ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸੇ ਗੁੱਝੇ ਭੇਦ

Sidhu Moosewala
ਫਾਈਲ ਫੋਟੋ

ਸਿੱਧੂ ਮੂਸੇਵਾਲਾ ਕਤਲ ਮਾਮਲਾ : ਸਚਿਨ ਬਿਸ਼ਨੋਈ ਮਾਨਸਾ ਤੋਂ ਬਠਿੰਡਾ ਜੇਲ੍ਹ ਬਦਲਿਆ

  • ਪੁਲਿਸ ਰਿਮਾਂਡ ਦੌਰਾਨ ਦੱਸੇ ਸਿੱਧੂ ਦੇ ਕਤਲ ਬਾਰੇ ਗੁੱਝੇ ਭੇਦ 

(ਸੁਖਜੀਤ ਮਾਨ) ਬਠਿੰਡਾ/ਮਾਨਸਾ। ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ’ਚ ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੂੰ ਅੱਜ ਮਾਨਸਾ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਸਚਿਨ ਮਾਨਸਾ ਪੁਲਿਸ ਕੋਲ ਕਰੀਬ 12 ਦਿਨ ਰਿਮਾਂਡ ’ਤੇ ਰਿਹਾ ਤੇ ਕੱਲ੍ਹ ਉਸਨੂੰ 23 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ।

ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ’ਤੇ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਜਿੰਨ੍ਹਾਂ ਵਿੱਚ ਪੁਲਿਸ ਰਿਮਾਂਡ ਦੌਰਾਨ ਸਚਿਨ ਵੱਲੋਂ ਸਿੱਧੂ ਦੇ ਕਤਲ ਬਾਰੇ ਕਈ ਖੁਲਾਸੇ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ ਪਰ ਇਹ ਗੱਲਾਂ ਸਿੱਧੂ ਦੇ ਕਤਲ ਤੋਂ ਕੁਝ ਦਿਨ ਬਾਅਦ ਹੀ ਹੋਣੀਆਂ ਸ਼ੁਰੂ ਹੋ ਗਈਆਂ ਸੀ ਪਰ ਹੁਣ ਥਾਪਨ ਦੇ ਰਿਮਾਂਡ ਦੌਰਾਨ ਮੁੜ ਚਰਚਾ ’ਚ ਆ ਗਈਆਂ। ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕਰ ਰਿਹਾ। (Sidhu Moosewala)

ਸਿੱਧੂ ਦਾ ਕਤਲ ਭਾਗੋਮਾਜਰਾ ਕਬੱਡੀ ਕੱਪ ’ਚ ਜਾਣ ਕਰਕੇ ਕੀਤਾ

ਵੇਰਵਿਆਂ ਮੁਤਾਬਿਕ ਜੁਡੀਸ਼ੀਅਲ ਰਿਮਾਂਡ ਦੇ ਚਲਦਿਆਂ ਸਚਿਨ ਥਾਪਨ ਨੂੰ ਅੱਜ ਮਾਨਸਾ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਜੇਲ੍ਹ ਛੱਡਣ ਤੋਂ ਪਹਿਲਾਂ ਉਸਦਾ ਬਠਿੰਡਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਕੋਲ ਰਿਮਾਂਡ ਦੌਰਾਨ ਸਚਿਨ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਸਿੱਧੂ ਦਾ ਕਤਲ ਭਾਗੋਮਾਜਰਾ ਕਬੱਡੀ ਕੱਪ ’ਚ ਜਾਣ ਕਰਕੇ ਕੀਤਾ ਗਿਆ ਕਿਉਂਕਿ ਸਿੱਧੂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਸੀ ਪਰ ਸਿੱਧੂ ਨਹੀਂ ਮੰਨਿਆ। ਉਸਨੇ ਦੱਸਿਆ ਕਿ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਗਿਆ ਸੀ। ਲਾਰੇਂਸ ਬਿਸਨੋਈ ਅਤੇ ਬੰਬੀਹਾ ਗੈਂਗ ਇੱਕ ਦੂਜੇ ਦੇ ਕੱਟੜ ਦੁਸ਼ਮਣ ਹਨ, ਇਸ ਕਰਕੇ ਲਾਰੈਂਸ ਨੇ ਸਿੱਧੂ ਨੂੰ ਕਬੱਡੀ ਕੱਪ ਵਿੱਚ ਜਾਣ ਤੋਂ ਮਨ੍ਹਾ ਕੀਤਾ ਸੀ। (Sidhu Moosewala)

