੇ ਆਪਣੇ ਪੱਖ ’ਚ ਵੋਟਿੰਗ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਦਾਅ-ਪੇਚ ਚਲਾਉਣਗੇ, ਇਨ੍ਹਾਂ ਲੁਭਾਉਣੇ ਵਾਅਦਿਆਂ ਦਰਮਿਆਨ ਇੱਕ ਦਿਨ ਦਾ ਰਾਜੇ ਭਾਵ ਵੋਟਰ ਨੂੰ ਸਾਵਧਾਨ ਤੇ ਜਾਗਰੂਕ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ ਚੋਣ ਵੋਟਰਾਂ ਦੇ ਹੱਥ ’ਚ ਇੱਕੋ-ਇੱਕ ਪਰ ਬਹੁਤ ਹੀ ਕਾਰਗਰ ਸੰਵਿਧਾਨਕ ਅਧਿਕਾਰ ਹੁੰਦਾ ਹੈ, ਜਿਸ ਦੇ ਸਹਾਰੇ ਉਹ ਨੁਮਾਇੰਦਿਆਂ ਦਾ ਹੀ ਨਹੀਂ।

ਕੌਮੀ ਏਕਤਾ ਦਾ ਟੀਚਾ ਹੈ ਵੋਟਰ

ਰਾਸ਼ਟਰ ਦਾ ਭਵਿੱਖ ਨਿਰਧਾਰਤ ਕਰਦੇ ਹਨ ਇਸ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਵੋਟਰ ਕਿਸੇ ਲੋਭ-ਲਾਲਚ ’ਚ ਨਾ ਆਉਣ ਤੇ ਦੇਸ਼-ਹਿੱਤ ’ਚ ਹਿੱਸੇਦਾਰੀ ਪਾਉਣ ਭਿ੍ਰਸ਼ਟਾਚਾਰ ਨੂੰ ਤਿਆਗ ਕੇ ਇਮਾਨਦਾਰੀ ਤੇ ਪਾਰਦਰਸ਼ੀ ਮਾਹੌਲ ਦਾ ਸੰਚਾਰ ਕਰਨ ਇਸ ਸਮੇਂ ਸਭ ਕੁਝ ਬਾਅਦ ’ਚ, ਪਹਿਲਾਂ ਦੇਸ਼ ਹਿੱਤ ਦੀ ਰੱਖਿਆ ਤੇ ਉਸ ਦੀ ਮਾਣ-ਮਰਿਆਦਾ ਹੈ, ਕੌਮੀ ਏਕਤਾ ਦਾ ਟੀਚਾ ਹੈ ਵੋਟਰ ਇਸੇ ਟੀਚੇ ਨਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਫੈਸਲਾਕੰਨ ਮੋੜ ਦੇ ਸਕਣਗੇ ਵੋਟਰ ਨੂੰ ਜਾਗਰੂਕ ਹੋ ਕੇ ਚੁਣਾਵੀ ਪ੍ਰਕਿਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਬਣਾਉਣ ’ਚ ਸਹਿਯੋਗ ਕਰਨਾ ਹੋਵੇਗਾ ਭਾਰਤੀ ਲੋਕਤੰਤਰ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਹੈ ਤੇ ਸਮੇਂ ਨਾਲ ਪਰਿਪੱਕ ਵੀ ਹੋਇਆ ਹੈ ਬਾਵਜ਼ੂਦ ਇਸ ਦੇ ਲੋਕਤੰਤਰ ਕਈ ਕਮੀਆਂ ਤੇ ਅਸਮਾਨਤਾਵਾਂ ਦਾ ਵੀ ਸ਼ਿਕਾਰ ਹੈ।

