ਰਾਮ ਨਾਮ ਨਾਲ ਕੱਟੇ ਜਾਂਦੇ ਹਨ ਜਨਮਾਂ-ਜਨਮਾਂ ਦੇ ਪਾਪ ਕਰਮ

Saing Dr. MSG

ਰੂਹਾਨੀਅਤ : ਰਾਮ ਨਾਮ ਨਾਲ ਕੱਟੇ ਜਾਂਦੇ ਹਨ ਜਨਮਾਂ-ਜਨਮਾਂ ਦੇ ਪਾਪ ਕਰਮ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਸੱਚੇ ਦਿਲ ਨਾਲ ਸਿਮਰਨ, ਭਗਤੀ-ਇਬਾਦਤ ਕਰੇ ਤਾਂ ਉਸ ਦੇ ਜਨਮਾਂ-ਜਨਮਾਂ ਦੇ ਸੰਚਿਤ ਪਾਪ-ਕਰਮ ਕਟ ਜਾਂਦੇ ਹਨ ਪਿਛਲੇ ਜਨਮਾਂ ਦੇ ਪਾਪ-ਕਰਮ,ਜਿਨ੍ਹਾਂ ਦਾ ਲੇਖਾ-ਜੋਖਾ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਉਹਨਾਂ ਸੰਚਿਤ ਕਰਮਾਂ ਦਾ ਦਾਇਰਾ ਬੜਾ ਜ਼ਬਰਦਸਤ ਹੈ ਚੌਰਾਸੀ ਲੱਖ ਸਰੀਰਾਂ ਨੂੰ ਭੋਗਦੇ-ਭੋਗਦੇ ਆਖ਼ਰ ’ਚ ਮਨੁੱਖ ਸਰੀਰ ਮਿਲਿਆ ਜੇਕਰ ਤੁਸੀਂ ਇੱਕ-ਇੱਕ ਕਰਮ ਮੰਨੋ ਤਾਂ 84 ਲੱਖ ਕਰਮ ਇਸ ਸਰੀਰ ਨੂੰ ਉਠਾਉਣੇ ਪੈਂਦੇ ਹਨ ਤੇ ਇਨਸਾਨ ਸਿਮਰਨ, ਭਗਤੀ ਇਬਾਦਤ ਕਰੇ, ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ’ਤੇ ਦਿ੍ਰੜ ਯਕੀਨ ਰੱਖੋ, ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪਾਪ-ਕਰਮਾਂ ਦੇ ਕਾਰਨ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ’ਚ ਉਸ ਨੂੰ ਕਿਸ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਤੁਸੀਂ ਸਿਮਰਨ ਦੇ ਪੱਕੇ ਬਣ ਜਾਓ ਇੱਕ-ਇੱਕ ਘੰਟਾ ਸਵੇਰੇ ਸ਼ਾਮ ਮਾਲਕ ਦੀ ਯਾਦ ’ਚ ਸਮਾਂ ਲਗਾਓ, ਤਾਕਿ ਪਾਪ-ਕਰਮ ਕਟ ਜਾਣ ਤੇ ਜਿਉਦੇ-ਜੀਅ ਗ਼ਮ, ਦੁੱਖ-ਦਰਦ, ਚਿੰਤਾਵਾਂ ਤੋਂ ਮੁਕਤੀ ਪ੍ਰਾਪਤ ਕਰਕੇ ਇਨਸਾਨ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