ਜ਼ਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

Jail Fazilka
ਜ਼ਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

(ਰਜਨੀਸ਼ ਰਵੀ) ਫਾਜ਼ਿਲਕਾ। ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਇਕ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸਿਹਤ ਵਿਭਾਗ ਫਾਜ਼ਿਲਕਾ ਵੱਲੋ ਜ਼ਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਐਸ.ਟੀ.ਆਈ., ਐੱਚ.ਆਈ.ਵੀ.,ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜ਼ਾਂ ਦੀ ਸ਼ਨਾਖਤ ਲਈ 15 ਤੋਂ 26 ਜੂਨ ਤੱਕ ਵਿਸ਼ੇਸ਼ ਜਾਂਚ ਮੁਹਿੰਮ (Jail Fazilka) ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦਘਾਟਨ ਜਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ, ਐੱਸ ਐਸ ਪੀ ਮੈਡਮ ਅਵਨੀਤ ਕੌਰ ਸਿੱਧੂ ਅਤੇ ਡਾ. ਬਬੀਤਾ ਸਹਾਇਕ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਕੀਤਾ ਗਿਆ ।

ਇਹ ਵੀ ਪੜ੍ਹੋ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ

ਡਾ. ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੌਨ ਰੋਗਾਂ, ਐਚ.ਆਈ.ਵੀ., ਤਪਦਿਕ ਅਤੇ ਵਾਈਰਲ ਹੈਪੇਟਾਇਟਸ ਦੇ ਮਰੀਜ਼ਾਂ ਦੀ ਸ਼ਨਾਖਤ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਈ. ਐਸ. ਐਚ.ਟੀ.ਐਚ ਕੰਪੇਨ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਇਨ੍ਹਾਂ ਬਿਮਾਰੀਆਂ ਸਬੰਧੀ ਇੱਕ ਵਿਸ਼ੇਸ਼ ਸਕਰੀਨਿੰਗ ਅਤੇ ਇਲਾਜ ਮੁਹਿੰਮ ਚਲਾਈ ਜਾ ਰਹੀ ਹੈ ।

ਡਾ. ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਯੌਨ ਰੋਗਾਂ ਬਾਰੇ ਕਾਊਂਸਲਿੰਗ, ਸਕਰੀਨਿੰਗ ਅਤੇ ਇਲਾਜ , ਐਚ.ਆਈ.ਵੀ. ਬਾਰੇ ਕਾਊਂਸਲਿੰਗ ਅਤੇ ਸਕਰੀਨਿੰਗ ,ਟੀ.ਬੀ ਸਬੰਧੀ ਅਤੇ ਸਕਰੀਨਿੰਗ ਸਪੂਟਮ ਕਲੈਕਸ਼ਨ , (Jail Fazilka) ਹੈਪੇਟਾਇਟਸ ਬਾਰੇ ਸੈਂਪਲ ਕੁਲੈਕਸ਼ਨ ਤੇ ਟੈਸਟਿੰਗ ਤੋਂ ਇਲਾਵਾ ਐ ਜਨਰਲ ਚੈਕਅੱਪ ਵੀ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਟੀਬੀ ਅਫ਼ਸਰ ਡਾਕਟਰ ਨੀਲੂ ਚੁੱਘ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾਕਟਰ ਐਡੀਸਨ ਐਰਿਕ, ਡਾਕਟਰ ਸੁਨੀਤਾ ਜੇਲ ਡੀ ਐਸ ਪੀ ਗੁਰਪ੍ਰੀਤ ਸਿੰਘ ਸੋਢੀ, ਡਾਕਟਰ ਸਕਸ਼ਮ, ਡਾਕਟਰ ਨਵਦੀਪ, ਬੀ ਈ ਈ ਦੀਵੇਸ਼ ਕੁਮਾਰ, ਡੀ ਪੀ ਐਮ ਰਾਜੇਸ਼ ਕੁਮਾਰ, ਸਿਹਤ ਸਟਾਫ ਮਲਕੀਤ, ਸੁਰਿੰਦਰ, ਕੰਵਲਜੀਤ, ਰਾਜ ਕੁਮਾਰ, ਵਿੱਕੀ ਅਤੇ ਅਤਿੰਦਰ ਪਾਲ ਸਿੰਘ ਹਾਜ਼ਰ ਸੀ।