ਮੁੱਖ ਤੌਰ ’ਤੇ ਚੋਣ ਪ੍ਰਕਿਰਿਆ ’ਚ ਕਈ ਖਾਮੀਆਂ ਰੂਪੀ ਸੁਰਾਖ਼ ਹਨ, ਸਭ ਤੋਂ ਵੱਡੇ ਲੋਕਤੰਤਰ ਦਾ ਸਭ ਤੋਂ?ਵੱਡਾ ਸੁਰਾਖ਼ ਚੋਣਾਂ ਦੀ ਨਿਰਪੱਖਤਾ ਤੇ ਪਾਰਦਸ਼ਿਤਾ ਨੂੰ ਲੈ ਕੇ ਹੈ ਖਰੀਦ-ਫਰੋਖ਼ਤ, ਨਸ਼ਾ ਤੇ ਵੋਟਰਾਂ ਨੂੰ ਲੁਭਾਉਣ ਤੇ ਖਿੱਚਣ ਦਾ ਦੋਸ਼ ਵੀ ਲੋਕਤੰਤਰ ’ਤੇ ਵੱਡੇ ਦਾਗ ਹਨ ਚੋਣ ਸੁਧਾਰਾਂ ਵੱਲ ਅਸੀਂ ਚਾਹ ਕੇ ਵੀ ਬਹੁਤ ਤੇਜ਼ੀ ਨਾਲ ਨਹੀਂ ਜਾ ਰਹੇ ਹਾਂ ਚੋਣ ਕਮਿਸ਼ਨ ਵਰਗੀ ਵੱਡੀ ਤੇ ਮਜ਼ਬੂਤ ਸੰਸਥਾ ਦੀ ਮੌਜ਼ੂਦਗੀ ਤੋਂ ਬਾਅਦ ਵੀ ਚੋਣਾਂ ’ਚ ਪੈਸੇ ਦੇ ਦਮ ’ਤੇ, ਬਾਹੂਬਲ ਦਾ ਸੱਤਾ ’ਤੇ ਅਸਰ ਘੱਟ ਹੋਣ ਦੀ ਬਜਾਇ ਵਧਦਾ ਹੀ ਜਾ ਰਿਹਾ ਹੈ ਇਹ ਸਾਡੇ ਪ੍ਰਜਾਤੰਤਰ ਸਾਹਮਣੇ ਸਭ ਤੋਂ ਵੱਡਾ ਸੰਕਟ ਹੈ ਇਸ ਲਈ ਪੰਜ ਸੂਬਿਆਂ ’ਚ ਸਿਆਸੀ ਪਾਰਟੀਆਂ ਤੇ ਵੋਟਰਾਂ ਦੀ ਹੀ ਨਹੀਂ, ਚੋਣ ਕਮਿਸ਼ਨ ਦੀ ਵੀ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ : ਰੋਹਿਤ ਦੇ ਤੂਫਾਨ ’ਚ ਉੱਡਿਆ ਅਫਗਾਨਿਸਤਾਨ, ਭਾਰਤ ਨੇ 8 ਵਿਕਟਾਂ ਨਾਲ ਹਰਾਇਆ

ਵੋਟਰ ਦੀ ਵੱਡੀ ਜਿੰਮੇਵਾਰੀ ਦਾ ਇਹ ਇੱਕ ਦਿਨ ‘ਨਵੇਂ ਭਾਰਤ-ਮਜ਼ਬੂਤ ਭਾਰਤ’ ਦਾ ਨਿਰਮਾਣ ਕਰਨ ਦਾ ਅਧਾਰ ਹੈ ਪਰ ਬਦਕਿਸਮਤੀ ਹੀ ਹੈ ਕਿ ਵੋਟਰ ਆਪਣੀ ਕੀਮਤੀ ਵੋਟ ਨੂੰ ਕੁਝ ਕੁ ਚਾਂਦੀ ਦੇ ਟੁਕੜਿਆਂ ’ਚ ਵੇਚ ਦਿੰਦਾ ਹੈ, ਭਾਈਚਾਰੇ-ਜਾਤੀ ਦੇ ਨਜ਼ਰੀਏ ’ਚ ਯੋਗ-ਅਯੋਗ ਦੀ ਪਛਾਣ ਹੀ ਗੁਆ ਦਿੰਦਾ ਹੈ, ਉਹ ਵੋਟਰ ਭਲਾ ਯੋਗ ਉਮੀਦਵਾਰ ਨੂੰ ਕਿਵੇਂ ਸਦਨ ’ਚ ਭੇਜ ਸਕੇਗਾ? ਨਵੇਂ-ਨਵੇਂ ਅਗਵਾਈਕਾਰ ਉੱਭਰ ਰਹੇ ਹਨ ਪਰ ਸਾਰਿਆਂ ਨੇ ਦੇਸ਼-ਸੇਵਾ ਦੇ ਨਾਂਅ ’ਤੇ ਸਵੈ-ਸੇਵਾ ’ਚ ਹੀ ਸੁੱਖ ਮੰਨ ਰੱਖਿਆ ਹੈ ਆਧੁਨਿਕ ਯੁੱਗ ’ਚ ਨੈਤਿਕਤਾ ਜਿੰਨੀ ਜ਼ਰੂਰੀ ਹੋ ਗਈ ਹੈ ਉਸ ਦੇ ਸੰਪੂਰਨ ਹੋਣ ਦੀਆਂ ਸੰਭਾਵਨਾਵਾਂ ਨੂੰ ਓਨਾ ਹੀ ਮੁਸ਼ਕਲ ਕਰ ਦਿੱਤਾ ਗਿਆ ਹੈ ਅਜਿਹਾ ਲੱਗਦਾ ਹੈ।

