ਸੋਨੀਆ ਗਾਂਧੀ ਦਾ ਹਰਿਆਣਾ ਦੌਰਾ ਰੱਦ

Sach Kahoon Punjabi Desk Picture
Published On

ਸੋਨੀਆ ਗਾਂਧੀ ਦਾ ਹਰਿਆਣਾ ਦੌਰਾ ਰੱਦ

ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਹਰਿਆਣਾ ‘ਚ ਚੁਣਾਵੀਂ ਸਭਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਕੁਝ ਕਾਰਨਾਂ ਕਰਕੇ ਰੱਦ ਕਰ ਦਿੰਤਾ ਗਿਆ ਹੈ। ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀਮਤੀ ਗਾਂਧੀ ਦੀ ਹਰਿਆਣਾ ਦੇ ਮਹਿੰਦਰਗੜ ‘ਚ ਹੋਣ ਚੁਣਾਵੀਂ ਸਭਾ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸ੍ਰੀ ਰਾਹੁਲ ਗਾਂਧੀ ਹਾਲਾਂਕਿ ਇਸ ਸਭਾ ਨੂੰ ਸੰਬੋਧਨ ਕਰਨਗੇ।  ਪਾਰਟੀ ਅਨੁਸਾਰ ਸ੍ਰੀਮਤੀ ਗਾਂਧੀ ਨੂੰ ਦੁਪਹਿਰ ਬਾਅਦ ਤਿੰਨ ਵਜੇ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਨੂੰ ਕਵਰ ਕਰਨ ਲਈ ਦਿੱਲੀ ਤੋਂ ਪੱਤਰਕਾਰਾਂ ਦੀ ਟੀਮ ਵੀ ਲਿਜਾਈ ਜਾ ਰਹੀ ਸੀ। ਸ੍ਰੀਮਤੀ ਗਾਂਧੀ ਦੀ ਪਾਰਟੀ ਦੀ ਦੋਬਾਰਾ ਕਮਾਨ ਸੰਭਾਲਣ ਤੋਂ ਬਾਅਦ ਇਹ ਪਹਿਲੀ ਚੁਣਾਵੀਂ ਰੈਲੀ ਸੀ। (Sonia Gandhi)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts