ICC World Cup 2023 : ਪਾਕਿਸਤਾਨ ਦੀਆਂ ਟੁੱਟੀਆਂ ਉਮੀਦਾਂ, ਅਫਰੀਕਾ ਨੇ 1 ਵਿਕਟ ਨਾਲ ਹਰਾਇਆ

SA Vs PAK

ਐਡਮ ਮਾਰਕ੍ਰਮ ਦੀ ਅਰਧਸੈਂਕੜੇ ਵਾਲੀ ਪਾਰੀ | SA Vs PAK

  • ਇਸ ਜਿੱਤ ਨਾਲ ਅਫਰੀਕਾ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਪਹੁੰਚਾ | SA Vs PAK

ਚੈੱਨਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਮੁਕਾਬਲਾ ਅੱਜ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਕਾਰ ਚੈੱਨਈ ’ਚ ਖੇਡਿਆ ਗਿਆ। ਜਿੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਪੂਰੀ ਟੀਮ 270 ਦੌੜਾਂ ’ਤੇ ਆਲਆਊਟ ਹੋ ਗਈ। ਦੱਖਣੀ ਅਫਰੀਕਾ ਵੱਲੋਂ ਤਬਰੇਜ਼ ਸ਼ਸਮੀ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ ਨੇ ਪਾਕਿਸਤਾਨ ਨੂੰ ਇਸ ਮੁਕਾਬਲੇ ’ਚ 1 ਵਿਕਟ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੂੰ ਜਿੱਤ ਲਈ 271 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੂੰ ਅਫਰੀਕੀ ਟੀਮ ਨੇ 47.2 ਓਵਰਾਂ ’ਚ 9 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। (SA Vs PAK)

ਇਹ ਵੀ ਪੜ੍ਹੋ : ICC World Cup 2023 : ਤਰਬੇਜ਼ ਸ਼ਮਸੀ ਦੀ ਘਾਤਕ ਗੇਂਦਬਾਜ਼ੀ, ਪਾਕਿਸਤਾਨ 270 ’ਤੇ ਆਲਆਊਟ

ਇਸ ਜਿੱਤ ਨਾਲ ਦੱਖਣੀ ਅਫਰੀਕਾ ਦੀ ਟੀਮ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ। ਹਾਲਾਂਕਿ ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਨੇ 10-10 ਅੰਕ ਹਨ ਪਰ ਚੰਗੇ ਰਨ ਰੇਟ ਦੇ ਹਿਸਾਬ ਨਾਲ ਅਫਰੀਕਾ ਦੀ ਟੀਮ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ। ਇਸ ਹਾਰ ਨਾਲ ਪਾਕਿਸਤਾਨ ਦੀ ਸੈਮੀਫਾਈਨਲ ’ਚ ਪਹੁੰਚਣ ਦੀ ਰਾਹ ਹੋਰ ਵੀ ਔਖੀ ਹੋ ਗਈ ਹੈ ਅਤੇ ਬਾਬਰ ਦੀ ਕਪਤਾਨੀ ਖਤਰੇ ਵੀ ’ਚ ਹੈ। ਦੱਖਣੀ ਅਫਰੀਕਾ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਮਾਰਕ੍ਰਮ ਨੇ ਬਣਾਇਆਂ। ਉਨ੍ਹਾਂ ਨੇ 93 ਗੇਂਦਾਂ ਦਾ ਸਾਹਮਣਾ ਕੀਤਾ ਅਤੇ 91 ਦੌੜਾਂ ਦੀ ਪਾਰੀ ਖੇਡੀ।