ਮੰਨੋ ਅਜਿਹੇ ਤੱਤ ਪੂਰੀ ਤਰ੍ਹਾਂ ਛਾ ਗਏ ਹਨ ਕਿ ਖਾਓ, ਪੀਓ ਤੇ ਮੌਜ ਕਰੋ ਸਭ ਕੁਝ ਸਾਡਾ ਹੈ ਅਸੀਂ ਹੀ ਸਾਰੀਆਂ ਚੀਜ਼ਾਂ ਦੇ ਮਾਪਦੰਡ ਹਾਂ ਤੇ ਫੈਸਲਾਕੰੁਨ ਹਾਂ ਸਾਨੂੰ ਲੁੱਟ-ਖਸੁੱਟ ਕਰਨ ਦਾ ਪੂਰਾ ਅਧਿਕਾਰ ਹੈ ਅਸੀਂ ਸਮਾਜ ’ਚ, ਰਾਸ਼ਟਰ ’ਚ, ਸੰਤੁਲਨ ਤੇ ਸੰਜਮ ਨਹੀਂ ਰਹਿਣ ਦੇਵਾਂਗੇ ਇਹੀ ਆਧੁਨਿਕ ਸੱਭਿਅਤਾ ਦਾ ਐਲਾਨ-ਪੱਤਰ ਹੈ ਜਿਸ ’ਤੇ ਲੱਗਦਾ ਹੈ ਕਿ ਅਸੀਂ ਸਾਰਿਆਂ ਨੇ ਹਸਤਾਖਰ ਕੀਤੇ ਹਨ ਭਲਾ ਇਨ੍ਹਾਂ ਹਾਲਾਤਾਂ ਵਿਚਕਾਰ ਪੰਜ ਸੂਬਿਆਂ ਦੀਆਂ ਚੋਣਾਂ ’ਚ ਸਾਨੂੰ ਅਸਲ ਜਿੱਤ ਕਿਵੇਂ ਹਾਸਲ ਹੋ ਸਕੇਗੀ? ਆਖਰ ਜਿੱਤ ਤਾਂ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ ਤੇ ਸੱਚਾਈ ਇਨ੍ਹਾਂ ਕਥਿਤ ਤੌਰ ’ਤੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਦਾਗੀ ਉਮੀਦਵਾਰਾਂ ਕੋਲ ਨਹੀਂ ਹੈ ਕਿਸੇ ਲੋਕਤੰਤਰ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਨਾਗਰਿਕ, ਮੌਜ਼ੂਦਾ ਹਾਲਤ ’ਚ ਵੋਟਰ, ਕਿੰਨੇ ਸਮਝਦਾਰ ਤੇ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ : ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸੇ ਗੁੱਝੇ ਭੇਦ