Sidhu Moosewala

ਇਹ ਵੀ ਪੜ੍ਹੋ: ਗਹਿਣਿਆਂ ਦੀ ਦੁਕਾਨ ਤੋਂ ਦੋ ਵਿਅਕਤੀ ਵਾਲੀਆਂ ਲੈ ਕੇ ਰਫੂ ਚੱਕਰ

ਸਿੱਧੂ ਮੂਸੇਵਾਲਾ (Sidhu Moosewala) ਵੱਲੋਂ ਨਾ ਮੰਨਣ ਕਰਕੇ ਸਿੱਧੂ, ਲਾਰੈਂਸ ਬਿਸਨੋਈ, ਗੋਲਡੀ ਬਰਾੜ ਵਿਚਾਲੇ ਵਿਵਾਦ ਵਧ ਗਿਆ। ਸਚਿਨ ਬਿਸਨੋਈ ਨੇ ਖੁਲਾਸਾ ਕੀਤਾ ਕਿ ਇਸ ਵਿਵਾਦ ਵੇਲੇ ਉਸਦਾ ਮਾਮਾ ਲਾਰੈਂਸ ਤੇ ਉਹ ਅਜਮੇਰ ਜ਼ੇਲ੍ਹ ਵਿੱਚ ਸੀ। ਉਸਨੂੰ ਉੱਥੋਂ ਹੀ ਪਤਾ ਲੱਗਿਆ ਸੀ ਕਿ ਲਾਰੈਂਸ ਬਿਸਨੋਈ ਨੇ ਮੂਸੇਵਾਲਾ ਨੂੰ ਫੋਨ ਕਰਕੇ ਕਿਹਾ ਸੀ ਕਿ ਭਾਗੋਮਾਜਰਾ ਕਬੱਡੀ ਕੱਪ ’ਚ ਨਹੀਂ ਜਾਣਾ ਕਿਉਂਕਿ ਇਹ ਕੱਪ ਲੱਕੀ ਪਟਿਆਲ ਨੇ ਕਰਵਾਇਆ ਸੀ, ਜੋ ਬੰਬੀਹਾ ਗੈਂਗ ਦਾ ਸੀ। ਉਸਨੇ ਦੱਸਿਆ ਕਿ ਗੱਲ ਨਾ ਮੰਨ ਕੇ ਕਬੱਡੀ ਕੱਪ ’ਤੇ ਜਾਣਾ ਹੀ ਸਿੱਧੂ ਦੀ ਮੌਤ ਦਾ ਕਾਰਨ ਬਣਿਆ। ਇਸ ਕਬੱਡੀ ਕੱਪ ਤੋਂ ਬਾਅਦ ਸਿੱਧੂ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ।

ਸਿੱਧੂ ਦੇ ਪਿਤਾ ਮਿਲੇ ਮਾਨਸਾ ਪੁਲਿਸ ਨੂੰ (Sidhu Moosewala)

ਸਚਿਨ ਥਾਪਨ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਰਿਮਾਂਡ ਦੌਰਾਨ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਮਾਨਸਾ ਪੁਲਿਸ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ। ਪੁਲਿਸ ਨੂੰ ਮਿਲਣ ਮਗਰੋਂ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ। ਸਿੱਧੂ ਦੇ ਪਿਤਾ ਨੇ ਕਿਹਾ ਕਿ ਬਹੁਤ ਲੋਕ ਅਜੇ ਵੀ ਪੁਲਿਸ ਦੀ ਗਿ੍ਰਫਤ ਵਿੱਚੋਂ ਬਾਹਰ ਹਨ ਜਿਨ੍ਹਾਂ ਨੇ ਉਹਨਾਂ ਦੇ ਬੇਟੇ ਨੂੰ ਕਤਲ ਕਰਨ ਦੀਆਂ ਸਾਜ਼ਿਸਾਂ ਰਚੀਆਂ ਹਨ ਅਤੇ ਕਤਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।