ਕਦੇ ਕਦਾਰ ਅਫ਼ੀਮ ਖਾਣਾ ਮਜ਼ਬੂਰੀ, ਦਿਲ ਦੀ ਬਿਮਾਰੀ ਕਾਰਨ ਡਾਕਟਰ ਨੇ ਦਿੱਤੀ ਹੈ ਸਲਾਹ

Sometimes, Afeem, Compulsion, Doctor, Advice, Due, Heart, Disease 

ਕੁਝ ਮੰਤਰੀਆਂ ਨੇ ਕੀਤਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ | Afeem

  • ਕਈ ਤਰ੍ਹਾਂ ਦੀ ਬਿਮਾਰੀਆਂ ਕਾਰਨ ਖਾਂਦੇ ਹਨ ਦਵਾਈ | Afeem

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਲਾਜ਼ਮੀ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੁਝ ਮੰਤਰੀਆਂ ਨੇ ਖ਼ੁਦ ਦਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਮੁਖ਼ਤਿਆਰ ਹੋ ਕੇ ਡੋਪ ਟੈਸਟ ਨਹੀਂ ਕਰਵਾਉਣਗੇ, ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਆਦੇਸ਼ ਆਇਆ ਤਾਂ ਵਿਚਾਰ ਕਰ ਸਕਦੇ ਹਨ, ਇੱਥੇ ਹੀ ਇੱਕ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਬਿਮਾਰੀ ਕਾਰਨ ਦਵਾਈ ਖਾਂਦੇ ਹਨ, ਜਿਸ ਕਾਰਨ ਉਹ ਡੋਪ ਟੈਸਟ ਨਹੀਂ ਕਰਵਾ ਸਕਦੇ ਕਿਉਂਕਿ ਡੋਪ ਟੈਸਟ ਦਵਾਈ ਜਾਂ ਫਿਰ ਨਸ਼ੇ ਵਿੱਚ ਕੋਈ ਫਰਕ ਨਹੀਂ ਲੱਭ ਸਕਦਾ।

ਇੱਥੇ ਹੀ ਇੱਕ ਮੰਤਰੀ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਹਨ ਅਤੇ ਡਾਕਟਰ ਵੱਲੋਂ ਉਨ੍ਹਾਂ ਨੂੰ ਮਹੀਨੇ ਵਿੱਚ ਕਦੇ ਕਦਾਰ ਅਫ਼ੀਮ ਖਾਣ ਦੀ ਸਲਾਹ ਦਿੱਤੀ ਹੋਈ ਹੈ, ਇਸ ਲਈ ਜੇਕਰ ਡੋਪ ਕਰਵਾਇਆ ਤਾਂ ਰਿਪੋਰਟ ਵਿੱਚ ਪਿਛਲੇ 6 ਮਹੀਨੇ ਪਹਿਲਾਂ ਵੀ ਖਾਂਦੀ ਹੋਈ ਅਫ਼ੀਮ ਆ ਜਾਏਗੀ, ਜਿਸ ਨੂੰ ਨਸ਼ਾ ਜਾਂ ਫਿਰ ਨਸ਼ੇੜੀ ਨਹੀਂ ਕਿਹਾ ਜਾ ਸਕਦਾ।  ਕੈਬਨਿਟ ਮੰਤਰੀਆਂ ਵੱਲੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਸਕਦੀ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਨੇ ਸਾਫ਼ ਤੌਰ ‘ਤੇ ਕਹਿ ਦਿੱਤਾ ਹੈ ਕਿ ਜੇਕਰ ਕੈਬਨਿਟ ਮੰਤਰੀ ਅਤੇ ਵਿਧਾਇਕ ਡੋਪ ਟੈਸਟ ਨਹੀਂ ਕਰਵਾਉਂਦੇ ਤਾਂ ਉਹ ਵੀ ਨਹੀਂ ਕਰਵਾਉਣਗੇ, ਕਿਉਂਕਿ ਜਿਹੜੇ ਖਜਾਨੇ ਵਿੱਚੋਂ ਅਧਿਕਾਰੀ ਅਤੇ ਕਰਮਚਾਰੀ ਤਨਖ਼ਾਹ ਲੈਂਦੇ ਹਨ, ਉਸੇ ਸਰਕਾਰੀ ਖਜਾਨੇ ਵਿੱਚੋਂ ਮੰਤਰੀ ਅਤੇ ਵਿਧਾਇਕ ਵੀ ਤਨਖ਼ਾਹ ਲੈ ਰਹੇ ਹਨ।