ਇਸੇ ਸਮਝਦਾਰੀ ਦਾ ਸਬੂਤ ਵੋਟਰਾਂ ਨੂੰ ਦੇਣਾ ਹੈ ਅਧਾਰ ਉਨ੍ਹਾਂ ਕੋਲ ਹੈ ਹੀ ਉਨ੍ਹਾਂ ਨੇ ਸ਼ਾਸਨ ਦੇਖਿਆ ਹੈ, ਮਾਹੌਲ ਭੋਗਿਆ ਹੈ, ਨੀਤੀ ਤੇ ਨਿਯਮਾਂ ਦੀ ਅਣਦੇਖੀ ਦੇਖੀ ਹੈ, ਆਪਣੇ ਨੁਮਾਇੰਦਿਆਂ ਨੂੰ ਪਰਖਿਆ ਵੀ ਹੈ ਤੇ ਵਿਰੋਧੀਆਂ ਨੂੰ ਨੇੜਿਓਂ ਜਾਣਿਆ ਵੀ ਹੈ ਉਹ ਭਲੀ-ਭਾਂਤੀ ਮਹਿਸੂਸ ਕਰ ਸਕਦੇ ਹਨ ਕਿ ਸੰਵੇਦਨਸ਼ੀਲਤਾ ਤੇ ਰਾਸ਼ਟਰ ਹਿੱਤ ਦੀ ਉਮੀਦ ਉਹ ਕਿਨ੍ਹਾਂ ਤੋਂ ਕਰ ਸਕਦੇ ਹਨ, ਕੌਣ ਉਨ੍ਹਾਂ ਦਾ ਖੁਦ ਦਾ, ਉਨ੍ਹਾਂ ਦੇ ਪਰਿਵਾਰ, ਸਮਾਜ ਤੇ ਸੂਬੇ ਦਾ ਭਲਾ ਕਰਨ ਵਾਲਾ ਹੈ, ਕਿਸ ਦੇ ਹੱਥ ’ਚ ਸ਼ਾਸਨ ਦੀ ਕਮਾਨ ਸੌਂਪ ਕੇ ਉਹ ਬੇਫ਼ਿਕਰ ਹੋ ਸਕਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਛੇਤੀ ਚੰਗਾ ਦੇਖਣ ਲਈ ਬੇਤਾਬ ਹਨ, ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਲੋਕਤੰਤਰ ਨੂੰ ਦਾਗਦਾਰ ਬਣਾਉਣ ਵਾਲੇ ਅਪਰਾਧ ਤੇ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਜੋ ਕੋਈ ਸੁਧਾਰ ਦੀ ਚੁਣੌਤੀ ਮਨਜ਼ੂਰ ਕਰਕੇ ਸਾਹਮਣੇ ਆਉਂਦਾ ਹੈ।

ਨਵਾਂ ਸੂਰਜ ਚੜ੍ਹਾਉਣ ’ਚ ਵੋਟਰ ਹੀ ਰੀੜ੍ਹ ਦੀ ਹੱਡੀ ਹੈ

ਉਸ ਨੂੰ ਰਸਤੇ ’ਚੋਂ ਹਟਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਪ੍ਰਧਾਨ ਮੰਤਰੀ ਨੇ ਖੁਦ ਇੱਕ ਨਵਾਂ ਰਸਤਾ ਬਣਾਉਣ, ਲੋਕਤੰਤਰ ਨੂੰ ਮਜ਼ਬੂਤ ਬਣਾਉਣ ਤੇ ਚੋਣ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਮਿਥੀ ਹੈ, ਇਸ ਲਈ ਇੱਕ ਨਵਾਂ ਸੂਰਜ ਤਾਂ ਚੜ੍ਹੇਗਾ ਪਰ ਇਹ ਨਵਾਂ ਸੂਰਜ ਚੜ੍ਹਾਉਣ ’ਚ ਵੋਟਰ ਹੀ ਰੀੜ੍ਹ ਦੀ ਹੱਡੀ ਹੈ ਵੋਟਰ ਨੂੰ ਦੂਰਗਾਮੀ ਤੇ ਪਰਿਪੱਕ ਹੋਣਾ ਹੋਵੇਗਾ, ਜਾਣਕਾਰ ਹੋਣਾ ਹੋਵੇਗਾ ਤਾਂ ਹੀ ਲੋਕਤੰਤਰ ਮਜ਼ਬੂਤ ਹੋ ਸਕੇਗਾ ਤੇ ਚੋਣ ਦੇ ਮਹਾਂਸੰਗਰਾਮ ’ਚ ਸਮਰੱਥ ਤੇ ਇਮਾਨਦਾਰ ਨੁਮਾਇੰਦੇ ਚੁਣੇ ਜਾ ਸਕਣਗੇ ਜਦੋਂਕਿ ਕਈ ਵੋਟਰਾਂ ਨੂੰ ਆਪਣੇ ਹਿੱਤਾਂ ਦਾ ਗਿਆਨ ਨਹੀਂ ਹੈ ਵੋਟਰ ਦੀ ਇਹ ਗਲਤੀ ਤੇ ਗੈਰ-ਜ਼ਿੰਮੇਵਾਰੀ ਆਜ਼ਾਦੀ ਦੇ ਅੰਮਿ੍ਰਤਕਾਲ ’ਚ ਰੁਕਾਵਟ, ਇਸ ਲਈ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ਕਸੌਟੀ ’ਤੇ ਹਨ ਇਹ ਚੋਣਾਂ ਇਸ ਲਈ ਵੀ ਮਹੱਤਵਪੂਰਨ ਹਨ ਕਿ ਇਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਦੇ ਪਰਛਾਵੇਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। (Voters)

ਇਹ ਵੀ ਪੜ੍ਹੋ : ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ

ਇਨ੍ਹਾਂ ਪੰਜ ਸੂਬਿਆਂ ਤੋਂ ਲੋਕ ਸਭਾ ’ਚ 83 ਤੇ ਰਾਜ ਸਭਾ ’ਚ 34 ਸਾਂਸਦ ਚੁਣ ਕੇ ਆਉਂਦੇ ਹਨ, ਇਸ ਲਈ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਨੂੰ ਹਲਕੇ ’ਚ ਨਹੀਂ ਲੈ ਰਹੀ ਇਨ੍ਹਾਂ ਚੋਣਾਂ ਦੇ ਨਤੀਜੇ ਆਮ-ਚੋਣਾਂ ਲਈ ਹਵਾ ਬਣਾਉਣ-ਵਿਗਾੜਨ ਦਾ ਅਧਾਰ ਹੋਣਗੇ, ਇਸ ਲਈ ਕੌਮੀ ਪਾਰਟੀਆਂ ਆਪਣੇ ਕਮਾਨ ਸਜਾਉਣ ਲੱਗੀਆਂ ਹਨ ਪਰ ਵੋਟਰ ਇਸ ਸਜਾਵਟੀ ਮਾਹੌਲ ’ਚ ਆਪਣੀ ਬੁੱਧੀ ਤੇ ਸਮਝ ਨੂੰ ਨਵੇਂ ਖੰਭ ਤੇ ਮਾਹੌਲ ਦੇ ਕੇ ਖੁਦ ਦੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਨ ਖੁਦ ਦੇ ਹੋਣ ਦਾ ਅਹਿਸਾਸ ਕਰਵਾਉਣ ਜਾਣ-ਬੁੱਝ ਕੇ ਤਾਂ ਕੋਈ ਵੋਟਰ ਗਲਤੀ ਨਹੀਂ ਕਰਦਾ, ਪਰ ਬਹਿਕਾਵੇ, ਲੋਭ, ਜਾਤ-ਪਾਤ ’ਚ ਤੇ ਕਦੇ-ਕਦੇ ਅਗਿਆਨ ਕਾਰਨ ਨੁਮਾਇੰਦੇ ਦੀ ਚੋਣ ’ਚ ਉਨ੍ਹਾਂ ਤੋਂ ਗਲਤੀ ਹੋ ਜਾਂਦੀ ਹੈ ਤੇ ਗਲਤ, ਅਪਰਾਧੀ ਤੇ ਅਪਰਿਪੱਕ ਨੁਮਾਇੰਦਾ ਚੁਣ ਲਿਆ ਜਾਂਦਾ ਹੈ।

ਇਹ ਗਲਤੀ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਰ ਪੰਜ ਸਾਲ ਉਨ੍ਹਾਂ ਨੂੰ ਇਹ ਕਹਿਣ ਦਾ ਨੈਤਿਕ ਹੱਕ ਨਹੀਂ ਰਹੇਗਾ ਕਿ ਉਨ੍ਹਾਂ ਦਾ ਨੁਮਾਇੰਦਾ ਜਾਂ ਸਰਕਾਰ ਚੰਗਾ ਨਹੀਂ ਕਰ ਰਹੇ ਹਨ ਚੋਣਾਂ ਲੋਕਤੰਤਰ ਪ੍ਰਣਾਲੀ ਦਾ ਸਭ ਤੋਂ ਮਜ਼ਬੂਤ ਪੈਰ ਹੁੰਦਾ ਹੈ, ਇਹ ਇੱਕ ਯੱਗ ਹੁੰਦਾ ਹੈ ਕੌਮ ਦੇ ਹਰੇਕ ਨੌਜਵਾਨ ਦੇ ਸੰਵਿਧਾਨ ਅਨੁਸਾਰ ਪਵਿੱਤਰ ਵੋਟ ਦੇ ਅਧਿਕਾਰ ਦੇ ਇਸਤੇਮਾਲ ਦਾ ਦੁਰਲੱਭ ਮੌਕਾ ਹੈ ਸੱਤਾ ਦੇ ਸਿੰਘਾਸਣ ’ਤੇ ਹੁਣ ਕੋਈ ਰਾਜਪੁਰੋਹਿਤ ਜਾਂ ਰਾਜਗੁਰੂ ਨਹੀਂ ਬੈਠਦਾ ਸਗੋਂ ਜਨਤਾ ਆਪਣੇ ਹੱਥਾਂ ਨਾਲ ਤਿਲਕ ਲਾ ਕੇ ਨਾਇਕ ਚੁਣਦੀ ਹੈ ਪਰ ਪੰਜ ਸੂਬਿਆਂ ’ਚ ਜਨਤਾ ਤਿਲਕ ਕਿਸ ਨੂੰ ਲਾਵੇ, ਇਸ ਲਈ ਸਾਰੇ ਤਰ੍ਹਾਂ ਦੇ ਪ੍ਰਯੋਗ ਅਪਣਾਏ ਜਾਣਗੇ। (Voters)