ਕਈ ਮੰਤਰੀਆਂ ਨੇ ਕਿਹਾ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ ਦਾ ਕਰਨਗੇ ਇੰਤਜ਼ਾਰ | Afeem

ਇਸ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। ਡੋਪ ਟੈਸਟ ਨੂੰ ਲੈ ਕੇ ਕੁਝ ਮੰਤਰੀ ਤਾਂ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਰਹੇ ਹਨ, ਕਿਉਂਕਿ ਇਹ ਸਿਆਸੀ ਮੁੱਦਾ ਬਣ ਚੁੱਕਾ ਹੈ ਅਤੇ ਇਸ ਮੁੱਦੇ ਵਿੱਚ ਬਿਆਨ ਦੇ ਕੇ ਕੋਈ ਵੀ ਮੰਤਰੀ ਮੁਫ਼ਤ ਦਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦਾ ਹੈ। ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਅਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਨ੍ਹਾਂ ਨੂੰ ਕੋਈ ਆਦੇਸ਼ ਨਹੀਂ ਆਇਆ ਹੈ, ਇਸ ਲਈ ਜਦੋਂ ਆਦੇਸ਼ ਆਏਗਾ, ਉਸ ਸਮੇਂ ਦੇਖ ਲੈਣਗੇ, ਇੱਥੇ ਹੀ ਉਨ੍ਹਾਂ ਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਡੋਪ ਟੈਸਟ ਲਈ ਪਹਿਲ ਕਰਨ ਦੀ ਥਾਂ ‘ਤੇ ਅਮਰਿੰਦਰ ਸਿੰਘ ਦੇ ਆਦੇਸ਼ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਬਾਜਵਾ ਦਾ ਨਹੀਂ ਹੋਇਆ ਡੋਪ ਟੈਸਟ | Afeem

ਪੰਜਾਬ ਵਿੱਚ ਸਭ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣਾ ਦਾ ਐਲਾਨ ਕਰਨ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਮੋਹਾਲੀ ਵਿਖੇ ਡੋਪ ਟੈਸਟ ਨਹੀਂ ਹੋ ਸਕਿਆ ਡੋਪ ਟੈਸਟ ਕਰਵਾਉਣ ਲਈ ਤ੍ਰਿਪਤ ਰਾਜਿੰਦਰ ਬਾਜਵਾ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਪੁੱਜ ਤਾਂ ਗਏ ਸਨ ਪਰ ਉਨ੍ਹਾਂ ਵੱਲੋਂ ਸਿਰ ਦੇ ਦਰਦ ਲਈ ਖਾਈ ਜਾ ਰਹੀ ਇੱਕ ਦਵਾਈ ਕਾਰਨ ਉਨ੍ਹਾਂ ਦਾ ਡੋਪ ਟੈਸਟ ਨਹੀਂ ਲਿਆ ਗਿਆ। ਡਾਕਟਰਾਂ ਨੇ ਕੈਬਨਿਟ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ 72 ਘੰਟੇ ਲਈ ਦਵਾਈ ਨੂੰ ਛੱਡਣ ਤੋਂ ਬਾਅਦ ਹੀ ਡੋਪ ਟੈਸਟ ਕਰਵਾਉਣ ਨਹੀਂ ਤਾਂ ਉਨ੍ਹਾਂ ਦਾ ਡੋਪ ਟੈਸਟ ਵਿੱਚ ਦਵਾਈ ਕਾਰਨ ਉਮੀਦ ਤੋਂ ਉਲਟ ਆ ਸਕਦਾ ਹੈ। ਇੱਥੇ ਹੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੋਹਾਲੀ ਵਿਖੇ ਆਪ ਵਿਧਾਇਕ ਅਮਨ ਅਰੋੜਾ ਨੇ ਪੁੱਜਦੇ ਹੋਏ ਆਪਣਾ ਡੋਪ ਟੈਸਟ ਕਰਵਾ ਲਿਆ ਹੈ।