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਤਿੰਨ ਮੈਂਬਰ 2 ਪਿਸਤੌਲਾਂ ਸਮੇਤ ਕਾਬੂ

ਹਰ ਸਿਆਸੀ ਪਾਰਟੀ ਆਪਣੇ ਲੋਕ-ਲੁਭਾਉਣੇ ਵਾਅਦਿਆਂ ਤੇ ਐਲਾਨਾਂ ਨੂੰ ਹੀ ਗੀਤਾ ਦਾ ਸਾਰ ਤੇ ਨਿੰਮ ਦਾ ਪੱਤਾ ਦੱਸੇਗੀ, ਜੋ ਸਾਰੀਆਂ ਸਮੱਸਿਆਵਾਂ ਮਿਟਾ ਦੇਵੇਗਾ ਤੇ ਸਾਰੇ ਰੋਗਾਂ ਦੀ ਦਵਾਈ ਹੈ ਪਰ ਅਜਿਹਾ ਹੁੰਦਾ ਤਾਂ ਅਜ਼ਾਦੀ ਦੇ ਅੰਮਿ੍ਰਤਕਾਲ ਤੱਕ ਪਹੁੰਚ ਜਾਣ ਤੋਂ ਬਾਅਦ ਵੀ ਦੇਸ਼ ਤੇ ਸੂਬੇ ਤੇ ਉਸ ਦੇ ਨਾਗਰਿਕ ਗਰੀਬੀ, ਮਹਿੰਗਾਈ, ਭਿ੍ਰਸ਼ਟਾਚਾਰ, ਅਫ਼ਸਰਸ਼ਾਹੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸਮੱਸਿਆਵਾਂ ਨਾਲ ਨਹੀਂ ਜੂਝਦੇ ਦਿਖਾਈ ਦਿੰਦੇ ਇਸ ਲਈ ਵੋਟਰ ਜੇਕਰ ਬਿਨਾ ਬੁੱਧੀ ਦੇ ਅੱਖਾਂ ਬੰਦ ਕਰਕੇ ਵੋਟ ਕਰੇਗਾ ਤਾਂ ਨਤੀਜਾ ਉਸ ਪੰਗਤੀ ਨੂੰ ਸਾਰਥਿਕ ਕਰੇਗਾ ਕਿ ‘ਜੇਕਰ ਅੰਨ੍ਹਾ ਅੰਨ੍ਹੇ ਨੂੰ ਅਗਵਾਈ ਦੇਵੇਗਾ ਤਾਂ ਦੋਵੇਂ ਖੂਹ ’ਚ ਡਿੱਗਣਗੇ’ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ’ਚ ਵੋਟਰ ਚਾਹੇ ਤਾਂ ਖੁਦ ਨੂੰ ਤੇ ਆਪਣੇ ਨੁਮਾਇੰਦੇ ਨੂੰ ਖੂਹ ’ਚ ਡਿੱਗਣ ਤੋਂ ਬਚਾ ਕੇ ਕੌਮ ਨੂੰ ਖੁਸ਼ਹਾਲ ਤੇ ਆਦਰਸ਼ ਲੋਕਤੰਤਰ ਦੇ ਸਕਦਾ ਹੈ। (Voters)